ਐਪਲ ਨੇ ਪੇਸ਼ ਕੀਤੇ ਆਈਫੋਨ 6s ਅਤੇ 6s ਪਲੱਸ

Apple

ਐਪਲ ਨੇ ਇਸ ਇਵੇੰਟ ਵਿੱਚ ਨਵੇਂ ਆਈਫੋਨ ਪੇਸ਼ ਕੀਤੇ, ਜਿਵੇਂ ਆਪਾਂ ਦੱਸਿਆ ਸੀ ਇਹ ਨਵੇਂ ਆਈਫੋਨ ਦੇਖਣ ਵਿੱਚ ਬਿਲਕੁੱਲ ਆਈਫੋਨ 6 ਅਤੇ 6 ਪਲੱਸ ਦੀ ਤਰਾਂ ਹਨ ਪਰ ਇਹਨਾ ਫੋਨਾਂ ਵਿੱਚ ਨਵਾਂ ਕੈਮਰਾ, ਪ੍ਰੋਸੈਸਰ, ਅਤੇ ਫੋਰਸ ਟਚ ਉਫ 3D ਟਚ (3D Touch) ਹੈ।

6s ਆਈਫੋਨਾਂ ਵਿੱਚ ਐਪਲ ਨੇ ਨਵਾਂ ਰੰਗ, ਰੋਸ ਗੋਲਡ (rose gold) ਲਿਆਂਦਾ ਹੈ, ਬਾਕੀ ਇਹਨਾਂ ਦੀ ਸਕਰੀਨ ਦਾ ਕੱਚ ਵੀ ਪਹਿਲਾਂ ਨਾਲੋਂ ਜਿਆਦਾ ਮਜ਼ਬੂਤ ਹੈ।

3D ਟਚ (3D Touch)

3D ਟਚ, ਜਿਸ ਦਾ ਨਾਮ ਅੱਗੇ ਫੋਰਸ ਟਚ ਸੀ, ਇਸ ਨਾਲ ਆਈਫੋਨ ਵਿੱਚ ਨਵੇਂ ਸ਼ਾਰਟਕੱਟ ਪੈਦਾ ਹੁੰਦੇ ਹਨ, ਇਸ ਨਾਲ ਜਦ ਤੁਸੀਂ ਕੈਮਰੇ ਦੇ ਆਈਕੋਨ ਨੂੰ ਥੋੜਾ ਜੋਰ ਨਾਲ ਦਬਾਉ ਗੇ ਤਾਂ ਆਈਕੋਨ ਦੇ ਥੱਲੇ ਕੁਝ ਬਟਨ ਨਿੱਕਲਣ ਗੇ ਚੁਣਨ ਲਈ ਕੇ ਤੁਸੀਂ ਕੈਮਰੇ ਨਾਲ ਕੀ ਕਰਨਾ ਚਾਹੁੰਦੇ ਆ, ਜਿਵੇਂ ਸੈਲਫੀ ਖਿੱਚਣਾ ਜਾਂ ਵੀਡੀਓ ਬਣਾਉਣੀ।

ਇੰਸਟਾਗਰਾਮ ਅਤੇ ਫੇਸਬੁੱਕ ਵਰਗੀਆਂ ਐਪ ਵਿੱਚ ਵੀ 3D ਟਚ ਵਰਤੀ ਜਾ ਸਕਦੀ ਹੈ।

A9 ਪ੍ਰੋਸੈਸਰ

ਨਵੇਂ ਆਈਫੋਨਾਂ ਦਾ ਪ੍ਰੋਸੈਸਰ ਤਕਰੀਬਨ 70 ਫੀਸਦੀ ਤੇਜ਼ ਹੈ A8 ਪ੍ਰੋਸੈਸਰ ਨਾਲੋਂ ਜੋ ਕਿ ਆਈਫੋਨ 6 ਅਤੇ 6 ਪਲੱਸ ਵਿੱਚ ਵਰਤਿਆ ਗਿਆ ਸੀ। ਅਤੇ ਫੋਨ ਦਾ ਲਾਕ ਖੋਲਣ ਵਾਲੀ ਟਚ ਆਈਡੀ (TouchID) ਵੀ ਦੁੱਗਣੀ ਤੇਜ਼ ਹੈ।

