ਪੇਂਡੂ ਵੈਬ ਦੇ ਨਵੇਂ ਡਿਜ਼ਾਇਨ ਦੀ ਇੱਕ ਝਲਕ

ਪਿਛਲੇ ਕੁਝ ਮਹੀਨਿਆਂ ਤੋਂ ਲੈ ਕਿ ਆਪਣੀ ਟੀਮ ਪੂਰੇ ਜ਼ੋਰਾਂ ਸ਼ੋਰਾਂ ‘ਤੇ ਲੱਗੀ ਹੋਈ ਸੀ ਨਵੇਂ ਡਿਜ਼ਾਇਨ ਨੂੰ ਤਿਆਰ ਕਰਨ ਲਈ, ਅਤੇ ਡਿਜ਼ਾਇਨ ਹੁਣ ਪੂਰਾ ਤਿਆਰ ਹੈ ਬਸ ਕੁਝ ‘ਕ ਦਿਨਾ ਤੱਕ ਆਪਾਂ ਇਸ ਨੂੰ ਲਾਈਵ ਕਰ ਦੇਣਾ। ਪਰ ਇਸ ਤੋਂ ਪਹਿਲਾਂ ਅਸੀਂ ਸੋਚਿਆ ਕੀ ਤੁਹਾਨੂੰ ਨਵੇਂ ਡਿਜ਼ਾਇਨ ਬਾਰੇ ਕੁਝ ਜਾਣਕਾਰੀ ਅਤੇ ਝਲਕ ਦਿਖਾਈ ਜਾਵੇ।

ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਣੇ ਹੋਮ (Home) ਪੇਜ ਦੀ, ਜੋ ਆਪਣਾ ਸਭ ਤੋਂ ਮਹੱਤਵਪੂਰਨ ਪੇਜ ਹੈ।

Pendu Web Home page

ਇਹ ਪੇਜ ਦੇ ਉੱਪਰ ਵਾਲੇ ਹਿੱਸੇ ਵਿੱਚ ਤਿੰਨ ਆਰਟੀਕਲ (article) ਦਿਖਾਏ ਜਾਂਦੇ ਹਨ, ਜੋ ਪਿਛਲੇ ਕੁਝ ਦਿਨਾ ਦੇ ਦਿਲਚਸਪ ਆਰਟੀਕਲ ਹੁੰਦੇ ਹਨ। ਇਹ ਆਪਣਾ ਸਿਸਟਮ ਆਪਣੇ ਆਪ ਹੀ ਚੈੱਕ ਕਰਦਾ ਹੈ ਕਿ ਕਿਹੜੇ ਆਰਟੀਕਲ ਇੱਥੇ ਆਉਣੇ ਚਾਹੀਦੇ ਹਨ। ਇਸ ਤੋਂ ਥੱਲੇ ਹੋਰ ਆਰਟੀਕਲ ਜੋ ਤਰੀਕ ਅਨੁਸਾਰ ਦਿਖਾਏ ਜਾਂਦੇ ਹਨ।

ਸੱਜੇ ਪਾਸੇ ਸਈਡਬਾਰ ਹੈ ਜਿਸ ਵਿੱਚ ਇੱਕ ਤਾਜ਼ਾ ਵਰਕ (ਡਿਜ਼ਾਇਨ) ਦਿਖਾਇਆ ਜਾਂਦਾ ਹੈ ਅਤੇ ਇਸ ਦੇ ਬਿਲਕੁੱਲ ਥੱਲੇ ਕੁਝ ਸਮੇਂ ਦੇ ਟੌਪ ਆਰਟੀਕਲ ਦਿਖਦੇ ਹਨ, ਇਹ ਇਸ ਲਈ ਕਿ ਜੇ ਤੁਸੀਂ ਇਹਨਾ ਨੂੰ ਪੜ੍ਹਨਾ ਖੁੰਝ ਜਾਓਂ ਤਾਂ ਇੱਥੇ ਦੇਖ ਕੇ ਫੇਰ ਤੋਂ ਪੜ੍ਹ ਸਕਦੇ ਆ।

ਇਸ ਤੋਂ ਅੱਗੇ ਆਪਣੇ ਅਗਲੇ ਤਿੰਨ ਮਹੱਤਵਪੂਰਨ ਪੇਜ, ਆਰਟੀਕਲਸ (Articles), ਵਰਕਸ (Works), ਅਤੇ ਗੱਲਾਂ (Gallan)। ਜੋ ਵੀ ਕੌਨਟੈੰਟ (content) ਤੁਹਾਨੂੰ ਪੇਂਡੂ ਵੈਬ ਉੱਤੇ ਮਿਲੇ ਗਾ ਓਹ ਤੁਸੀਂ ਇਹਨਾਂ ਤਿੰਨ੍ਹਾਂ ਸੈਕਸ਼ਨਾਂ (sections) ਵਿੱਚ ਕਦੀ ਵੀ ਲੱਭ ਸਕਦੇ ਆ। ਆਰਟੀਕਲਸ ਵਿੱਚ ਵੱਖ–ਵੱਖ ਤਰਾਂ ਦੇ ਲੇਖ, ਕਹਾਣੀਆਂ, ਅਤੇ ਖ਼ਬਰਾਂ ਹਨ। ਵਰਕਸ ਵਿੱਚ ਮੇਨ ਤੌਰ ਤੇ ਡਿਜ਼ਾਇਨ, ਅਤੇ ਗੱਲਾਂ ਵਿੱਚ ਪੰਜਾਬੀ ਅਖਾਣਾਂ ਅਤੇ ਮਹਾਨ ਲੋਕਾਂ ਦੀਆਂ ਅਖੀਆਂ ਗੱਲਾਂ (quotes) ਹਨ।

