ਮਾਰਨ ਵਿੱਚ ਸੋਟੀ ਅਤੇ ਖਾਣ ਵਿੱਚ

ਲਓ ਹੇਠ ਆਪਾਂ ਤਿੰਨ ਬੁਝਾਰਤਾਂ ਪਾਈਆਂ, ਇਹ ਚੀਜ਼ ਖਾਣ ਵਿੱਚ ਬੜੀ ਮਿੱਠੀ ਹੁੰਦੀ ਹੈ ਅਤੇ ਇਹ ਦੰਦਾ ਦੀ ਤੰਦਰੁਸਤੀ ਲਈ ਵੀ ਚੰਗਾ ਹੁੰਦਾ ਹੈ। ਬੁੱਝੋ ਫਿਰ ਕੀ ਆ ਉੱਤਰ।

ਇੱਕ ਗੱਲ ਮੇਰੇ ਚਾਚੇ ਸੁਣਾਈ
ਮਾਰਨ ਵਿੱਚ ਸੋਟੀ
ਖਾਣ ਵਿੱਚ ਮਠਿਆਈ

ਇੱਕ ਬਾਤ ਕਰਤਾਰੋ ਪਾਈਏ
ਸੁਣ ਵੇ ਭਾਈ ਹਕੀਮਾਂ
ਲੱਕੜੀਆਂ ‘ਚੋ ਪਾਣੀ ਕੱਢਾਂ
ਚੁੱਕ ਬਣਾਵਾਂ ਢੀਮਾਂ

ਜੰਮਿਆ ਤੇ ਫਿੱਕਾ ਵੱਡਾ ਹੋਇਆ ਮਿੱਠਾ

ਦੇਖਣ ਵਿੱਚ ‘ਲਾਠੀ
ਖਾਣ ਵਿੱਚ ਮਠਿਆਈ
ਵਸਤੂ ਡਾਢੀ ਮਿੱਠੀ
ਰੱਬ ਨੇ ਹੈ ਬਣਾਈ

ਦੇਖਣ ਵਿੱਚ ਹੈ ਗੱਠ ਗਠੀਲਾ
ਖਾਣੇ ਵਿੱਚ ਹੈ ਖੂਬ ਰਸੀਲਾ

Source:

ਪੰਜਾਬੀ ਬੁਝਾਰਤ ਕੋਸ਼ (ਸੁਖਦੇਵ ਮਾਦਪੁਰੀ)

Tagged In
  • Comments
comments powered by Disqus