ਅੱਜ ਹੋਵੇ ਗੀ ਲੌੰਚ ਯੂ–ਟਿਊਬ ਗੇਮਿੰਗ

YouTube Gaming

ਯੂ–ਟਿਊਬ ਵੀ ਹੁਣ ਗੇਮਿੰਗ ਦੇ ਵਿੱਚ ਪੈਰ ਰੱਖ ਰਹੀ ਹੈ ਯੂ–ਟਿਊਬ ਗੇਮਿੰਗ ਦੇ ਨਾਲ ਜੋ ਕੰਪਨੀ ਅੱਜ ਲੌੰਚ ਕਰੇ ਗੀ। ਇਸ ਤੋਂ ਪਹਿਲਾਂ ਟਵਿੱਚ ਗੇਮ ਸਟਰੀਮਿੰਗ ਵਿੱਚ ਮਸ਼ਹੂਰ ਹੈ। ਇਹ ਵੀ ਬਿਲਕੁੱਲ ਯੂ–ਟਿਊਬ ਦੀ ਤਰਾਂ ਹੈ, ਬੱਸ ਫ਼ਰਕ ਸਿਰਫ ਇਹਨਾ ਹੈ ਕਿ ਇਥੇ ਤੁਸੀਂ ਗਾਣਿਆ ਦੇ ਵੀਡੀਓ ਦੀ ਵਜਾਏ ਗੇਮਾਂ ਦੇ ਵੀਡੀਓ ਦੇਖ ਸਕਦੇ ਆ ਓਹ ਵੀ ਲਾਈਵ। ਜਾਣੀ ਕਿ ਜੋ ਵੀ ਖੇਡ ਰਿਹਾ ਹੈ ਓਹ ਨਾਲ ਦੀ ਨਾਲ ਆਪਣੀ ਗੇਮ ਦੀ ਵੀਡੀਓ ਇਥੇ ਦਿਖਾ ਸਕਦਾ ਹੈ।

ਸੁਣਨ ਵਿੱਚ ਇਹ ਵੀ ਆਇਆ ਹੈ ਕਿ ਗੂਗਲ ਨੇ ਟਵਿੱਚ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਇਸ ਦੀ ਬੋਲੀ ਐਮਾਜ਼ਾਨ ਨੇ ਜਿੱਤ ਲਈ ਸੀ ਅਤੇ ਹੁਣ ਗੂਗਲ ਇਸ ਦੇ ਮੁਕਾਬਲੇ ਲਈ ਯੂ–ਟਿਊਬ ਗੇਮਿੰਗ ਲੈ ਕਿ ਆ ਰਿਹਾ ਹੈ।

ਬਾਕੀ ਜੋ ਇਹ ਵੀਡੀਓ ਦੇਖਣ ਗੇ ਓਹ ਕੋਮੈੰਟ ਵੀ ਕਰ ਸਕਦੇ ਹਨ, ਅਤੇ ਹੋਰ ਮੈਂਬਰਾਂ ਨਾਲ ਗੱਲ ਬਾਤ (chat) ਵੀ ਕਰ ਸਕਦੇ ਹਨ। ਯੂ–ਟਿਊਬ ਗੇਮਿੰਗ ਦੀ ਐਨਡਰੋਇਡ ਅਤੇ ਆਈ ਓ ਐਸ (iOS) ਐਪਸ ਤੁਸੀਂ ਅੱਜ ਰਾਤ 10:30 (IST: Indian Standard Time) ਡਾਉਨਲੋਡ ਕਰ ਸਕਦੇ ਆ।

Tagged In
  • Comments
comments powered by Disqus