Articles, Works, ang Gallan pages

ਬਾਕੀ ਆਪਾਂ ਟੈਗ (tags) ਲਾਏ ਆ ਜਿੰਨ੍ਹਾਂ ਨਾਲ ਜੇ ਤੁਸੀਂ ਚਾਹੋਂ ਤਾਂ ਕਿਸੇ ਇੱਕ ਵਿਸ਼ੇ ਦੇ ਆਰਟੀਕਲ, ਵਰਕਸ, ਜਾਂ ਫਿਰ ਗੱਲਾਂ ਦੇਖ ਸਕਦੇ ਆ।

Tags and Social Media

ਇੱਕ ਉਦਾਹਰਨ ਦੇ ਤੌਰ ਤੇ, ਜੇ ਤੁਸੀਂ ਟੈਕਨੋਲੋਜੀ (Technology) ਬਾਰੇ ਆਰਟੀਕਲ ਦੇਖਣੇ ਹੋਣ ਤਾਂ ਟੈਕਨੋਲੋਜੀ ਦੀ ਟੈਗ ਉੱਤੇ ਕਲਿੱਕ ਕਰਕੇ ਇਸ ਵਿਸ਼ੇ ਦੇ ਸਾਰੇ ਆਰਟੀਕਲ ਦੇਖ ਸਕਦੇ ਆ।

Tags and Social Media

ਟੈਗਸ ਤੋਂ ਬਿਲਕੁੱਲ ਥੱਲੇ ਸੋਸ਼ਲ ਮੀਡੀਆ ਦੇ ਬਟਨ ਹੰਨ ਇਹਨਾਂ ਨਾਲ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਸਾਈਟ ਉੱਤੇ ਆਪਣੀਆਂ ਪੋਸਟਾਂ ਸ਼ੇਅਰ ਕਰ ਸਕਦੇ ਆ, ਇਹਨਾਂ ਵਿੱਚ ਵਾਟਸਐਪ ਵੀ ਹੈ! ਅਤੇ ਨਾਲ ਹੀ ਸਾਰੇ ਸ਼ੇਅਰਾਂ ਦੀ ਗਿਣਤੀ (share count) ਵੀ ਹੈ, ਜਿਸ ਨਾਲ ਪਤਾ ਲਗਦਾ ਹੈ ਕੇ ਕੁੱਲ ਕਿੰਨ੍ਹੇ ਬਾਰ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕੀਤੀ ਗਈ ਹੈ।

Profiles

ਹਰ ਇੱਕ ਆਰਟੀਕਲ ਪੇਜ ਦੇ ਥੱਲੇ ਲੇਖਕ ਦੀ ਜਾਣਕਾਰੀ ਹੈ ਜਿਸ ਵਿੱਚ ਲੇਖਕ ਦਾ ਨਾਮ ਫੋਟੋ ਅਤੇ ਫੇਸਬੁੱਕ ਲਿੰਕ ਹਨ, ਤੁਸੀਂ ਫੋਟੋ ਜਾਂ ਨਾਂ ਉੱਤੇ ਕਲਿੱਕ ਕਰਕੇ ਲੇਖਕ ਦੀਆਂ ਸਾਰੀਆਂ ਲਿਖਤਾਂ ਦੇਖ ਸਕਦੇ ਆ, ਅਤੇ ਫੇਸਬੁੱਕ ਲਿੰਕ ਨਾਲ ਲੇਖਕ ਨੂੰ ਸੋਸ਼ਲ ਮੀਡੀਆ ਉੱਤੇ ਵੀ ਫੌਲੋ ਕਰ ਸਕਦੇ ਆ। ਅੱਗੇ ਜਾ ਕੇ ਆਪਾਂ ਇਸ ਸੈਕਸ਼ਨ ਵਿੱਚ ਲੇਖਕ ਬਾਰੇ ਹੋਰ ਜਾਣਕਾਰੀ ਵੀ ਜੋੜਾਂ ਗੇ। ਬਿਲਕੁੱਲ ਇਸੇ ਤਰਾਂ ਦੀ ਜਾਣਕਾਰੀ ਹੀ ਤੁਸੀਂ ਵਰਕ ਪੇਜਾਂ ਵਿੱਚ ਪਾ ਸਕਦੇ ਆ ਜੋ ਕਿ ਉਸ ਵਰਕ ਦੇ ਆਰਟਿਸਟ (Artist) ਬਾਰੇ ਹੋਵੇ ਗੀ।

ਹੋਰ ਵੀ ਕਾਫੀ ਚੀਜ਼ਾਂ ਨਵੀਆਂ ਐਡ ਕੀਤੀਆਂ ਗਈਆਂ ਉਮੀਦ ਕੇ ਨਵਾਂ ਡਿਜ਼ਾਇਨ ਤੁਹਾਨੂੰ ਪਸੰਦ ਆਉ ਗਾ, ਹਾਂ ਜੇ ਤੁਸੀਂ ਆਪਣੇ ਸੁਝਾਹ ਸਾਂਝੇ ਕਰਨਾ ਚਾਹੁੰਦੇ ਆ ਤਾਂ ਇਸ ਫਾਰਮ ਰਾਹੀਂ ਸੰਪਰਕ ਕਰਕੇ ਜ਼ਰੂਰ ਦੱਸਿਓ।

Tagged In
  • Comments
comments powered by Disqus