ਯੂ–ਟਿਊਬ ਭਾਰਤ ਵਿੱਚ ਖੋਲੇ ਗੀ ਆਪਣਾ ਸਟੂਡੀਓ

ਯੂ–ਟਿਊਬ ਨੇ ਕੱਲ੍ਹ ਐਲਾਨ ਕੀਤਾ ਕਿ ਕੰਪਨੀ ਮੁੰਬਈ ਵਿੱਚ ਆਪਣਾ ਸਟੂਡੀਓ ਖੋਲੇ ਗੀ। ਯੂ–ਟਿਊਬ ਇਹ ਸਟੂਡੀਓ ਵਿਸਲਿੰਗ ਵੂਡਸ ਇੰਟਰਨੈਸ਼ਨਲ (Whistling Woods International) ਨਾਲ ਮਿਲ ਕਿ ਖੋਲ ਰਿਹਾ ਹੈ। ਵਿਸਲਿੰਗ ਵੂਡਸ ਇੰਟਰਨੈਸ਼ਨਲ ਏਸ਼ੀਆ ਦੇ ਵਧੀਆ ਫਿਲਮ ਸਕੂਲਾਂ ਵਿੱਚੋਂ ਇੱਕ ਹੈ।

ਪਹਿਲਾਂ ਇਸ ਤਰਾਂ ਦੇ ਸਟੂਡੀਓ ਯੂ–ਟਿਊਬ ਵੱਲੋਂ ਲਾਸ ਐਂਜਲੈਸ, ਟੋਕੀਓ, ਲੰਡਨ, ਨਿਊਯਾਰਕ, ਸਾਓ ਪੌਲੋ, ਅਤੇ ਬਰਲਿਨ ਵਿੱਚ ਖੋਲੇ ਗਏ ਹਨ ਅਤੇ ਭਾਰਤ ਵਿੱਚ ਵੀਡੀਓ ਦੀ ਮੰਗ ਵਧ ਦੇ ਦੇਖ ਹੁਣ ਮੁੰਬਈ ਦੀ ਬਾਰੀ।

ਇਸ ਸਟੂਡੀਓ ਨਾਲ ਜੋ ਵੀ ਯੂ–ਟਿਊਬ ਲਈ ਵੀਡੀਓ ਬਣਾਉਂਦੇ ਹਨ ਓਹ ਆਡੀਓ, ਵੀਡੀਓ ਐਡੀਟਿੰਗ ਦੇ ਸਾਰੇ ਟੂਲ ਅਤੇ ਮੁੱਖ ਤੌਰ ‘ਤੇ ਇਥੇ ਵੀਡੀਓ ਵੀ ਬਣਾ ਸਕਦੇ ਹਨ। ਬਾਕੀ ਜੋ ਇਥੇ ਸਿਖਲਾਈ, ਵਰਕਸ਼ਾਪ, ਅਤੇ ਹੋਰ ਸਮਾਗਮ ਕਰਾਏ ਜਾਣ ਗੇ ਉਹਨਾਂ ਵਿੱਚ ਓਹ ਭਾਗ ਲੈ ਸਕਦੇ ਹਨ।

Tagged In
  • Comments
comments powered by Disqus