ਕੀ–ਕੀ ਨਵਾਂ ਦੇਖਣ ਨੂੰ ਮਿਲੁ ਐਪਲ ਦੇ ਅੱਜ ਇਵੇੰਟ ਵਿੱਚ

ਐਪਲ ਦਾ ਇਵੇੰਟ ਤੁਸੀਂ ਅੱਜ ਰਾਤ 10:30 (IST) ਵਜੇ ਲਾਈਵ ਦੇਖ ਸਕਦੇ ਆ। ਤੇ ਹੁਣ ਆਪਾਂ ਗੱਲ ਕਰਦੇ ਆ ਕਿ ਐਪਲ ਕੀ–ਕੀ ਲੌੰਚ ਕਰ ਸਕਦਾ ਅੱਜ।

ਆਈਫੋਨ 6ਐਸ ਅਤੇ 6ਐਸ ਪਲੱਸ (iPhone 6s & iPhone 6s Plus)

ਐਪਲ ਦੋ ਨਵੇਂ ਫੋਨ ਲੌੰਚ ਕਰਨ ਜਾ ਰਿਹਾ ਅਤੇ ਜੇ ਦੇਖਿਆ ਜਾਵੇ ਕਿ ਐਪਲ ਪਹਿਲਾਂ ਕਿਵੇਂ ਫੋਨਾਂ ਦੇ ਨਾਮ ਰੱਖਦਾ ਆਇਆ ਹੈ ਤਾਂ ਇਸ ਬਾਰ ਵੀ ਫੋਨ "s" ਦੇ ਨਾਮ ਨਾਲ ਹੀ ਆਉਣ ਗੇ, ਅਤੇ ਜੋ ਪਹਿਲਾਂ ਵਾਲੇ "s" ਫੋਨ ਆਏ ਆ ਓਹਨਾ ਵਿੱਚ ਇਸ ਤਰਾਂ ਹੁੰਦਾ ਹੈ ਕਿ ਫੋਨ ਦਾ ਬਾਹਰਲਾ ਡਿਜ਼ਾਇਨ ਸੇਮ ਹੀ ਹੁੰਦਾ ਹੈ ਪਰ ਵਿਚਲੇ ਸਪੈਸੀਫੀਕੇਸ਼ਨ ਬਦਲੇ ਹੁੰਦੇ ਹਨ, ਸੋ ਇਸ ਸਾਲ ਵੀ ਬਿਲਕੁੱਲ ਇੱਦਾਂ ਦਾ ਹੀ ਕੁਝ ਦੇਖਣ ਨੂੰ ਮਿਲੇ ਗਾ।

ਨਵੇਂ ਆਈਫੋਨ ਵੀ ਐਪਲ ਸਮਾਰਟ ਘੜੀ ਦੀ ਤਰਾਂ ਫੋਰਸ ਟਚ ਫੀਚਰ ਲੈ ਕੇ ਆਉਣ ਗੇ, ਫੋਰਸ ਟਚ ਨਾਲ ਫੋਨ ਦੀ ਸਕਰੀਨ ਨੂੰ ਦਬਾਉਣ ਵੇਲੇ ਨਵੇਂ ਮੇਨੂ (menu) ਉਪਲਬਦ ਹੁੰਦੇ ਹਨ ਜਿਸ ਨਾਲ ਫੋਨ ਨੂੰ ਹੋਰ ਅਸਾਨੀ ਨਾਲ ਵਰਤਿਆ ਜਾ ਸਕਦਾ ਹੈ। ਬਾਕੀ ਆਈਫੋਨਾਂ ਵਿੱਚ ਨਵਾਂ ਏ9 (A9) ਪ੍ਰੋਸੈਸਰ ਅਤੇ ਕੈਮਰਾ ਜੋ 4ਕੇ (4k) ਵੀਡੀਓ ਸ਼ੂਟ ਕਰ ਸਕਦਾ ਗਾ। ਹੋ ਸਕਦਾ ਐਪਲ ਘੜੀ ਦੀ ਤਰਾਂ ਹੀ ਆਈਫੋਨਾਂ ਵਿੱਚ ਨਵਾਂ ਰੰਗ ਰੋਸ ਗੋਲਡ (rose gold) ਵੀ ਲੈ ਕੇ ਆਵੇ।

