ਪੰਜਾਬ ਵਿੱਚ ਇਮਾਰਤਾਂ ਦੀ ਬਣਤਰ

Usman Malik | Flickr

ਪੰਜਾਬ ਦਾ ਪਹਿਰਾਵਾ, ਹਾਰ–ਸ਼ਿੰਗਾਰ, ਅਤੇ ਢੋਆ ਢੁਆਈ ਦੇ ਸਾਧਨਾ ਦੀ ਤਰਾਂ ਹੁਣ ਕੁਝ ਜਾਣਕਾਰੀ ਪੰਜਾਬ ਵਿੱਚ ਬਣੀਆਂ ਇਮਾਰਤਾਂ ਬਾਰੇ।

ਯੁੱਗ–ਪਰਿਵਰਤਨ ਦਾ ਪ੍ਰਭਾਵ ਇਮਾਰਤ ਬਣਤਰ ਉੱਤੇ ਵੀ ਪਿਆ ਹੈ। ਪਹਿਲਾਂ ਪੰਜਾਬ ਦੇ ਲੋਕਾਂ ਦੇ ਮਕਾਨ ਕੱਚੇ ਪਰ ਖੁੱਲ੍ਹੇ ਡੁੱਲ੍ਹੇ ਹੁੰਦੇ ਸਨ। ਪੇਂਡੂ ਲੋਕਾਂ ਦੇ ਮਕਾਨਾਂ ਦੀ ਬਣਤਰ ਆਪਣੀਆਂ ਲੋੜਾਂ ਅਨੁਸਾਰ ਹੁੰਦੀ ਸੀ। ਦਰਵਾਜ਼ਾ ਅਤੇ ਸਬਾਤ ਪੰਜਾਬੀ ਮਕਾਨ ਦੀ ਲੋਕ–ਪ੍ਰਿਯ ਵੰਨਗੀ ਹੈ। ਲੋਕ–ਕਹਾਣੀ ਜਾਂ ਬਾਤ ਖ਼ਤਮ ਕਰਕੇ ਅਕਸਰ ਕਿਹਾ ਜਾਂਦਾ ਸੀ।

