ਹੁਣ ਗੂਗਲ ਦੱਸੂ ਕਿ ਤੁਹਾਡੀ ਛੱਤ ਤੇ ਕਿੰਨੀ ਕੁ ਧੁੱਪ ਪੈਂਦੀ ਹੈ

ਗੂਗਲ ਨੇ ਨਵਾਂ ਪ੍ਰਾਜੈਕਟ ਗੂਗਲ ਸਨਰੂਫ ਲੌੰਚ ਕੀਤਾ, ਜਿਸ ਨਾਲ ਗੂਗਲ ਲੋਕਾਂ ਨੂੰ ਸੋਲਰ ਪਾਵਰ ਵਰਤਣ ਲਈ ਮਦਦ ਕਰਨਾ ਚਾਹੁੰਦਾ, ਇਸ ਪ੍ਰਾਜੈਕਟ ਨਾਲ ਗੂਗਲ ਮੈਪਸ (ਨਕਸ਼ਾ) ਰਾਹੀਂ ਘਰਾਂ ਦੀ ਛੱਤ ਦੀ ਮਿਣਤੀ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਦੇਵੇ ਗਾ ਜਿਵੇਂ ਕਿ ਪੂਰੇ ਸਾਲ ਵਿੱਚ ਕਿੰਨੀ ਧੁੱਪ ਪੈਂਦੀ ਹੈ ਅਤੇ ਜੇ ਉਥੇ ਸੋਲਰ ਪੈਨਲ ਲਾਏ ਜਾਣ ਤਾਂ ਓਹ ਕਿੰਨੀ ਬਿਜਲੀ ਪੈਦਾ ਕਰਨ ਗੇ ਅਤੇ ਸੋਲਰ ਪਾਵਰ ਨਾਲ ਕਿੰਨੀ ਬੱਚਤ ਹੋਵੇ ਗੀ।

ਵੈਸੇ ਗੂਗਲ ਇਸ ਨਾਲ ਮਿਲਦੀ ਜੁਲਦੀ ਜਾਣਕਾਰੀ ਪਹਿਲਾਂ ਤੋਂ ਹੀ ਇਕੱਠੀ ਕਰਦਾ ਹੈ ਜਿਵੇ ਸੂਰਜ ਦੀ ਦੂਰੀ, ਤਾਪਮਾਨ, ਬੱਦਲਾਂ ਦੀ ਕਿਸਮ, ਰੁੱਖਾਂ ਦਾ ਪਰਛਾਵਾਂ, ਹੁਣ ਗੂਗਲ ਇਹ ਸਾਰੀ ਜਾਣਕਾਰੀ ਨੂੰ ਵਰਤੋਂ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Google Sunroof

ਆ ਫੋਟੋ ਵਿੱਚ ਦਿਖਾਇਆ ਗਿਆ ਕਿ ਕਿਵੇਂ ਗੂਗਲ ਇਮਾਰਤਾਂ ਦੇ ਪਰਛਾਵੇਂ ਨੂੰ ਚੈੱਕ ਕਰਦਾ। ਫੋਟੋ ਵਿੱਚ ਜੋ ਪੀਲਾ ਰੰਗ ਹੈ ਓਹ ਧੁੱਪ ਅਤੇ ਜੋ ਜਾਮਨੀ ਉਹ ਨਾਲ ਦੀਆਂ ਇਮਾਰਤਾਂ ਦਾ ਪਰਛਾਵਾਂ ਹੈ।

ਅੱਜ–ਕੱਲ੍ਹ ਸੋਲਰ ਪਾਵਰ ਲਾਉਣ ਦੇ ਖਰਚੇ ਵੀ ਘਟ ਗਏ ਹਨ। ਅਤੇ ਇਹ ਲਾਉਣ ਦੇ ਫਾਇਦੇ ਵੀ ਬਹੁਤ ਹਨ, ਇਸ ਨਾਲ ਆਪਾਂ ਆਮ ਬਿਜਲੀ ਤੇ ਨਿਰਭਰ ਕਰਨਾ ਘਟ ਸਕਦੇ ਆ (ਇਹਦਾ ਭਰੋਸਾ ਵੀ ਨੀ ਹੁੰਦਾ ਕਦ ਮੁੜ ਜੇ) ਅਤੇ ਇਸ ਤਰੀਕੇ ਨਾਲ ਆਪਾਂ ਵਾਤਾਵਰਨ ਦੀ ਸੰਭਾਲ ਵਿੱਚ ਮਦਦ ਕਰ ਸਕਦੇ ਆ।

ਫਿਲਹਾਲ ਇਹ ਪ੍ਰਾਜੈਕਟ ਅਮਰੀਕਾ ਦੇ ਕੁਝ ਸ਼ਹਿਰਾਂ ਵਿੱਚ ਹੀ ਲੌੰਚ ਕੀਤਾ ਜਾ ਰਿਹਾ ਹੈ, ਪਰ ਉਮੀਦ ਆ ਗੂਗਲ ਇਸ ਨੂੰ ਪੂਰੀ ਦੁਨੀਆਂ ਵਿੱਚ ਉਪਲਬਦ ਕਰੇ ਗਾ।

  • Comments
comments powered by Disqus