ਐਪਲ ਵੀ ਫਿਲਮਾਂ ਅਤੇ ਟੀਵੀ ਸ਼ੋਅ ਬਣਾਉਣ ਬਾਰੇ ਸੋਚ ਰਿਹਾ

ਵਰਾਈਟੀ ਦੀ ਰਿਪੋਰਟ ਮੁਤਾਬਕ ਪਤਾ ਲੱਗਿਆ ਹੈ ਕਿ ਐਪਲ ਫਿਲਮਾਂ ਅਤੇ ਟੀਵੀ ਸ਼ੋਅ ਬਣਾਉਣ ਬਾਰੇ ਗੱਲ ਬਾਤ ਕਰ ਰਿਹਾ ਹੈ। ਦੱਸਣ ਵਿੱਚ ਇਹ ਵੀ ਆਇਆ ਹੈ ਕਿ ਐਪਲ ਹੁਣ ਵੀਡੀਓ ਕੌਨਟੈੰਟ ਬਣਾਉਣ ਵਾਲੇ ਬੰਦੇ ਭਰਤੀ ਕਰ ਰਿਹਾ ਹੈ ਅਤੇ ਇਸ ਕੰਮ ਨੂੰ ਅਗਲੇ ਸਾਲ ਚਲਾਉਣ ਵਿੱਚ ਪੂਰਾ ਦਿਲਚਸਪ ਹੈ। ਜੇ ਐਪਲ ਅਜਿਹਾ ਕੁਝ ਕਰਦਾ ਹੈ ਤਾਂ ਸਿੱਧਾ ਨੈਟਫਲਿਕਸ ਅਤੇ ਐਮਾਜ਼ਾਨ ਪਰਾਈਮ ਵਰਗੀਆਂ ਸਰਵਿਸਾਂ ਨਾਲ ਮੁਕਾਬਲਾ ਕਰੇ ਗਾ।

ਹੋਰ ਜਾਣਕਾਰੀ ਅੱਗੇ ਜਾ ਕੇ ਪਤਾ ਲੱਗੇ ਕਿ ਐਪਲ ਫੁੱਲ ਵੀਡੀਓ ਕੌਨਟੈੰਟ ਜਿਵੇਂ ਫਿਲਮਾਂ ਅਤੇ ਟੀਵੀ ਸ਼ੋਅ ਉੱਤੇ ਧਿਆਨ ਦੇਵੇ ਗਾ ਜਾਂ ਫਿਰ ਛੋਟਾ ਕੌਨਟੈੰਟ ਜਿਵੇਂ ਵੀਡੀਓ ਗਾਣੇ ਲਾਲੋ, ਜਿਸ ਵਿੱਚ ਯੂ–ਟਿਊਬ ਬਹੁਤ ਮਸ਼ਹੂਰ ਹੈ।

ਦੇਖਿਆ ਜਾਵੇ ਤਾਂ ਐਪਲ ਲਈ ਇਹ ਔਖਾ ਕੰਮ ਨਹੀਂ ਹੋਵੇ ਗਾ ਕਿਉਂ ਕਿ ਐਪਲ ਪਹਿਲਾਂ ਹੀ ਐਪਲ ਮਿਉਸਿਕ ਨਾਲ ਕੌਨਟੈੰਟ ਸਟਰੀਮ ਕਰ ਰਿਹਾ ਹੈ, ਅਤੇ ਹੋ ਸਕਦਾ ਅੱਗੇ ਜਾਕੇ ਵੀਡੀਓ ਵੀ। ਬਾਕੀ ਜੀਹਦੇ ਖਾਤੇ ਵਿੱਚ 200 ਅਰਬ ਡਾਲਰ ਪਿਆ ਹੋਵੇ ਉਸ ਲਈ ਅਜਿਹਾ ਕੰਮ ਔਖਾ ਨਹੀਂ।

ਅਗਲੇ ਹਫਤੇ ਐਪਲ ਟੀਵੀ ਵੀ ਲੌੰਚ ਕਰਨ ਜਾ ਰਿਹਾ ਹੈ ਜਿਸ ਨਾਲ ਆਪਾਂ ਨੂੰ ਹੋਰ ਜਾਣਕਾਰੀ ਵੀ ਮਿਲ ਸਕਦੀ ਹੈ।

  • Comments
comments powered by Disqus