ਐਨੀ ਮੇਰੀ ਬਾਤ
ਪਾਉਣਾ ਸੀ ਦਰਵਾਜ਼ਾ,
ਪੈ ਗਈ ਸਬਾਤ।

ਦਰਵਾਜ਼ਾ ਖੁੱਲ੍ਹੀ ਛੱਤ, ਖੁੱਲ੍ਹਾ ਬੂਹਾ, ਅਰਥਾਤ ਹਵਾਦਾਰ ਕਮਰਾ ਹੁੰਦਾ ਹੈ। ਇਸ ਵਿੱਚੋਂ ਹਵਾ ਲਾਜ਼ਮੀ ਤੌਰ 'ਤੇ ਆਰ ਪਾਰ ਹੁੰਦੀ ਹੈ। ਦਰਵਾਜ਼ਾ ਇੱਕ ਲਟੈਣ, ਦੋ ਲਟੈਣਾਂ ਉੱਤੇ ਜਾਂ ਚਾਰ ਲਟੈਣਾਂ ਉੱਤੇ ਵੀ ਹੋ ਸਕਦਾ ਹੈ। ਅੱਜ ਕਲ੍ਹ ਲਟੈਣ ਦੀ ਥਾਂ ਗਾਡਰ ਜਾਂ ਲੈਂਟਰ ਨੇ ਮੱਲ ਲਈ ਹੈ। ਸਬਾਤ ਇਕ ਤਰ੍ਹਾਂ ਦਾ ਸਟੋਰ, ਤੂੜੀ ਵਾਲਾ, ਜਾਂ ਟਰੰਕ–ਸੰਦੂਕ ਦੇ ਰੱਖਣ ਵਾਲਾ ਹਨੇਰਾ ਕਮਰਾ ਹੁੰਦਾ ਸੀ, ਜਿਸ ਦੀ ਛੱਤ ਉੱਤੇ ਮਘੋਰਾ ਰੱਖ ਕੇ ਚਾਨਣ ਲਿਆ ਜਾਂਦਾ ਸੀ। ਵਰਨਾ ਦਿਨ ਵਿੱਚ ਵੀ ਲਾਲਟੈਣ ਜਾਂ ਦੀਵੇ ਨਾਲ ਕੰਮ ਚਲਾਉਣਾ ਪੈਂਦਾ ਸੀ। ਸਬਾਤ ਉਸ ਸਮੇਂ ਦੀ ਲੋੜ ਅਨੁਸਾਰ ਜ਼ਰੂਰੀ ਹੁੰਦੀ ਸੀ। ਹੌਲੀ ਹੌਲੀ ਸਬਾਤ ਦੀ ਥਾਂ ਬੈਠਕਾਂ ਨੇ ਲੈ ਲਈ ਅਤੇ ਸਾਜ਼ ਸਮਾਨ ਲਈ ਪੜਛੱਤੀਆਂ ਅਤੇ ਸਟੋਰ ਬਣਨ ਲੱਗ ਪਏ। ਡੰਗਰਾਂ ਲਈ ਅਤੇ ਤੂੜੀ ਪੱਠੇ ਲਈ ਮਕਾਨ ਦੇ ਇੱਕ ਪਾਸੇ ਵੱਡਾ ਸਾਰਾ ਦਲਾਨ ਛੱਤਿਆ ਜਾਂਦਾ ਸੀ। ਛਤੜਾ ਜਾਂ ਬਰਾਂਡਾ ਇਸੇ ਦਾ ਹੀ ਬਦਲਿਆ ਰੂਪ ਹੈ। ਝਲਿਆਨੀ, ਰਸੋਈ ਜਾਂ ਕਿਚਨ ਵੱਖਰਾ ਕਮਰਾ ਹੁੰਦਾ ਸੀ। ਇਸ ਵਿੱਚ ਖਾਣ–ਪੀਣ ਦਾ ਸਾਰਾ ਸਾਜ਼ ਸਮਾਨ ਰੱਖਿਆ ਹੁੰਦਾ ਹੈ। ਹਰ ਇੱਕ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਮਕਾਨ ਦੀ ਉਸਾਰੀ ਕਰਵਾਉਂਦਾ ਹੈ। ਅੱਜ–ਕੱਲ੍ਹ ਪਿੰਡਾਂ ਵਿੱਚ ਵੀ ਨਵੀਨ ਢੰਗ ਦੇ ਮਕਾਨ ਬਣਨ ਲੱਗ ਪਏ ਹਨ। ਚੁਬਾਰੇ ਵੀ ਕਾਫ਼ੀ ਗਿਣਤੀ ਵਿੱਚ ਵੇਖਣ ਨੂੰ ਮਿਲਦੇ ਹਨ। ਵੱਖ–ਵੱਖ ਧਰਮਾਂ, ਸਰਕਾਰੀ ਜਾਂ ਗੈਰ ਸਰਕਾਰੀ ਅਦਾਰਿਆਂ ਨਾਲ ਸੰਬੰਧਤ ਇਮਾਰਤਾਂ ਦੀ ਵਿੱਚ ਕਾਫ਼ੀ ਅੰਤਰ ਮਿਲਦਾ ਹੈ। ਹਰ ਪਿੰਡ ਦੀ ਧਰਮਸ਼ਾਲਾ ਦੀ ਇਮਾਰਤ ਵੱਖਰੇ ਵੱਖਰੇ ਢੰਗ ਦੀ ਬਣੀ ਹੁੰਦੀ ਹੈ। ਇਸੇ ਤਰ੍ਹਾਂ ਗੁਰਦੁਆਰੇ, ਮੰਦਰ, ਮਸਜਿਦ, ਠਾਕੁਰ ਦੁਆਰੇ, ਸਮਾਧਾਂ, ਮੱਠਾਂ ਆਦਿ ਦੀਆਂ ਇਮਾਰਤਾਂ ਵੀ ਆਪਣੀ ਵਿਲੱਖਣਤਾ ਰੱਖਦੀਆਂ ਹਨ। ਧਾਰਮਿਕ ਸਥਾਨਾ ਦੀਆਂ ਇਮਾਰਤਾਂ ਉੱਪਰ ਚਿੱਤਰਕਾਰੀ ਦੇ ਸੁੰਦਰ ਨਮੂਨੇ ਮਿਲਦੇ ਹਨ। ਪੰਜਾਬ ਵਿੱਚ ਇਸ ਚਿੱਤਰਕਾਰੀ ਦਾ ਸਿਖਰ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੀ ਇਮਾਰਤ ਹੈ। ਇਹ ਇਮਾਰਤ ਧਾਰਮਿਕ, ਇਤਿਹਾਸਕ ਅਤੇ ਕਲਾਤਮਕ ਮਹੱਤਵ ਰੱਖਦੀ ਹੈ। ਸਿੱਖ ਗੁਰਦੁਆਰਿਆਂ ਦੇ ਬੂਹੇ ਚਾਰੇ ਦਿਸ਼ਾਵਾਂ ਵੱਲ ਖੁੱਲ੍ਹਦੇ ਹਨ। ਜਿਸ ਤੋਂ ਭਾਵ ਹੈ ਕਿ ਇਹ ਸਥਾਨ ਚਹੁੰ ਵਰਨਾਂ ਦੇ ਲੋਕਾਂ ਲਈ ਖੁੱਲ੍ਹੇ ਹਨ।

