ਐਪਲ ਟੀਵੀ ਅਤੇ ਆਈਪੈਡ ਪ੍ਰੋ ਵੀ ਲੌੰਚ ਕੀਤੇ ਗਏ

Apple

ਐਪਲ ਟੀਵੀ

ਆਈਫੋਨਾਂ ਦੇ ਨਾਲ ਨਾਲ ਐਪਲ ਨੇ ਟੀਵੀ ਵਿੱਚ ਵੀ ਅਪਡੇਟ ਲੈ ਕੇ ਆਂਦੀ, ਟੀਵੀ ਵਿੱਚ ਨਵਾਂ ਹਾਰਡਵੇਅਰ, ਰਿਮੋਟ ਕੰਟਰੋਲ, ਅਤੇ ਟੀਵੀ ਦਾ ਆਪਣਾ ਆਪਰੇਟਿੰਗ ਸਿਸਟਮ ਟੀਵੀ OS (tvOS) ਪਾਇਆ ਗਿਆ।

ਰਿਮੋਟ ਕੰਟਰੋਲ

ਐਪਲ ਟੀਵੀ ਦੇ ਰਿਮੋਟ ਕੰਟਰੋਲ ਦਾ ਡਿਜ਼ਾਇਨ ਪੁਰਾਣੇ ਰਿਮੋਟ ਨਾਲੋਂ ਬਿਲਕੁੱਲ ਬਦਲ ਦਿੱਤਾ ਗਿਆ ਹੈ, ਅਤੇ ਇਸ ਵਿੱਚ ਸਿਰੀ (Siri) ਲਈ ਖਾਸ ਇੱਕ ਬਟਨ ਹੈ ਜਿਸ ਨਾਲ ਤੁਸੀਂ ਰਿਮੋਟ ਵਿੱਚ ਬੋਲ ਕੇ ਟੀਵੀ ਵਿੱਚ ਕੁਝ ਵੀ ਸਰਚ ਕਰ ਸਕਦੇ ਆ। ਜਿਵੇਂ ਆਪਾਂ ਸਿਰੀ ਨੂੰ ਕਹਿ ਸਕਦੇ ਆ ਕਿ ਸਿਰੀ ਨਵੀਆਂ ਫਿਲਮਾਂ ਦਿਖਾ, ਅਤੇ ਸਿਰੀ ਨਾਲ ਦੀ ਨਾਲ ਹੀ ਜੋ ਫਿਲਮਾਂ ਨਵੀਆਂ ਆਈਆਂ ਹਨ ਓਹਨਾ ਦੀ ਲਿਸਟ ਕੱਢ ਕੇ ਦਿਖਾ ਦਿੰਦੀ ਹੈ। ਇਸ ਨਾਲ ਟੀਵੀ ਉੱਤੇ ਕੁਝ ਵੀ ਸਰਚ ਕਰਨਾ ਬਹੁਤ ਅਸਾਨ ਹੋ ਜਾਵੇ ਗਾ।

ਟੀਵੀ OS (tvOS)

ਟੀਵੀ OS ਨਾਲ ਐਪਲ ਨੇ ਟੀਵੀ ਦਾ ਯੂਜ਼ਰ ਇੰਟਰਫੇਸ ਬਿਲਕੁੱਲ ਬਦਲ ਦਿੱਤਾ ਹੈ, ਇਸ ਵਿੱਚ ਹੁਣ ਐਨੀਮੇਟਡ ਵਾਲਪੇਪਰ ਅਤੇ ਸਕ੍ਰੀਨਸੇਵਰ ਵੀ ਪਾਏ ਗਏ ਹਨ। ਬਾਕੀ ਟੀਵੀ ਦੇ ਆਪਣੇ ਐਪ ਸਟੋਰ ਨਾਲ ਡਿਵੈਲਪਰ ਹੁਣ ਟੀਵੀ ਲਈ ਵੀ ਐਪਸ ਅਤੇ ਗੇਮਾਂ ਬਣਾ ਸਕਦੇ ਆ।

32gb ਵਾਲੇ ਮਾਡਲ ਦਾ ਰੇਟ $149 ਡਾਲਰ ਅਤੇ 64gb ਵਾਲੇ ਦਾ $199 ਹੋਵੇ ਗਾ, ਅਤੇ ਟੀਵੀ ਅਕਤੂਬਰ ਵਿੱਚ ਵਿਕਣਾ ਸ਼ੁਰੂ ਹੋਵੇ ਗਾ।

ਆਈਪੈਡ ਪ੍ਰੋ

ਇਸ ਨਾਲ ਐਪਲ ਨੇ 12.9 ਇੰਚ ਡਿਸਪਲੇ ਵਾਲੀ ਆਈਪੈਡ ਵੀ ਲੌੰਚ ਕੀਤੀ, ਇਹ ਵੀ ਦੱਸਿਆ ਕਿ ਸਕਰੀਨ ਵੱਡੀ ਹੋਣ ਦੇ ਬਾਵਜੂਦ ਵੀ ਇਸ ਦੀ ਬੈਟਰੀ 10 ਘੰਟੇ ਤੱਕ ਚਲਦੀ ਹੈ ਅਤੇ ਨਾਲ ਇੱਕ ਕੀ–ਬੋਰਡ ਅਤੇ ਐਪਲ ਪੈਨਸਿਲ ਵੀ ਲੌੰਚ ਕੀਤੇ ਜੋ ਇਸ ਵੱਡੀ ਸਕਰੀਨ ਵਾਲੀ ਆਈਪੈਡ ਉੱਤੇ ਟਾਈਪ ਅਤੇ ਡਰਾਇੰਗ ਕਰਨ ਵਿੱਚ ਮਦਦ ਕਰਨ ਗੇ।

ਬਾਕੀ ਇਸ ਵਿੱਚ ਵੀ ਫੋਰਸ ਟਚ ਦੀ ਵਰਤੋਂ ਕੀਤੀ ਗਈ ਹੈ ਜਦ ਆਈਪੈਡ ਉੱਤੇ ਪੈਨਸਿਲ ਨਾਲ ਕੁਝ ਬਣਾਉਣ ਸਮੇਂ ਦਾਬ ਦੇਣ ਨਾਲ ਮੋਟੀਆਂ ਲਾਈਨਾਂ ਖਿੱਚੀਆਂ ਜਾ ਸਕਦੀਆਂ ਹਨ ਅਤੇ ਥੋੜਾ ਪੋਲਾ ਕਰਨ ਨਾਲ ਪਤਲੀਆਂ ਲੈਣਾ। ਇਹ ਡਰਾਇੰਗ ਕਰਨ ਵਾਲਿਆਂ ਲਈ ਕਾਫੀ ਮਹੱਤਵਪੂਰਨ ਚੀਜ਼ ਹੋ ਸਕਦੀ ਹੈ।

ਆਈਪੈਡ ਪ੍ਰੋ ਦਾ 32gb ਮਾਡਲ $799 ਡਾਲਰ ਦਾ, 64gb – $949 ਡਾਲਰ, ਅਤੇ 128gb – $1,079 ਡਾਲਰ ਦਾ ਹੋਵੇ ਗਾ।

  • Comments
comments powered by Disqus