ਐਪਲ ਨੇ ਵਧੀਆ ਵਧੀਆ ਗੇਮਾਂ ਦਿਖਾਉਣ ਲਈ ਟਵਿੱਟਰ ਅਕਾਉੰਟ ਬਣਾਇਆ

ਐਪ ਆਨੀ ਦੀ ਰਿਪੋਰਟ ਮੁਤਾਬਕ ਪਤਾ ਲੱਗਿਆ ਕਿ ਪਿਛਲੇ ਕੁਆਰਟਰ ਵਿੱਚ ਐਪਲ ਨੂੰ 75% ਫੀਸਦੀ ਕਮਾਈ ਗੇਮਾਂ ਵਿੱਚੋਂ ਹੋਈ ਅਤੇ ਕੁੱਲ ਡਾਊਨਲੋਡਾਂ ਵਿੱਚੋਂ ਤਕਰੀਬਨ 30% ਫੀਸਦੀ ਗੇਮਾਂ ਡਾਊਨਲੋਡ ਹੋਈਆਂ। ਇਸ ਨਾਲ ਮਿਲਦਾ ਜੁਲਦਾ ਕੰਪਨੀ ਨੇ ਟਵਿੱਟਰ ਅਕਾਉੰਟ ਚਲਾਇਆ (@AppStoreGames) ਜਿਸ ਵਿੱਚ ਵਧੀਆ ਅਤੇ ਚੁਣਵੀਆਂ ਗੇਮਾਂ ਦਿਖਾਈਆਂ ਜਾਣ ਗੀਆਂ।

ਇਸ ਅਕਾਉੰਟ ਰਾਹੀਂ ਹਰ ਹਫਤੇ ਗੇਮਾਂ ਦੀ ਸਮੀਖਿਆ (reviews), ਅਤੇ ਨਾਲ ਗੇਮਾਂ ਬਾਰੇ ਸੁਝਾਹ ਵੀ ਦਿੱਤੇ ਜਾਣ ਗੇ।

9to5mac ਨੇ ਇਹ ਵੀ ਦੱਸਿਆ ਸੀ ਕਿ ਸਤੰਬਰ 9 ਨੂੰ ਜੋ ਐਪਲ ਨੇ ਸੈਟ–ਟੌਪ–ਬੌਕਸ (Apple TV) ਕੱਢਣਾ ਹੈ ਉਸ ਵਿੱਚ ਆਈ ਓ ਐਸ 9 (iOS 9) ਦਾ ਨਵਾਂ ਵਰਜਨ ਚੱਲੇ ਗਾ, ਇਸ ਦਾ ਆਪਣਾ ਐਪ ਸਟੋਰ ਵੀ ਹੋਵੇ ਗਾ ਅਤੇ ਨਵਾਂ ਰਿਮੋਟ ਕੰਟਰੋਲ ਜੋ ਗੇਮਾਂ ਖੇਡਣੀਆਂ ਅਸਾਨ ਕਰੇ ਗਾ। ਇਸ ਲਈ ਹੋ ਸਕਦਾ ਕੇ ਐਪਲ ਨੇ ਇਹ ਅਕਾਉੰਟ ਵੀ ਇਸ ਦੀ ਤਿਆਰੀ ਵਿੱਚ ਹੀ ਚਲਾਇਆ ਹੋਵੇ।

Tagged In
  • Comments
comments powered by Disqus