ਮੱਥਾ ਟੇਕਦਾਂ ਅਮਾਂ ਦੀਏ ਜਾਈਏ
ਬੋਤਾ ਭੈਣੇ ਫੇਰ ਬੰਨ੍ਹਦੂ

ਭੈਣ ਦੀ ਹਾਲੇ ਤੀਕ ਮਾਨਸਿਕ ਤਸੱਲੀ ਨਹੀਂ ਹੁੰਦੀ। ਉਹ ਬੋਤੇ ਨੂੰ ਸੰਭਾਲਦੀ, ਤੇ ਵੀਰ ਨੂੰ ਕੁਝ ਖਾਣ–ਪੀਣ ਲਈ ਦਿੰਦੀ ਹੈ। ਬੋਤੇ ਲਈ ਗੁਆਰਾ ਤੇ ਭੁੱਖੇ ਵੀਰਨ ਲਈ ਦੁੱਧ ਪੇਸ਼ ਕਰਕੇ ਉਸ ਦਾ ਮਨ ਸ਼ਾਂਤ ਹੁੰਦਾ ਹੈ।

ਤੇਰੇ ਬੋਤੇ ਲਈ ਗੁਆਰੇ ਦੀਆਂ ਫਲੀਆਂ
ਤੈਨੂੰ ਵੀਰਾ ਦੁੱਧ ਦਾ ਛੰਨਾ।

ਜਦੋ ਦੋਂਹ–ਚਹੁੰ ਦਿਨਾਂ ਮਗਰੋਂ ਭੈਣ–ਭਰਾ ਆਪਣਾ ਮਨ ਹੌਲਾ ਕਰ ਲੈਂਦੇ ਹਨ ਤਾਂ ਵੀਰਨ ਵਾਪਸ ਪਰਤਦਾ ਹੈ। ਘਰੋਂ ਵਿਦਾ ਕਰਕੇ ਭੈਣ ਕਿਸੇ ਉੱਚੇ ਥਾਂ ਖਲੋ ਕੇ ਜਾਂਦੇ ਵੀਰਨ ਵੱਲ ਵੇਖਦੀ ਰਹਿੰਦੀ ਹੈ। ਜਦੋਂ ਵੀਰ ਅੱਖਾਂ ਤੋਂ ਓਹਲੇ ਹੋ ਜਾਂਦਾ ਹੈ ਤਾਂ ਸਬਰ ਕਰਕੇ ਏਨਾ ਆਖ ਛੱਡਦੀ ਹੈ,

