ਹੁਣ ਆਈਫੋਨ ਵਰਤਣ ਵਾਲੇ ਵੀ ਵਾਟਸਐਪ ਕੰਪਿਊਟਰ ‘ਤੇ ਚਲਾ ਸਕਦੇ ਆ

ਕੱਲ੍ਹ ਵਾਟਸਐਪ ਕੰਪਿਊਟਰ ‘ਤੇ ਚਲਾਉਣ ਲਈ ਕੰਪਨੀ ਨੇ ਆਈਫੋਨ ਵਰਤਣ ਵਾਲਿਆਂ ਲਈ ਵੀ ਸਪੋਰਟ ਲਾ ਦਿੱਤੀ। ਹੁਣ ਐਨਡਰੋਇਡ ਦੀ ਤਰਾਂ ਜਿੰਨ੍ਹਾ ਕੋਲ ਆਈਫੋਨ ਹੈ ਓਹ ਵੀ ਕਰੋਮ ਬਰਾਊਜ਼ਰ ਰਾਹੀਂ ਵਾਟਸਐਪ ਕੰਪਿਊਟਰ ‘ਤੇ ਚਲਾ ਸਕਦੇ ਹਨ।

ਵਾਟਸਐਪ ਕੰਪਿਊਟਰ ‘ਤੇ ਚਲਾਉਣ ਲਈ ਤੁਹਾਨੂੰ ਆਪਣੇ ਕੰਪਿਊਟਰ ਵਿੱਚ web.whatsapp.com ‘ਤੇ ਜਾਣਾ ਪਵੇ ਗਾ, ਅਤੇ ਆਪਣੇ ਫੋਨ ਵਿੱਚ ਵਾਟਸਐਪ ਖੋਲ ਕੇ, ਇਸ ਦੀ ਸੈਟਿੰਗ ਵਿੱਚ ਜਾ ਕੇ ਵਾਟਸਐਪ ਵੈਬ(WhatsApp Web) ਉੱਤੇ ਕਲਿੱਕ ਕਰਕੇ, web.whatsapp.com ਜੋ ਕੋਡ(QR Code) ਦਿਸੇ ਗਾ ਓਹ ਸਕੈਨ ਕਰਨਾ ਪਵੇ ਗਾ। ਸਕੈਨ ਕਰਨ ਸਾਰ ਹੀ ਵਾਟਸਐਪ ਤੁਹਾਡੇ ਬਰਾਊਜ਼ਰ ਵਿੱਚ ਚੱਲ ਪਵੇ ਗੀ।

ਇਹ ਧਿਆਨ ਰਵੇ ਕਿ ਤੁਹਾਡੇ ਫੋਨ ਵਿੱਚ ਵਾਟਸਐਪ ਦਾ ਬਿਲਕੁੱਲ ਨਵਾਂ ਵਰਜਨ ਹੋਵੇ ਅਤੇ ਬਰਾਊਜ਼ਰ, ਗੂਗਲ ਕਰੋਮ।

  • Comments
comments powered by Disqus