ਸੈਮਸੰਗ ਨੇ ਲੌੰਚ ਕੀਤੀ ਸਮਾਰਟ ਘੜੀ

Samsung

ਅੱਜ ਸੈਮਸੰਗ ਨੇ ਸਮਾਰਟ ਘੜੀ ਦੇ ਦੋ ਮਾਡਲ ਲੌੰਚ ਕੀਤੇ, ਗੀਅਰ ਐਸ 2(Gear S2) ਅਤੇ ਗੀਅਰ ਐਸ 2 ਕਲਾਸਿਕ(Gear S2 Classic)। ਇਹਨਾ ਦੋਨਾਂ ਘੜੀਆਂ ਵਿੱਚ ਸੈਮਸੰਗ ਦਾ ਨਵਾਂ ਓਪਰੇਟਿੰਗ ਸਿਸਟਮ ਟਿਜ਼ੇਨ(Tizen) ਹੈ ਜੋ ਅੱਗੇ ਸੈਮਸੰਗ ਦੇ ਟੀਵੀਆਂ ਵਿੱਚ ਆਉਂਦਾ ਹੈ।

Samsung Gear S2

ਗੀਅਰ ਐਸ 2 ਦੀ ਗੋਲ ਡਿਸਪਲੇ 1.2 ਇੰਚ ਦੀ ਹੈ ਅਤੇ ਸਿਰਫ 11.4 ਮਿਲੀਮੀਟਰ ਮੋਟੀ। ਬਾਕੀ 1–ਗੀਗਾਹਰਟਜ਼(GHz) ਦਾ ਪ੍ਰੋਸੈਸਰ ਹੈ, ਸੈਮਸੰਗ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹਨਾ ਘੜੀਆਂ ਵਿੱਚ ਐਨ.ਐਫ.ਸੀ.(NFC) ਟੈਕਨੋਲੋਜੀ ਵੀ ਹੈ, ਤੁਹਾਡੀ ਜਾਣਕਾਰੀ ਲਈ ਦੱਸ ਦੀਏ ਕਿ ਐਨ.ਐਫ.ਸੀ.(NFC) ਟੈਕਨੋਲੋਜੀ ਵਰਤੀ ਜਾਂਦੀ ਹੈ ਜਦ ਆਪਾਂ ਕਿਸੇ ਥਾਂ ਤੇ ਕਰੈਡਿਟ ਕਾਰਡ ਸਵਾਈਪ ਜਾਂ ਟੈਪ ਕਰਦੇ ਆ। ਇਸ ਨਾਲ ਅੱਗੇ ਜਾਕੇ ਤੁਸੀਂ ਸੈਮਸੰਗ ਪੇ(Samsung Pay) ਵਰਤ ਸਕੋ ਗੇ।

ਪਰ ਹਲੇ ਸੈਮਸੰਗ ਨੇ ਇਹਨਾ ਦਾ ਰੇਟ ਅਤੇ ਰੀਲੀਜ਼ ਕਰਨ ਦੀ ਤਾਰੀਕ ਬਾਰੇ ਜਾਣਕਾਰੀ ਨਹੀਂ ਦਿੱਤੀ ਜੋ ਉਮੀਦ ਆ ਕਿ 3 ਸਤੰਬਰ ਨੂੰ ਸੈਮਸੰਗ ਜੋ ਪ੍ਰੋਗਰਾਮ ਬਰਲਿਨ ਜਰਮਨੀ ਵਿੱਚ ਕਰਨ ਜਾ ਰਹੀ ਹੈ ਉਥੇ ਇਹ ਸਾਰੀ ਜਾਣਕਾਰੀ ਦਿੱਤੀ ਜਾਏ।

  • Comments
comments powered by Disqus