ਬੋਤਾ ਵੀਰ ਦਾ ਨਜਰ ਨਾ ਆਵੇ
ਉੱਡਦੀ ਧੂੜ ਦਿਸੇ।

ਉਪਰੋਕਤ ਲੋਕ–ਗੀਤਾਂ ਵਿੱਚ ਬੋਤਾ ਅਤੇ ਵੀਰ ਇੱਕੋ ਜਿੰਨੀ ਮਹੱਤਾ ਰੱਖਦੇ ਜਾਪਦੇ ਹਨ। ਸਗੋ ਬੋਤੇ ਨੂੰ ਪਹਿਲਾ ਦਰਜਾ ਪ੍ਰਾਪਤ ਹੈ। ਪੰਜਾਬੀ ਸਭਿਆਚਾਰ ਵਿੱਚ ਬੋਤੇ ਜਿੰਨੀ ਲੋਕਪ੍ਰਿਯਤਾ ਕਿਸੇ ਵੀ ਸਵਾਰੀ ਨੂੰ ਹਾਸਲ ਨਹੀਂ ਹੋ ਸਕੀ। ਬੋਤਾ, ਭਾਰ ਢੋਣ ਤੇ ਸਵਾਰੀ ਲਈ ਵਰਤਿਆ ਜਾਣ ਵਾਲਾ ਜਾਨਵਰ ਹੀ ਨਹੀਂ ਸਗੋਂ ਪੰਜਾਬੀ ਕਿਰਸਾਣ ਬੋਤੇ ਨੂੰ ਹਲ ਜੋੜਨ ਤੇ ਘੁਲਾੜੀ ਜੋੜਨ ਦਾ ਕੰਮ ਵੀ ਲੈਂਦਾ ਹੈ।

ਤਿੱਥ ਤਿਉਹਾਰ ਜਾਂ ਮੇਲੇ–ਮੁਸ਼ਾਹਦਿਆਂ ਉੱਤੇ ਵੀ ਲੋਕ ਜਾਨਵਰਾ ਦੀ ਸਵਾਰੀ ਵਰਤਦੇ ਹਨ। ਹਰ ਕੋਈ ਆਪਣੇ ਵਿੱਤ ਅਨੁਸਾਰ ਜਾਨਵਰ ਪਾਲਦਾ ਅਤੇ ਉਸ ਦੀ ਸਵਾਰੀ ਕਰਦਾ ਸੀ। ਘੋੜਾ, ਘੋੜੀ, ਟੱਟੂ, ਖੋਤੀ ਤੇ ਬੋਤੇ ਇਸ ਸਵਾਰੀ ਲਈ ਵਰਤੇ ਜਾਂਦੇ ਹਨ। ਭਾਵੇਂ ਕੋਈ ਲੱਖ ਜ਼ੋਰ ਲਾਉਂਦਾ ਪਰ ਬੋਤੇ ਦੀ ਸਵਾਰੀ ਦਾ ਕੋਈ ਜਵਾਬ ਨਹੀਂ ਸੀ ਹੁੰਦਾ। ਬੋਤੇ ਦੇ ਮੁਕਾਬਲੇ ਧੂੜ ਵਿੱਚ ਭੱਜੇ ਜਾਂਦੇ ਟੱਟੂ ਦਾ ਕੀ ਜੋੜ। ਇਸ ਬਾਰੇ ਤਾਂ ਲੋਕ ਰਾਏ ਇਹੋ ਹੁੰਦੀ ਸੀ ਕਿ,

