ਅੰਮ੍ਰਿਤਸਰ, ਲੁਧਿਆਣਾ, ਅਤੇ ਜਲੰਧਰ ਵੀ ਬਣਨ ਗੇ ਸਮਾਰਟ ਸ਼ਹਿਰ

Pendu Web

ਸਰਕਾਰ ਨੇ ਕੱਲ੍ਹ 98 ਸ਼ਹਿਰਾਂ ਦੀ ਸੂਚੀ ਪੇਸ਼ ਕੀਤੀ (ਸੂਚੀ ਵਿੱਚ 2 ਸ਼ਹਿਰ ਹੋਰ ਸ਼ਾਮਿਲ ਕੀਤੇ ਜਾਣ ਗੇ) ਜਿੰਨ੍ਹਾ ਸ਼ਹਿਰਾਂ ਨੂੰ ਆਉਂਦੇ ਕੁਝ ਸਾਲਾਂ ਤੱਕ ਸਮਾਰਟ ਸ਼ਹਿਰ ਬਣਾਇਆ ਜਾਵੇ ਗਾ, ਇਸ ਸੂਚੀ ਵਿੱਚ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਅਤੇ ਜਲੰਧਰ ਸ਼ਹਿਰ ਵੀ ਸ਼ਾਮਿਲ। ਇਸ ਸਮਾਰਟ ਸ਼ਹਿਰ ਪ੍ਰਾਜੈਕਟ ਲਈ ਸਰਕਾਰ ਵੱਲੋਂ ₹48,000 ਕਰੋੜ ਅਲਾਟ ਕੀਤੇ ਗਏ ਹਨ।

ਸਮਾਰਟ ਸ਼ਹਿਰਾਂ ਵਿੱਚ 24 ਘੰਟੇ ਬਿਜਲੀ ਅਤੇ ਪਾਣੀ ਦੀ ਸਪਲਾਈ, ਮਨੋਰੰਜਨ ਪਾਰਕ, ਨੌਕਰੀ ਅਤੇ ਆਪਣੇ ਕਾਰੋਬਾਰ ਚਲਾਉਣ ਲਈ ਸਹੂਲਤ, ਅਤੇ ਕੂੜਾ ਸਾਭਣ ਦੇ ਵਿਸ਼ਵ ਪੱਧਰ ਦੇ ਪ੍ਰਬੰਦ ਕੀਤੇ ਜਾਣ ਗੇ। ਬਾਕੀ ਇਹ ਸ਼ਹਿਰ ਪੂਰੀ ਤਰਾਂ ਟੈਕਨੋਲੋਜੀ ਉੱਤੇ ਨਿਰਭਰ ਹੋਣ ਗੇ, ਜਿਵੇਂ ਕਿ ਇਹਨਾ ਸ਼ਹਿਰਾਂ ਵਿੱਚ ਵਾਈ–ਫਾਈ (WiFi), ਬਿਜਲੀ, ਪਾਣੀ, ਗੈੰਸ, ਅਤੇ ਤਾਪਮਾਨ ਲਈ ਸੈਂਸਰ ਲਾਏ ਜਾਣ ਗੇ। ਇਹਨਾ ਸੈਂਸਰਾਂ ਨਾਲ ਜੋ ਡਾਟਾ ਲਿਆ ਜਾਵੇ ਗਾ ਓਹ ਸਮਾਰਟ ਗਰਿੱਡ ਦੇ ਰਾਹੀਂ ਕੰਪਿਊਟਰਾਂ ਵਿੱਚ ਫੀਡ ਕੀਤਾ ਜਾਵੇ ਗਾ ਇਹਨਾ ਚੀਜ਼ਾਂ ਦੀ ਖਪਤ ਬਾਰੇ ਜਾਣਕਾਰੀ ਲਈ।

ਇਹਨਾ ਸ਼ਹਿਰਾਂ ਲਈ ਅੱਗੇ ਕੀ?

ਕੁਝ ਦਿਨਾ ਤੱਕ ਸਰਕਾਰ ਵੱਲੋਂ ਇਹਨਾ 98 ਸ਼ਹਿਰਾਂ ਨੂੰ ₹2–₹2 ਕਰੋੜ ਭੇਜੇ ਜਾਣ ਗੇ ਯੋਜਨਾ ਤਿਆਰ ਕਰਨ ਲਈ ਅਤੇ ਇਸ ਸਾਲ ਦੇ ਅੰਤ ਤੱਕ ਸਰਕਾਰ ਦਾ ਕੰਮ ਹੋਵੇ ਗਾ ਇਹਨਾ 98 ਸ਼ਹਿਰਾਂ ਵਿੱਚੋਂ 20 ਸ਼ਹਿਰ ਚੁਣਨ ਦਾ ਜਿੰਨ੍ਹਾ ਨੂੰ ਅਗਲੇ ਪੰਜ ਸਾਲਾਂ ਤੱਕ ₹500 ਕਰੋੜ ਮਿਲਨ ਗੇ ਅਤੇ ਆਉਂਦੇ 2 ਸਾਲਾਂ ਵਿੱਚ 40 ਸ਼ਹਿਰ ਹੋਰ ਚੁਣੇ ਜਾਣ ਗੇ।

  • Comments
comments powered by Disqus