ਐਪਲ ਦਾ ਅਗਲਾ ਆਈਫੋਨ ਸਤੰਬਰ 9 ਨੂੰ ਆ ਰਿਹਾ

Apple

ਅੱਜ ਐਪਲ ਨੇ ਬਢ਼ੇ ਸੋਹਣੇ ਢੰਗ ਨਾਲ ਸਤੰਬਰ 9 ਲਈ ਸੱਦਾ ਭੇਜਿਆ, ਆਖਿਆ ਕਿ ਸਿਰੀ (Siri), ਜੋ ਐਪਲ ਦੀ ਪਰਸਨਲ ਅਸਿਸਟੈੰਟ ਹੈ, ਉਸ ਨੂੰ ਆਖੋ ਤੁਹਾਨੂੰ ਕੋਈ ਹਿੰਟ ਦੇਣ ਲਈ। ਆਪਾਂ ਵੀ ਫਿਰ ਸਿਰੀ ਨੂੰ ਪੁੱਛ ਹੀ ਲਿਆ ਕਿ ਦੱਸ ਕੋਈ ਹਿੰਟ, ਅਤੇ ਇਸ ਤਰਾਂ ਸਿਰੀ ਨੇ ਸਤੰਬਰ 9 ਬਾਰੇ ਦੱਸਿਆ। ਇਹ ਪ੍ਰੋਗਰਾਮ ਅਮਰੀਕਾ ਸਨ ਫ੍ਰਾਂਸਿਸਕੋ ਵਿੱਚ ਰੱਖਿਆ ਗਿਆ ਹੈ।

ਸਤੰਬਰ 9 ਨੂੰ ਐਪਲ ਨਵੇਂ ਆਈਫੋਨ, ਆਈ.ਓ.ਐਸ. 9 (iOS 9), ਘੜੀ ਦਾ ਓ.ਐਸ. 2 (watchOS 2) , ਅਤੇ ਐਪਲ ਦੇ ਕੰਪਿਊਟਰਾਂ ਲਈ ਵੀ ਨਵਾਂ ਅਪਰੇਟਿੰਗ ਸਿਸਟਮ। ਅਤੇ ਹੋ ਸਕਦਾ ਕਿ ਐਪਲ ਟੀਵੀ ਵਿੱਚ ਵੀ ਕੋਈ ਅਪਡੇਟ ਆਵੇ।

  • Comments
comments powered by Disqus