ਬੋਤੇ ਆਲੇ ਦੀ ਸ਼ੌਕੀਨੀ ਪੂਰੀ
ਟੱਟੂ ਆਲੇ ਦਾ ਢੀਚਕ ਢੀਚਕ

ਬੋਤੇ ਵਰਗੀ ਹੀ ਸਵਾਰੀ ਰੱਥ ਗੱਡੀ ਦੀ ਸਮਝੀ ਜਾਂਦੀ ਸੀ। ਰਥ ਪਰਦੇ ਵਾਲੀ ਗੱਡੀ ਹੁੰਦੀ ਸੀ, ਜਿਹੜੀ ਕੇਵਲ ਵਿਆਹੁਲੀ ਇਸਤਰੀ ਨੂੰ ਲਿਆਉਣ ਸਮੇਂ ਵਰਤੀ ਜਾਂਦੀ ਸੀ। ਜਦੋਂ ਲੰਮੇ ਸਫਰ ਸਮੇਂ ਥੱਕੀ ਟੁੱਟੀ ਮੁਟਿਆਰ ਦੋ ਘੜੀ ਸਸਤਾਉਣ ਲਈ ਲੱਤਾਂ ਸਿੱਧੀਆਂ ਕਰਦੀ ਸੀ ਤਾਂ ਉਸ ਦੀ ਲੱਤ ਦਾ ਕੁਝ ਹਿੱਸਾ ਪਰਦੇ ਤੋਂ ਬਾਹਰ ਨਿਕਲਦਾ ਸੀ ਤਾਂ ਲੋਕੀ ਇਕ ਦੂਜੇ ਨੂੰ ਸੁਣਾ ਕੇ ਆਖਦੇ ਸਨ।

