ਪੰਜਾਬੀ ਬੋਲੀ ਨੂੰ ਐਪਲ, ਐਨਡਰੋਇਡ, ਅਤੇ ਵਿੰਡੋਅਸ ਫੋਨਾਂ ਵਿੱਚ ਲਾਗੂ ਕਰਵਾਉਣ ਦੀ ਮੰਗ

ਪੰਜਾਬੀ ਬੋਲੀ ਹੁਣ ਦੁਨੀਆਂ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚੋਂ ਇੱਕ ਹੈ, ਪੰਜਾਬੀ 2015 ਵਿੱਚ ਬੋਲਣ ਵਾਲਿਆਂ ਦੀ ਗਿਣਤੀ ਵਿੱਚੋਂ 10ਵੇਂ ਨੰਬਰ ‘ਤੇ ਹੈ।

ਪਰ ਜੇ ਆਪਾਂ ਆਈਫ਼ੋਨ ਦੀ ਸੈਟਿੰਗ ਵਿੱਚ ਦੇਖੀਏ ਤਾਂ ਪੰਜਾਬੀ ਕੀ–ਬੋਰਡ ਐਡ ਕਰਨ ਦਾ ਕੋਈ ਔਪਸ਼ਨ ਸ਼ਾਮਿਲ ਨਹੀਂ ਹੈ, ਪੰਜਾਬੀ ਕੀ–ਬੋਰਡ ਆਪਾਂ ਨੂੰ ਕੋਈ ਐਪ ਇੰਸਟਾਲ ਕਰਕੇ ਐਡ ਕਰਨਾ ਪੈਂਦਾ ਹੈ।

ਇਸ ਲਈ ਜਗਮੀਤ ਸਿੰਘ ਨੇ change.org ‘ਤੇ ਇੱਕ ਪਟੀਸ਼ਨ ਪਾਈ ਹੈ ਜਿਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਪੰਜਾਬੀ ਨੂੰ ਐਪਲ, ਐਨਡਰੋਇਡ, ਅਤੇ ਵਿੰਡੋਅਸ ਫੋਨਾਂ ਵਿੱਚ ਡਫਾਲਟ ਤੌਰ ‘ਤੇ ਲਾਗੂ ਕੀਤਾ ਜਾਵੇ। ਜੇ ਇਹ ਹੁੰਦਾ ਹੈ ਤਾਂ ਫੋਨਾਂ ਵਿੱਚ ਪੰਜਾਬੀ ਪੜ੍ਹਨ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇ ਗੀ ਅਤੇ ਪੰਜਾਬੀ ਦੇ ਕੀ–ਬੋਰਡ ਵੀ ਆਪਾਂ ਆਸਾਨੀ ਨਾਲ ਐਡ ਕਰ ਸਕਦੇ ਆ।

ਆਪਾਂ ਕਰਨਾ ਸਿਰਫ ਇਹ ਹੈ ਕਿ,

  1. change.org ‘ਤੇ ਜਾ ਕੇ।
  2. Add ‘Punjabi’ as a system language in your mobile platform ਵਾਲੀ ਪਟੀਸ਼ਨ ਦਸਤਖਤ ਕਰਨੀ ਹੈ।
  3. ਸਾਈਨ ਕਰਨ ਲਈ ਸੱਜੇ ਪਾਸੇ ਆਪਣਾ ਪੂਰਾ ਨਾਮ, ਈ–ਮੇਲ, ਅਤੇ ਪਤਾ(ਸਿਰਫ ਦੇਸ਼ ਦਾ ਨਾਮ) ਪਾਉਣ ਦੀ ਲੋੜ ਹੈ, ਫਿਰ ਬੱਸ ਸਾਈਨ ਬਟਨ ‘ਤੇ ਕਲਿੱਕ ਕਰਨੀ ਹੈ।

ਆਹ ਪੋਸਟ ਪਾਉਣ ਦੇ ਸਮੇਂ ਪਟੀਸ਼ਨ ਨੂੰ ਹੋਰ 1,531 ਦਸਤਖਤਾਂ ਦੀ ਲੋੜ ਇਹ ਸੁਨੇਹਾ ਓਹਨਾਂ ਕੰਪਨੀਆਂ ਤੱਕ ਪਹੁਚਾਉਣ ਲਈ।

Update: With iOS 9, you can now add Punjabi keyboard to iOS devices.

Tagged In
  • Comments
comments powered by Disqus