ਕੈਮਰਾ

ਇਸ ਬਾਰ ਐਪਲ 12 ਮੇਗਾਪਿਕਸਲ (megapixel) ਕੈਮਰਾ ਵਰਤ ਰਿਹਾ ਹੈ, ਜੋ ਪੂਰਾ 50 ਫੀਸਦੀ ਬਿਹਤਰ ਹੈ ਪਹਿਲਾਂ ਵਾਲੇ ਫੋਨਾ ਦੇ ਕੈਮਰੇ ਨਾਲੋਂ। ਅਤੇ ਇਹ ਕੈਮਰਾ 4k ਵੀਡੀਓ ਵੀ ਬਣਾ ਸਕਦਾ ਹੈ। 4k, 1080p ਵੀਡੀਓ ਨਾਲੋਂ ਵੀ ਵੱਧ ਕੁਆਲਟੀ ਵਾਲੀ ਵੀਡੀਓ ਹੈ ਇਸ ਤੋਂ ਉੱਪਰ 8k ਅਤੇ 16k ਆਉਂਦੀ ਹੈ। ਆਈਫੋਨ 6s ਦਾ ਸਾਹਮਣੇ ਵਾਲਾ ਕੈਮਰਾ ਹੁਣ 5 ਮੇਗਾਪਿਕਸਲ ਹੈ ਜਿਸ ਨਾਲ ਤੁਸੀਂ ਸੈਲਫੀਆਂ ਵੀ ਹੁਣ ਵੱਧ ਕੁਆਲਟੀ ਵਿੱਚ ਖਿੱਚ ਸਕਦੇ ਆ।

ਕੈਮਰੇ ਵਿੱਚ ਇੱਕ ਫੀਚਰ ਪਾਇਆ ਗਿਆ ਜਿਸ ਨਾਲ ਲਾਈਵ ਫੋਟੋ ਖਿੱਚੇ ਜਾ ਸਕਦੇ ਆ, ਲਾਈਵ ਫੋਟੋ ਦਾ ਇਹੀ ਮਤਲਬ ਕਿ ਫੋਟੋ ਵਾਲਾ ਬਟਨ ਦਬਾਉਣ ਸਮੇਂ ਕੈਮਰਾ 1–2 ਸਕਿੰਟ ਪਹਿਲਾਂ ਅਤੇ 1–2 ਸਕਿੰਟ ਬਾਅਦ ਵੀ ਰਿਕਾਰਡ ਕਰ ਲਹਿੰਦਾ ਹੈ ਜਿਸ ਨਾਲ ਫੋਟੋ ਹਿਲ ਦੀ ਬਣ ਜਾਂਦੀ ਹੈ ਬਿਲਕੁੱਲ ਵੀਡੀਓ ਦੀ ਤਰਾਂ ਪਰ ਹੁੰਦੀ ਇਹ ਫੋਟੋ ਹੀ ਆ, ਨਾ ਕਿ ਵੀਡੀਓ।

ਨਵੇਂ ਆਈਫੋਨ ਤੁਸੀਂ ਸਤੰਬਰ 16 ਤੋਂ ਆਰਡਰ ਕਰ ਸਕਦੇ ਆ ਪਰ ਸਤੰਬਰ 25 ਨੂੰ ਮਿਲਣੇ ਸ਼ੁਰੂ ਹੋਣ ਗੇ ਅਤੇ ਫਿਲਹਾਲ ਕੁਝ ਦੇਸ਼ਾਂ ਵਿੱਚ ਹੀ।

  • Comments
comments powered by Disqus