ਕੋਈ ਹੂਰ ਚੱਲੀ ਮੁਕਲਾਵੇ
ਗੱਡੀ ਵਿੱਚੋ ਲੱਤ ਲਮਕੇ।

ਮੰਡੀ ਵਿੱਚ ਜਿਨਸ ਵੇਚਣ ਲਈ ਬੈਲ ਗੱਡੀ ਰੇੜ੍ਹਾ ਜਾਂ ਗੱਡਾ ਪ੍ਰਯੋਗ ਹੁੰਦਾ ਸੀ। ਕਪਾਹਾਂ ਦੇ ਭਰੇ ਗੱਡੇ, ਦੂਰ ਦੁਰਾਡੇ ਮਿੱਲਾਂ ਵਿੱਚ ਜਾਂਦੇ ਸਨ। ਵਿਹਲੇ ਸਮੇਂ ਪੇਂਡੂ ਲੋਕ ਭਾੜਾ ਢੋਣ ਦਾ ਕੰਮ ਵੀ ਕਰਦੇ ਸਨ। ਕਿਸੇ ਸਮੇਂ ਟੱਟੂ ਵੀ ਪੰਜਾਬ ਵਿੱਚ ਭਾੜਾ ਢੋਣ ਦਾ ਸਾਧਨ ਹੋਵੇਗਾ। ਅੱਜ–ਕੱਲ੍ਹ ਇਹ ਪਹਾੜਾਂ ਵਿੱਚ ਵਰਤਿਆ ਜਾਂਦਾ ਹੈ। ਪੰਜਾਬੀ ਸਭਿਆਚਾਰ ਵਿੱਚ ਇਹ ਅਖਾਣ ਬਹੁਤ ਪ੍ਰਚਲਿਤ ਹੈ ਕਿ ਜੇ ਟੱਟੂ ਭਾੜੇ ਦਾ ਹੀ ਕਰਨਾ ਹੈ ਤਾਂ ਕੁੜਮਾਂ ਦਾ ਹੀ ਕਰਨਾ ਹੈ, ਹੋਰ ਥੋੜ੍ਹੇ ਹਨ। ਜਾਂ ਕਿਸੇ ਮਤਲਬੀ ਬੰਦੇ ਨੂੰ ਆਖਣਾ ਕਿ ਇਹ ਤਾਂ ਭਾੜੇ ਇਸੇ ਤਰ੍ਹਾਂ ਦੀ ਇਕ ਹੋਰ ਇਤਿਹਾਸਕ ਮਹੱਤਤਾ ਵਾਲੀ ਇਮਾਰਤ ਸੁਨਾਮ ਸ਼ਹਿਰ ਜ਼ਿਲ੍ਹਾ ਸੰਗਰੂਰ, ਵਿੱਚ ਭਾਈ ਮੂਲ ਚੰਦ ਜੀ ਦੇ ਸਥਾਨ ਨਾਲ ਸੰਬੰਧਤ ਹੈ। ਭਾਈ ਮੂਲ ਚੰਦ ਜੀ ਕਿਉਂਕਿ ਹਿੰਦੂ, ਸਿੱਖ ਅਤੇ ਮੁਸਲਮਾਨ ਜਾਤੀ ਦੀ ਸਾਂਝੀਵਾਲਤਾ ਦੇ ਪ੍ਰਤੀਕ ਸਨ, ਇਸ ਲਈ ਉਨ੍ਹਾਂ ਦੇ ਦੋਹਰੇ ਵਾਲੀ ਇਮਾਰਤ ਵੀ ਇਨ੍ਹਾਂ ਸਾਰੇ ਲੱਛਣਾਂ ਦਾ ਪ੍ਰਗਟਾਵਾ ਕਰਦੀ ਹੈ। ਇਸ ਇਮਾਰਤ ਦੀ ਉਚਾਈ 39 ਫੁੱਟ ਹੈ, ਜਿਸ ਉੱਤੇ 7 ਫੁੱਟ ਲੰਬੇ ਸੋਨੇ ਦੇ ਕਲਸ਼ ਚਢ਼ੇ ਹੋਏ ਹਨ। ਦੇਹੁਰੇ ਦੀ ਦੀਵਾਰ ਛੇ ਫੁੱਟ ਚੌੜੀ ਹੈ। ਉੱਪਰ ਮੁਸਲਮਾਨੀ ਮਕਬਰੇ ਵਾਂਗ ਚਾਰ ਬੁਰਜੀਆਂ ਹਨ, ਵਿਚਕਾਰ ਗੁੰਬਦ ਹੈ। ਸਾਹਮਣੇ ਚਰਾਗ ਰੱਖਣ ਲਈ ਛੇਟੀਆਂ ਛੋਟੀਆਂ ਆਲੀਆਂ ਹਨ। ਇਸ ਦਾ ਮੁੱਖ ਦੁਆਰ ਦੱਖਣ ਦਿਸ਼ਾ ਵਾਲ ਖੁੱਲ੍ਹਦਾ ਹੈ। ਦੀਵਾਰਾ ਦੇ ਅੰਦਰ ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰ ਬਣੇ ਹੋਏ ਸਨ। ਉੱਚੇ ਚਬੂਤਰੇ ਉੱਤੇ ਬਾਬਾ ਜੀ ਦੀ ਸਮਾਧੀ ਬਣੀ ਹੋਈ ਹੈ।

