ਲਗਦਾ ਬਲੈਕਬੇਰੀ ਵੀ ਐਨਡਰੋਇਡ ਫੋਨ ਕੱਢੇ ਗਾ

ਬਲੈਕਬੇਰੀ ਦੇ ਐਨਡਰੋਇਡ ਫੋਨ ਦੇ ਲੀਕ ਹੋਏ ਫੋਟੋ ਤਾਈਵਾਨ ਦੀ ਸਾਈਟ ਟਿੰਹਟੇ (Tinhte) ਵੱਲੋਂ ਪਾਏ ਗਏ। ਫੋਟੋਆਂ ਵਿੱਚ ਦੇਖਣ ਨੂੰ ਆਇਆ ਹੈ ਕਿ ਇਹ ਫੋਨ ਵਿੱਚ ਟੱਚਸਕਰੀਨ ਅਤੇ ਕੀ–ਬੋਰਡ ਦੋਨੇ ਫੀਚਰ ਹਨ। ਅਤੇ ਇਸ ਦੀ ਬੈਟਰੀ ਬਾਹਰ ਕੱਢਣ ਯੋਗ ਨਹੀਂ ਲਗਦੀ, ਵੈਸੇ ਇਹ ਬੈਟਰੀ ਨਾ ਕੱਢਣ ਦਾ ਤਾਂ ਹੁਣ ਰੁਝਾਨ ਹੀ ਬਣ ਗਿਆ, ਪਹਿਲਾਂ ਆਈਫੋਨ ਦੀ ਬੈਟਰੀ ਨਹੀਂ ਸੀ ਕੱਡ ਸਕਦੇ ਫਿਰ ਸੈਮਸੰਗ ਦੇ ਨੋਟ 5 ਅਤੇ ਐਜ+ ਦੀ, ਅਤੇ ਹੁਣ ਲਗਦਾ ਬਲੈਕਬੇਰੀ ਵੀ ਰਲ ਗਿਆ।

ਬਾਕੀ ਇਹ ਵੀ ਆ ਫੋਟੋਆਂ ਵਿੱਚ ਫੋਨ ਵਿੱਚ ਵਾਟਸਐਪ ਇੰਸਟਾਲ ਕੀਤੀ ਹੋਈ ਆ, ਪਰ ਬੀ.ਬੀ.ਐਮ. ਮੈਸੈਂਜਰ (BBM Messenger) ਬਾਰੇ ਤਾਂ ਕੁਝ ਨਹੀਂ ਦਿਸ ਰਿਹਾ। ਇਸ ਬਾਰੇ ਹਲੇ ਬਲੈਕਬੇਰੀ ਨੇ ਕੁਝ ਕਨਫਰਮ ਨਹੀਂ ਕੀਤਾ, ਦੇਖ ਦੇ ਆ ਕਿ ਯੋਜਨਾ ਇਸ ਬਾਰੇ ਕੰਪਨੀ ਦੀ।

  • Comments
comments powered by Disqus