ਗਲੈਕਸੀ ਨੋਟ 5 ਦੇ ਡਿਜ਼ਾਇਨ ਵਿੱਚ ਨਿੱਕਲੀ ਇੱਕ ਖਰਾਬੀ

Samsung

ਗਲੈਕਸੀ ਨੋਟ 5 ਦਾ ਇਹ ਮੁੱਖ ਫੀਚਰ ਹੈ ਕਿ ਤੁਸੀਂ ਜਦ ਫੋਨ ਦਾ ਪੈਨ ਬਾਹਰ ਕੱਢੋੰ ਗੇ ਤਾਂ ਇਹ ਆਪਣੇ ਆਪ ਨੋਟ ਕਰਨ ਵਾਲੀ ਐਪਲੀਕੇਸ਼ਨ ਖੋਲ ਦਿੰਦਾ ਹੈ ਅਤੇ ਤੁਸੀਂ ਨਾਲ ਦੀ ਨਾਲ ਲਿਖਣਾ ਸ਼ੁਰੂ ਕਰ ਸਕਦੇ ਆ। ਪਰ ਇਸ ਵਿੱਚ ਖਰਾਬੀ ਇਹ ਹੈ ਕਿ ਜੇ ਤੁਹਾਡੇ ਤੋਂ ਇਹ ਪੈਨ ਪੁੱਠਾ ਪੈ ਗਿਆ ਤਾਂ ਇਸ ਦਾ ਇਹ ਫੀਚਰ ਖਰਾਬ ਹੋ ਜਾਂਦਾ ਹੈ ਅਤੇ ਪੁੱਠਾ ਪੈਨ ਵਿੱਚ ਫਸ ਵੀ ਸਕਦਾ ਹੈ, ਅਜਿਹਾ ਹੋਣ ਨਾਲ ਫੋਨ ਬਿਲਕੁੱਲ ਬੇਕਾਰ ਹੋ ਸਕਦਾ ਹੈ।

Samsung Manual

ਸੈਮਸੰਗ ਨੇ ਇਸ ਦੇ ਜਵਾਬ ਵਿੱਚ ਸਿਰਫ ਇਹ ਆਖਿਆ ਕਿ ਫੋਨ ਵਰਤਣ ਤੋਂ ਪਹਿਲਾਂ ਇਸ ਦੇ ਨਾਲ ਆਉਣ ਵਾਲੇ ਮੈਨੁਅਲ (manual) ਨੂੰ ਪੜ੍ਹਿਆ ਅਤੇ ਇਸ ਦੀ ਪਾਲਣਾ ਕੀਤੀ ਜਾਵੇ। ਸੈਮਸੰਗ ਨੇ ਆਖਿਆ ਕਿ,

We highly recommend our Galaxy Note5 users follow the instructions in the user guide to ensure they do not experience such an unexpected scenario caused by reinserting the S pen in the other way around.

ਪਰ ਮੈਨੁਅਲ ਪੜ੍ਹਨ ਦਾ ਟਾਈਮ ਕਿਸ ਕੋਲ, ਅਤੇ ਇਹ ਨਿੱਕੀ ਜੀ ਗਲਤੀ ਕਿਸੇ ਬੱਚੇ ਜਾਂ ਅਣਜਾਣ ਬੰਦੇ ਤੋਂ ਬਹੁਤ ਆਸਾਨੀ ਨਾਲ ਹੋ ਸਕਦੀ ਹੈ ਜਿਸ ਨਾਲ ਫੋਨ ਦਾ ਮੁੱਖ ਫੀਚਰ ਬਿਲਕੁੱਲ ਬੇਕਾਰ ਹੋ ਸਕਦਾ ਹੈ।

  • Comments
comments powered by Disqus