ਇੱਕ ਨਗਰੀ ਦੇ ਚਾਰ ਬਾਜ਼ਾਰ

ਅੱਜ ਲਈ ਹੇਠ ਤਿੰਨ ਬੁਝਾਰਤਾਂ ਪਾਈਆਂ ਹਨ, ਦੱਸੋ ਫਿਰ ਕੀ ਉੱਤਰ ਹੋ ਸਕਦਾ। ਬੁਝਾਰਤਾਂ ਦਿਮਾਗ ਦੀ ਕਸਰਤ ਲਈ ਬਹੁਤ ਚੰਗੀਆਂ ਹਨ।

ਇੱਕ ਨਗਰੀ ਦੇ ਚਾਰ ਬਾਜ਼ਾਰ
ਸੋਲਾਂ ਘੋੜੇ ਤਿੰਨ ਸਵਾਰ

ਇਕ ਨਗਰੀ ਦੀ ਅਜਬ ਬਹਾਰ
ਕਦੀ ਅਬਾਦੀ ਕਦੀ ਉਜਾੜ
ਜਦ ਵਸਣ ਜੰਗ ਮਚਾਵਣ
ਜਦ ਉਜੜਨ ਤਾਂ ਰਲ ਮਿਲ ਜਾਵਣ

ਤਿੰਨ ਬਲਦ ਬਤਾਲੀ ਅੱਖੀਂ
ਸੋਲਾਂ ਗਊਆਂ ਦੀ ਪਤ ਰੱਖੀਂ
ਚਾਰ ਸ਼ਹਿਰ ਛਿਆਨਵੇਂ ਗਰਾਂ
ਭਲੇ ਭਲੇ ਬਹਿ ਕਰਨ ਨਿਆਂ

Source:

ਪੰਜਾਬੀ ਬੁਝਾਰਤ ਕੋਸ਼ (ਸੁਖਦੇਵ ਮਾਦਪੁਰੀ)

Tagged In
  • Comments
comments powered by Disqus