ਇਸ ਤਰ੍ਹਾਂ ਦੀ ਚਿੱਤਰਕਾਰੀ ਅਤੇ ਇਮਾਰਤਸਾਜ਼ੀ ਦਾ ਸ਼ੌਂਕ ਹੁਣ ਨਹੀਂ ਹੈ। ਅੱਜ ਕੱਲ੍ਹ ਤਾਂ ਛੋਟੇ ਛੋਟੇ ਵਿਅਕਤੀਗਤ ਮਲਕੀਅਤ ਵਾਲੇ ਕਮਰੇ ਬਣਦੇ ਹਨ। ਜ਼ਿੰਦਗੀ ਬੰਦ ਕਮਰਿਆਂ ਵਿੱਚ ਗੁਜ਼ਰਦੀ ਹੈ। ਸਾਂਝ, ਮੇਲ ਮਿਲਾਪ ਅਤੇ ਭਰੱਪਣ ਖਤਮ ਹੋ ਗਿਆ ਹੈ। ਪਹਿਲਾ ਸਾਰਾ ਟੱਬਰ ਇੱਕੋ ਛੱਤ ਥੱਲੇ ਸੌਂਦਾ ਰਾਤ ਸਮੇਂ ਗੱਲਾਂ ਬਾਤਾਂ ਰਾਹੀਂ ਮਨ ਹੌਲਾ ਕਰ ਲੈਂਦਾ ਸੀ ਪਰ ਅੱਜ–ਕੱਲ੍ਹ ਹਰ ਕੋਈ ਅੰਦਰੋ ਅੰਦਰ ਸੁੰਗੜਦਾ ਜਾ ਰਿਹਾ ਹੈ।

ਪੂਜਾ ਸਮੱਗਰੀ ਧਰਮ ਕਰਮ ਜਾਂ ਪੂਜਾ ਪਾਠ ਲਈ ਹਰ ਮਜ੍ਹਬ ਦੀ ਆਪਣੀ ਵੱਖਰੀ ਵੱਖਰੀ ਹੁੰਦੀ ਹੈ। ਹਿੰਦੂ ਧਰਮ ਵਿੱਚ ਮਾਲਾ, ਸੰਖ, ਠਾਕਰ, ਤਿਲਕ, ਜੰਝੂ, ਸਾਲਗਰਾਮ ਆਦਿ ਵਿਸ਼ੇਸ਼ ਪੂਜਾ ਸਮੱਗਰੀ ਹੈ, ਜਦੋ ਕਿ ਸਿਮਰਨਾ, ਗੁਟਕਾ, ਪੰਜ ਕਕਾਰ, ਕੰਘਾ, ਕੜਾ, ਕੱਛ, ਕਿਰਪਾਨ ਅਤੇ ਕੇਸਾਂ ਵੀ ਕਿਸੇ ਸਿੱਖ ਲਈ ਧਾਰਮਿਕ ਚਿੰਨ੍ਹ ਹਨ। ਇਸੇ ਤਰ੍ਹਾਂ ਮੁਸਲਮਾਨ ਧਰਮ ਵਿੱਚ ਕੁਰਾਨ ਸ਼ਰੀਫ ਦਾ ਪਾਠ ਨਮਾਜ਼ ਤੇ ਰੋਜ਼ੇ, ਵੁਜ਼ੂ, ਕਰਕੇ ਸਿਜਦੇ ਕਰਕੇ, ਕੁਝ ਵਿਸ਼ੇਸ਼ ਕਰਮ–ਕਾਂਡ ਹਨ। ਇਸੇ ਤਰ੍ਹਾਂ ਪੂਜਾ ਸਥਾਨਾਂ ਵਿੱਚ ਵੀ ਅੰਤਰ ਹੁੰਦਾ ਹੈ। ਸਿੱਖ ਦਾ ਧਰਮ ਸਥਾਨ ਗੁਰਦੁਆਰਾ ਹੁੰਦਾ ਹੈ, ਹਿੰਦੂਆਂ ਦਾ ਮੰਦਰ ਅਤੇ ਮੁਸਲਮਾਨਾਂ ਦਾ ਮਸਜਿਦ, ਸਾਧੂ ਸੰਤਾਂ ਦਾ ਡੇਰਾ ਹੁੰਦਾ ਹੈ।