ਨਵੇਂ ਆਈਫੋਨ ਸਤੰਬਰ 18 ਤੋਂ ਸੇਲ ਤੇ ਲੱਗਣ ਗੇ।

ਐਪਲ ਟੀਵੀ (Apple TV)

ਟੀਵੀ ਨੂੰ ਐਪਲ ਕਾਫੀ ਸਮੇਂ ਬਾਅਦ ਅਪਡੇਟ ਕਰ ਰਿਹਾ ਹੈ, ਤਕਰੀਬਨ ਤਿੰਨ ਸਾਲ। ਇਸ ਬਾਰ ਲਗਦਾ ਐਪਲ ਕੋਲ ਬੜਾ ਕੁਝ ਆ ਟੀਵੀ ਨਾਲ ਕਰਨ ਲਈ ਜਿਵੇਂ ਟੀਵੀ ਲਈ ਇੱਕ ਆਪਣਾ ਐਪ ਸਟੋਰ, ਨਵਾਂ ਰਿਮੋਟ ਕੰਟਰੋਲ ਜਿਸ ਨਾਲ ਟੀਵੀ ਉੱਤੇ ਗੇਮਾਂ ਖੇਡਣੀਆਂ ਅਸਾਨ ਕੀਤੀਆਂ ਜਾਣ ਗੀਆਂ। ਰਿਮੋਟ ਕੰਟਰੋਲ ਵਿੱਚ ਸਿਰੀ ਵੀ ਹੈ ਜਿਸ ਨੂੰ ਤੁਸੀਂ ਇੱਕ ਬਟਨ ਨਾਲ ਕੁਝ ਵੀ ਲੱਭਣ ਨੂੰ ਕਹਿ ਸਕਦੇ ਆ। ਅੱਗੇ ਸਰਚ ਵਿੱਚ ਇਹ ਸਮੱਸਿਆ ਸੀ ਕਿ ਜੇ ਤੁਸੀਂ ਕੋਈ ਵੀ ਫਿਲਮ ਲੱਭ ਰਹੇਂ ਹਾਂ ਅਤੇ ਜੇ ਤੁਹਾਨੂੰ ਓਹ ਯੂ–ਟਿਊਬ ‘ਤੇ ਨਹੀਂ ਮਿਲਦੀ ਤਾਂ ਤੁਹਾਨੂੰ ਨੈਟਫਲਿਕਸ (NetFlix) ਨੂੰ ਖੋਲ ਕੇ ਉਸ ਵਿੱਚ ਸਰਚ ਕਰਨੀ ਪਹਿੰਦੀ ਸੀ, ਪਰ ਹੁਣ ਤੁਸੀਂ ਸਿੱਧਾ ਸਿਰੀ ਨੂੰ ਸਰਚ ਕਰਨ ਲਈ ਕਹਿ ਸਕਦੇ ਆ ਅਤੇ ਸਿਰੀ ਆਪਣੇ ਆਪ ਜਿੱਥੇ ਵੀ ਫਿਲਮ ਮਿਲੇ ਗੀ ਤੁਹਾਨੂੰ ਕੱਢ ਕੇ ਦਿਖਾ ਦੇਵੇ ਗੀ।

ਆਈ.ਓ.ਐਸ.9 (iOS 9) ਵੀ ਇਹਨਾ ਫੋਨਾਂ ਦੇ ਨਾਲ ਹੀ ਆਵੇ ਗਾ ਜਿਸ ਵਿੱਚ ਐਪਲ ਦੁਆਰਾ ਮਲਟੀਟਾਸਕਿੰਗ ਵਿੱਚ ਕਾਫੀ ਬਦਲਾਅ ਲਿਆਂਦਾ ਗਿਆ ਹੈ। ਬਾਕੀ ਦੇਖ ਦੇ ਆ ਹੋਰ ਕੀ–ਕੀ ਲੌੰਚ ਕਰਦਾ ਐਪਲ।

  • Comments
comments powered by Disqus