ਜਦੋਂ ਕਦੇ ਦੰਦੀ ਵੱਢਾਂ ਜਾਨ ਕੱਢ ਲੈ ਜਾਵਾਂ

ਲਓ ਜੀ ਦੋ ਬੁਝਾਰਤਾਂ ਪਾਈਆਂ, ਵੈਸੇ ਇਹ ਚੀਜ਼ ਆਪਾਂ ਨੂੰ ਦਿਨ ‘ਚ ਮਿਲ ਹੀ ਜਾਂਦੀ ਆ ਇੱਕ ਅੱਧੀ ਵਾਰ ਉਮੀਦ ਆ ਕਿ ਛੇਤੀ ਛੇਤੀ ਬੁੱਝ ਦਿਉਂ ਗੇ।

ਇਕ ਨਾਰੀ ਡਿੱਠੀ ਮਲੂਕ
ਦੂਜੀਆਂ ਨਾਰਾਂ ਨਾਲ ਕਰੇ ਸਲੂਕ
ਸਾਰਾ ਦਿਨ ਉਹ ਕੰਮ ਕਰੇਂਦੀ
ਯਾਰ ਪਿਆਰੇ ਕਰੀਂ ਕਿਆਸ
ਪਿਆਰੀ ਲਗਸੀ ਬਹੁਤ ਮਿਠਾਸ

ਛੋਟੀ ਛੋਟੀ ਨਿੱਕੀ ਜਿਹੀ
ਮੁਸ਼ਕਲ ਤੇ ਨਜ਼ਰ ਆਵਾਂ
ਜਦੋਂ ਕਦੇ ਦੰਦੀ ਵੱਢਾਂ
ਜਾਨ ਕੱਢ ਲੈ ਜਾਵਾਂ

Source:

ਪੰਜਾਬੀ ਬੁਝਾਰਤ ਕੋਸ਼ (ਸੁਖਦੇਵ ਮਾਦਪੁਰੀ)

Tagged In
  • Comments
comments powered by Disqus