ਜਦ ਵਿੰਡੋਅਸ 10 ਆਈ ਸੀ ਆਪਾਂ ਵੀ ਪਾਈ ਸੀ ਪੋਸਟ ਕਿ ਤੁਹਾਡੇ ਪੁਰਾਣੀਆਂ ਵਿੰਡੋਅਸ ਨੂੰ ਕਿਵੇਂ ਅੱਪਡੇਟ ਕਰਨਾ ਹੈ, ਤਦ ਵਿੰਡੋਅਸ 10 ਪਹਿਲੇ 24 ਘੰਟਿਆਂ ਵਿੱਚ 14 ਮਿਲੀਅਨ ਕੰਪਿਊਟਰਾਂ ਵਿੱਚ ਇੰਸਟਾਲ ਹੋ ਗੀ ਸੀ, ਅਤੇ ਅੱਜ ਸਿਰਫ 4 ਹਫਤਿਆਂ ਬਾਅਦ ਵਿੰਡੋਅਸ 10 75 ਮਿਲੀਅਨ ਕੰਪਿਊਟਰਾਂ ਵਿੱਚ ਇੰਸਟਾਲ ਹੋ ਚੁੱਕੀ ਹੈ।
ਜੇ ਇਹ ਨੰਬਰਾਂ ਦੀ ਤੁਲਨਾ ਵਿੰਡੋਅਸ 8 ਦੇ ਨੰਬਰਾਂ ਨਾਲ ਕੀਤੀ ਜਾਵੇ ਤਾਂ ਮਾਈਕਰੋਸੌਫਟ ਨੇ ਵਿੰਡੋਅਸ 8 ਦੇ ਲਸੰਸ ਪਹਿਲੇ ਮਹੀਨੇ ਵਿੱਚ 40 ਮਿਲੀਅਨ ਵੇਚੇ ਸੀ ਅਤੇ 100 ਮਿਲੀਅਨ ਪੂਰੇ 6 ਮਹੀਨਿਆਂ ਵਿੱਚ।
ਦੇਖਿਆ ਜਾਵੇ ਤਾਂ 75 ਮਿਲੀਅਨ ਤਕਰੀਬਨ ਦੁੱਗਣਾ ਹੈ ਵਿੰਡੋਅਸ 8 ਦੇ 40 ਮਿਲੀਅਨ ਨਾਲੋਂ, ਬਾਕੀ ਇਹ ਵੀ ਹੈ ਕਿ ਵਿੰਡੋਅਸ 10 ਦੀ ਅੱਪਗਰੇਡ ਮਾਈਕਰੋਸੌਫਟ ਕੁਝ ਸਮੇਂ ਲਈ ਮੁਫਤ ਦੇ ਰਹੀ ਹੈ ਤਾਂ ਕਰਕੇ ਲੋਕ ਜਲਦੀ ਤੋਂ ਜਲਦੀ ਇੰਸਟਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਅੱਪਡੇਟ ਮਾਈਕਰੋਸੌਫਟ ਨੇ ਹੌਲੀ ਹੌਲੀ ਭੇਜੀ ਹੈ ਅਤੇ ਜਿੰਨ੍ਹਾ ਨੇ ਆਪਣੀ ਕਾਪੀ ਰਿਜ਼ਰਵ ਕਰਵਾਈ ਸੀ ਓਹਨਾ ਨੂੰ ਮਾਈਕਰੋਸੌਫਟ ਵੱਲੋਂ ਨੌਟੀਫੀਕੇਸ਼ਨ ਦਾ ਇੰਤਜ਼ਾਰ ਕਰਨਾ ਪਹਿੰਦਾ ਹੈ ਫਿਰ ਜਾਕੇ ਓਹ ਵਿੰਡੋਅਸ 10 ਡਾਉਨਲੋਡ ਕਰ ਸਕਦੇ ਹਨ, ਉਡੀਕਣ ਵਾਲਾ ਵੀ ਸਿਆਪਾ ਹੀ ਹੁੰਦਾ ਇਸ ਲਈ ਆਹ ਟੂਲ 32 ਬਿੱਟ (32-bit) ਅਤੇ ਆਹ 64 ਬਿੱਟ (64-bit) ਲਈ, ਇਹਨਾਂ ਨਾਲ ਤੁਸੀਂ ਨਾਲ ਦੀ ਨਾਲ ਅਪਡੇਟ ਕਰ ਸਕਦੇ ਆ।