ਫੇਸਬੁੱਕ ਨੇ ਲਾਇਆ ਡੋਨੇਟ ਨਾਓ ਬਟਨ

ਫੇਸਬੁੱਕ ਨੇ ਕੱਲ੍ਹ ਪੇਜਾਂ ਉੱਤੇ ਡੋਨੇਟ ਨਾਓ (Donate Now) ਬਟਨ ਲਾਉਣ ਦਾ ਔਪਸ਼ਨ ਦਿੱਤਾ, ਇਸ ਨਾਲ ਚੈਰਿਟੀ ਪੇਜਾਂ ਨੂੰ ਦਾਨ ਕਰਵਾਉਣ ਵਿੱਚ ਬਹੁਤ ਆਸਾਨੀ ਹੋਵੇ ਗੀ। ਇਹ ਬਟਨ ਫੇਸਬੁੱਕ ਪੇਜਾਂ ਨੂੰ ਲਾਈਕ ਕਰਨ ਵਾਲੇ ਬਟਨ ਨਾਲ ਦਿਖਾਈ ਦਿੰਦੇ ਹਨ, ਅਤੇ ਕੰਪਨੀਆਂ ਇਹਨਾਂ ਬਟਨਾਂ ਨੂੰ ਫੇਸਬੁੱਕ ਵਿੱਚ ਮਸ਼ਹੂਰੀਆਂ ਉੱਤੇ ਵੀ ਵਰਤ ਸਕਦੀਆਂ ਹਨ।

Facebook for Business

ਫੇਸਬੁੱਕ ਨੇ ਇਹ ਬਟਨ ਪਿਛਲੇ ਸਾਲ ਦਸੰਬਰ ਵਿੱਚ ਪੇਜਾਂ ਉੱਤੇ ਲਾਏ ਸੀ। ਇਸ ਤਰਾਂ ਦੇ ਹੋਰ ਬਟਨਾ ਦੇ ਔਪਸ਼ਨ ਜਿਵੇਂ ਬੁੱਕ (Book Now) ਕਰਨ ਲਈ, ਸੰਪਰਕ (Contact Us) ਕਰਨ ਲਈ, ਕੁਝ ਵੇਚਣ (Shop Now) ਲਈ, ਅਤੇ ਹੁਣ ਦਾਨ ਕਰਵਾਉਣ ਲਈ।

ਇਸ ਤਰਾਂ ਦੇ ਉਪਰਾਲੇ ਚੈਰਿਟੀ ਪੇਜ ਜਿਵੇ ਕਿ ਖਾਲਸਾ ਏਡ ਲਈ ਬਹੁਤ ਮਹੱਤਵਪੂਰਨ ਹਨ, ਕਿਉਂਕਿ ਜਦ ਨੇਪਾਲ ਵਿੱਚ ਭੂਚਾਲ ਆਇਆ ਸੀ ਤਾਂ ਓੱਥੇ ਦੁਬਾਰਾ ਇਮਾਰਤਾਂ ਅਤੇ ਖਾਣ ਪੀਣ ਦੇ ਪ੍ਰਬੰਦ ਲਈ ਫੇਸਬੁੱਕ ਰਾਹੀਂ 17 ਮਿਲੀਅਨ ਡਾਲਰ ਤੋਂ ਵੱਧ ਪੈਸਾ ਇਕੱਠਾ ਕੀਤਾ ਗਿਆ ਸੀ ਜੋ ਤਕਰੀਬਨ 7.5 ਲੱਖ ਲੋਕਾਂ ਵੱਲੋਂ ਦਾਨ ਕੀਤੇ ਗਏ ਸਨ।

Tagged In
  • Comments
comments powered by Disqus