ਗੁਰਦੁਆਰੇ ਵਿੱਚ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੁੰਦੀ ਹੈ। ਹੋਰ ਕਿਸੇ ਵੀ ਸਥਾਨ, ਵਿਅਕਤੀ ਅਤੇ ਗ੍ਰੰਥ ਦੀ ਪੂਜਾ ਉਥੇ ਵਿਵਰਜਿਤ ਹੈ। ਜਦੋਂ ਕਿ ਹਿੰਦੂ ਮੰਦਰਾਂ ਵਿੱਚ ਵਧੇਰੇ ਜ਼ੋਰ ਵਿਅਕਤੀ ਪੂਜਾ ਉੱਤੇ ਹੀ ਦਿੱਤਾ ਜਾਂਦਾ ਹੈ। ਮੁਸਲਮਾਨ ਵੀ ਕੇਵਲ ਅੱਲਾ ਤਾਲਾ ਦੀ ਉਪਾਸਨਾ ਕਰਦੇ ਹਨ। ਹਿੰਦੂ ਮੰਦਰਾਂ ਵਿੱਚ ਕਥਾ–ਵਾਰਤਾ ਹਿੰਦੂ ਪੁਰਾਣਾਂ ਵਿੱਚੋਂ ਹੁੰਦੀ ਹੈ। ਜਦੋਂ ਕਿ ਸਿੱਖ ਸਾਖੀ ਸਾਹਿਤ ਵਿੱਚੋਂ ਕਥਾ ਕੀਰਤਨ ਕਰਦੇ ਹਨ। ਗੁਰਦੁਆਰਿਆਂ ਵਿੱਚ ਗੁਰੂ ਸਾਹਿਬਾਨ ਦੇ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ, ਜਦੋਂ ਕਿ ਹਿੰਦੂ ਮੰਦਰਾਂ ਵਿੱਚ ਰਾਮਨੌਮੀ, ਕ੍ਰਿਸ਼ਨ ਅਸ਼ਟਮੀ ਅਤੇ ਦੀਵਾਲੀ, ਦਸ਼ਹਿਰੇ ਦੇ ਵਧੇਰੇ ਉਤਸ਼ਾਹ ਹੁੰਦਾ ਹੈ। ਮੁਸਲਮਾਨ ਈਦ ਵਾਲੇ ਦਿਨ ਇਕੱਤਰ ਹੁੰਦੇ ਹਨ।

ਸਿੱਖ ਗੁਰਦੁਆਰਿਆ ਵਿੱਚ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਹਨ, ਜਿਸ ਉਪਰ ਨੀਲਾ ਜਾਂ ਪੀਲਾ ਬਸਤਰ ਹੁੰਦਾ ਹੈ ਅਤੇ ਉੱਪਰ ਖੰਡੇ ਦਾ ਨਿਸ਼ਾਨ। ਹਿੰਦੂ, ਮੁਸਲਮਾਨਾਂ ਦੇ ਧਰਮ ਸਥਾਨਾਂ ਉੱਪਰ ਅਜੇਹਾ ਕੋਈ ਨਿਸ਼ਾਨ ਨਹੀਂ ਹੁੰਦਾ। ਜੇ ਕਿਧਰੇ ਕਿਸੇ ਹਿੰਦੂ ਧਰਮ ਸਥਾਨ ਅੰਦਰ ਅਜਿਹਾ ਨਿਸ਼ਾਨ ਹੋਵੇ ਵੀ, ਤਾਂ ਉਸ ਉੱਤੇ ਭਗਵਾਂ ਗੇਰੂਆ ਜਾਂ ਚਿੱਟਾ ਬਸਤਰ ਚੜ੍ਹਿਆ ਹੁੰਦਾ ਹੈ। ਉੱਪਰ ਖੰਡਾ ਨਹੀਂ ਹੁੰਦਾ। ਮੁਸਲਮਾਨ ਆਪਣਾ ਵਿਸ਼ੇਸ਼ ਨਿਸ਼ਾਨ ਤਾਜ਼ੀਏਂ ਕੱਢਣ ਸਮੇਂ ਵਰਤਦੇ ਹਨ।

  • Comments
comments powered by Disqus