ਭਾਰਤ ਦੀ ਕੌਮੀ ਭਾਸ਼ਾ ਕੀ ਹੈ?

ਜੇ ਤੁਸੀਂ ਸਮਝ ਦੇ ਆ ਕਿ ਹਿੰਦੀ ਆਪਣੀ ਕੌਮੀ ਭਾਸ਼ਾ ਹੈ, ਤਾਂ ਤੁਸੀਂ ਗਲਤ ਆ। ਬਲਕਿ ਭਾਰਤ ਦੇ ਸੰਵਿਧਾਨ ਵਿੱਚ ਕਿਸੇ ਵੀ ਭਾਸ਼ਾ ਨੂੰ ਕੌਮੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਗਿਆ। ਅਤੇ ਹਿੰਦੀ ਨੂੰ ਸਿਰਫ ਸਰਕਾਰੀ ਭਾਸ਼ਾ ਦਾ ਦਰਜਾ ਹੀ ਹੈ।

ਹੁਣ ਕੌਮੀ ਭਾਸ਼ਾ ਬਾਰੇ ਕੁਝ ਇਤਿਹਾਸ

ਜਦ 1947 ਵਿੱਚ ਆਪਣਾ ਦੇਸ਼ ਅਜ਼ਾਦ ਹੋਇਆ ਤਾਂ ਕਾਫ਼ੀ ਕਾਨੂੰਨੀ ਕਿਤਾਬਾਂ ਅੰਗਰੇਜ਼ੀ ਵਿੱਚ ਹੋਣ ਕਰਕੇ, ਅਤੇ ਹੋਰ ਸੂਬੇ ਜਿੰਨ੍ਹਾ ਨੂੰ ਅੰਗਰੇਜ਼ੀ ਜਾਂ ਆਪਣੀ ਮਾਂ ਬੋਲੀ ਬੋਲਣੀ ਆਸਾਨ ਲੱਗਦੀ ਸੀ ਦੇ ਕਾਰਨ ਹਿੰਦੀ ਨੂੰ ਕੌਮੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਗਿਆ ਸਿਰਫ ਹਿੰਦੀ ਅਤੇ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ। ਅਤੇ 15 ਸਾਲ (1965 ਤੱਕ) ਦਿੱਤੇ ਗਏ ਇਸ ਵਿਸ਼ੇ ਉੱਤੇ ਦੁਬਾਰਾ ਗੱਲ ਬਾਤ ਕਰਨ ਲਈ।

ਫਿਰ ਆਇਆ 1965 ਜਦ ਸਰਕਾਰ ਨੇ ਅੰਗਰੇਜ਼ੀ ਨੂੰ ਸਰਕਾਰੀ ਕਾਗਜ਼ਾ ਵਿੱਚੋਂ ਕੱਢਣ ਅਤੇ ਹਿੰਦੀ ਨੂੰ ਕੌਮੀ ਭਾਸ਼ਾ ਬਣਾਉਣ ਬਾਰੇ ਸੋਚਿਆ, ਪਰ ਹੋਰ ਸੂਬਿਆਂ ਦੇ ਰੋਸ ਕਰਨ ਉੱਤੇ ਹਿੰਦੀ ਅਤੇ ਅੰਗਰੇਜ਼ੀ ਨੂੰ ਉਸੇ ਤਰਾਂ ਹੀ ਰੱਖਿਆ ਅਤੇ ਹੋਰ ਸੂਬਿਆਂ ਦੀਆਂ ਬੋਲੀਆਂ ਨੂੰ ਵੀ ਸਰਕਾਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ, ਇਸ ਨਾਲ ਦੇਸ਼ ਦੀਆਂ ਕੁੱਲ 22 ਭਾਸ਼ਾ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਮਿਲਿਆ।

ਅੱਜ ਭਾਰਤ ਵਿੱਚ 1600 ਤੋਂ ਵੱਧ ਭਾਸ਼ਾ ਬੋਲੀਆਂ ਜਾਂਦੀਆਂ ਹਨ ਅਤੇ ਜੋ 22 ਭਾਸ਼ਾਵਾਂ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਮਿਲਿਆ ਹੈ ਉਹਨਾ ਦੀ ਸੂਚੀ ਥੱਲੇ ਹੈ। ਇਸ ਲਈ ਆਪਾਂ ਕਹਿ ਸਕਦੇ ਆ ਕਿ ਭਾਰਤ ਦੀਆਂ 22 ਕੌਮੀ ਭਾਸ਼ਾ ਹਨ।

 1. ਆਸਾਮੀ
 2. ਬੰਗਾਲੀ
 3. ਬੋਡੋ
 4. ਡੋਗਰੀ
 5. ਗੁਜਰਾਤੀ
 6. ਹਿੰਦੀ
 7. ਕੰਨੜ (Kannada, translated by Google Translate)
 8. ਕਸ਼ਮੀਰੀ
 9. ਕੌਨਕਣੀ
 10. ਮੈਥਲੀ
 11. ਮਲਿਆਲਮ
 12. ਮਣੀਪੁਰੀ
 13. ਮਰਾਠੀ
 14. ਨੇਪਾਲੀ
 15. ਓੜੀਆ
 16. ਪੰਜਾਬੀ*
 17. ਸੰਸਕ੍ਰਿਤ
 18. ਸੰਤਾਲੀ (Santali)
 19. ਸਿੰਧੀ
 20. ਤਮਿਲ
 21. ਤੇਲਗੂ
 22. ਉਰਦੂ
 • Comments
comments powered by Disqus