ਸਟੀਵ ਜਾਬਸ ਜਿਸ ਬੰਦੇ ਨੇ ਐਪਲ ਬਣਾਈ ਉਸ ‘ਤੇ ਫਿਲਮ ਆਹ ਰਹੀ ਆ

ਇਹ ਫਿਲਮ ਜੋ ਸਟੀਵ ਜਾਬਸ ਦੀ ਜ਼ਿੰਦਗੀ 'ਤੇ ਬਣੀ ਹੈ ਅਕਤੂਬਰ 9 ਨੂੰ ਅਮਰੀਕਾ ਵਿੱਚ ਰੀਲੀਜ਼ ਹੋਵੇ ਗੀ, ਇਸ ਫਿਲਮ ਵਿੱਚ ਸਟੀਵ ਜਾਬਸ ਦੀ ਜ਼ਿੰਦਗੀ ਨੂੰ ਬਹੁਤ ਕਰੀਬੀ ਨਾਲ ਦਿਖਾਇਆ ਗਿਆ ਹੈ ਕਿਵੇਂ ਜਾਬਸ ਨੇ ਆਪਣੇ ਘਰ ਦੇ ਗਰਾਜ ਵਿੱਚੋਂ ਐਪਲ ਬਣਾਈ, ਓਹਦੇ ਆਪਣੇ ਪਰਿਵਾਰ ਨਾਲ ਸਬੰਦ (ਖਾਸ ਕਰਕੇ ਆਪਣੀ ਬੇਟੀ ਨਾਲ, ਜਿਸ ਨੂੰ ਓਹ ਆਪਣੀ ਨਹੀਂ ਸੀ ਸਮਝ ਦਾ), ਆਪਣੇ ਸਹਿਯੋਗੀਆਂ ਨਾਲ ਸਬੰਦ, ਅਤੇ ਜਾਬਸ ਦਾ ਕੰਮ ਕਰਨ ਅਤੇ ਕਰਵਾਉਣ ਦਾ ਢੰਗ।

ਇਸ ਤੋਂ ਪਹਿਲਾਂ ਵੀ ਇੱਕ ਫਿਲਮ ਸਟੀਵ ਜਾਬਸ ਦੀ ਜ਼ਿੰਦਗੀ ਉੱਤੇ ਬਣੀ ਸੀ ਪਰ ਆਲੋਚਕਾਂ ਦੇ ਮੁਤਾਬਕ ਉਸ ਵਿੱਚ ਜਾਬਸ ਬਾਰੇ ਕਾਫੀ ਕੁਝ ਗਲਤ ਦਿਖਾਇਆ ਗਿਆ ਸੀ, ਪਰ ਪਿਛਲੇ ਸ਼ਨੀਵਾਰ ਹੋਈ ਸਕਰੀਨਿੰਗ ਦੁਰਾਨ ਸਟੀਵ ਵੋਜ਼ਨਿਆਕ (Steve Wozniak) ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਅਤੇ ਆਖਿਆ “ਮੈਨੂੰ ਆਏ ਲੱਗਾ ਜਿਵੇਂ ਮੈਂ ਸਟੀਵ ਜਾਬਸ ਨੂੰ ਹੀ ਦੇਖ ਰਿਹਾ ਹੋਵਾਂ”। ਸਟੀਵ ਜਾਬਸ (Steve Jobs), ਸਟੀਵ ਵੋਜ਼ਨਿਆਕ (Steve Wozniak), ਅਤੇ ਰੋਨ ਵੇਨ (Ron Wayne) ਤਿੰਨਾ ਨੇ ਰਲ ਕੇ ਐਪਲ ਬਣਾਈ ਸੀ।

  • Comments
comments powered by Disqus