ਆਪਣੇ ਕੋਲ ਇੱਕ ਦਿਨ ਆ ਇੰਟਰਨੈਟ ਦੀ ਆਜ਼ਾਦੀ ਬਚਾਉਣ ਲਈ

ਕੁਝ ਮਹੀਨੇ ਪਹਿਲਾਂ ਟਰਾਈ (TRAI: Telecom Regulatory Authority of India), ਨੇ ਆਪਾਂ ਨੂੰ ਨੈਟ ਨਿਊਟ੍ਰਾਲਿਟੀ ਬਾਰੇ ਆਪਣੇ ਵਿਚਾਰ ਦੱਸਣ ਬਾਰੇ ਆਖਿਆ ਸੀ ਅਤੇ ਸਭ ਨੇ ਰਲ ਕੇ 10 ਲੱਖ ਈ–ਮੇਲ ਭੇਜ ਤੇ ਸੀ ਟਰਾਈ (TRAI) ਨੂੰ। ਪਰ ਹੁਣ ਟਰਾਈ ਫਿਰ ਇਸ ਬਾਰੇ ਗੱਲ ਬਾਤ ਕਰ ਰਹੀ ਹੈ ਅਤੇ ਇਸ ਬਾਰ ਆਪਾਂ ਆਪਣੇ ਵਿਚਾਰ mygov.in ਉੱਤੇ ਪਾ ਸਕਦੇ ਆ ਪਰ ਮਾੜੀ ਗੱਲ ਇਹ ਆ ਕਿ ਆਪਾਂ ਨੂੰ ਸਿਰਫ ਇੱਕ ਦਿਨ ਹੀ ਦਿੱਤਾ ਇਹ ਕਰਨ ਲਈ, ਸਿਰਫ ਅਗਸਤ 15 ਤੱਕ। ਥੋੜਾ ਜਾ ਤੁਹਾਨੂੰ ਜਾਣੁ ਕਰਾ ਦੀਏ ਕਿ ਇਹ ਰੌਲਾ ਕੀ ਆ।

ਨੈਟ ਨਿਊਟ੍ਰਾਲਿਟੀ ਕੀ ਹੈ?

ਨੈਟ ਨਿਊਟ੍ਰਾਲਿਟੀ ਦਾ ਇਹੀ ਮਤਲਬ ਆ ਕਿ ਹਰ ਕੋਈ, ਜਿਸ ਕੋਲ ਇੰਟਰਨੈੱਟ ਕੁਨੈਕਸ਼ਨ ਹੈ, ਓਹ ਇੰਟਰਨੈੱਟ ਰਾਹੀਂ ਕੁਝ ਵੀ ਖੋਲ ਸਕਦਾ ਹੈ ਅਤੇ ਟੈਲੇਕੋਮ ਕੰਪਨੀਆਂ ਕੁਝ ਵੀ ਬੰਦ ਜਾਂ ਕਿਸੇ ਵੀ ਚੀਜ਼ ਉੱਤੇ ਕੋਈ ਰੋਕ ਨਹੀਂ ਲਾ ਸਕਦੀਆਂ। ਕੋਈ ਵੀ ਐਪਲੀਕੇਸ਼ਨ ਜਾਂ ਵੈੱਬਸਾਈਟ ਓਹ ਮੁਫਤ ਚਲਾ ਸਕਦੇ ਹਨ ਜੋ ਵੀ ਮਹੀਨੇ ਜਾਂ ਸਾਲ ਦਾ ਇੰਟਰਨੈੱਟ ਕੁਨੈਕਸ਼ਨ ਦਾ ਬਿੱਲ ਹੁੰਦਾ ਹੈ ਉਹ ਭਰ ਕੇ। ਇੰਟਰਨੈੱਟ ਇਸ ਤਰਾਂ ਦਾ ਹੀ ਹੈ, ਜਿਸ ਨੂੰ ਆਪਾਂ ਅੱਜ ਤੱਕ ਵਰਤ ਦੇ ਆਏ ਆ ਅਤੇ ਵਰਤ ਰਹੇ ਆ।

ਪਰ ਸਮੱਸਿਆ ਕਿੱਥੇ ਖੜੀ ਹੁੰਦੀ ਹੈ?

ਸਮੱਸਿਆ ਤਦ ਖੜੀ ਹੁੰਦੀ ਹੈ ਜਦੋਂ ਟੈਲੇਕੋਮ ਕੰਪਨੀਆਂ ਇਹ ਇੰਟਰਨੈੱਟ ਕੁਨੈਕਸ਼ਨ ਮੁਫਤ ਦਿੰਦੇ ਹਨ, ਪਰ, ਉਸ ਵਿੱਚ ਕੁਝ ਚੁਣਵੀਆਂ ਐਪਲੀਕੇਸ਼ਨ ਜਾਂ ਵੈੱਬਸਾਈਟਾਂ ਹੀ ਹਨ ਜੋ ਆਪਾਂ ਵਰਤ ਸਕਦੇ ਆ।

ਇੱਕ ਉਦਾਹਰਣ ਲਾਲੋ, ਐਨ. ਡੀ. ਟੀ. ਵੀ. (NDTV) ਨੇ ਏਅਰਟੈੱਲ (Airtel) ਨਾਲ ਸੌਦਾ ਕਰ ਲਿਆ ਕਿ ਉਹ ਲੋਕਾਂ ਨੂੰ ਮੁਫਤ ਇੰਟਰਨੈਟ ਕੁਨੈਕਸ਼ਨ ਦੇ ਸਕਦੇ ਹਨ ਪਰ ਉਸ ਇੰਟਰਨੈਟ ਰਾਹੀਂ ਉਹ ਸਿਰਫ ਐਨ. ਡੀ. ਟੀ. ਵੀ. (NDTV) ਦੀਆਂ ਖ਼ਬਰਾਂ ਹੀ ਸੁਣ ਸਕਦੇ ਹਨ, ਪਰ ਜੇ ਲੋਕ ਹੋਰ ਕਿਸੇ ਥਾਂ ਤੋਂ ਖ਼ਬਰਾਂ ਸੁਣਨੀਆਂ ਚਾਹੁੰਦੇ ਹਨ ਤਾਂ ਉਸ ਲਈ ਉਹਨਾ ਨੂੰ ਅੱਡ ਪੈਸੇ ਭਰਨੇ ਪੈਣ ਗੇ।

ਇਸ ਲਈ ਰੌਲਾ ਇੱਥੇ ਪੈਂਦਾ ਹੈ ਜਦ ਟੈਲੇਕੋਮ ਕੰਪਨੀਆਂ ਨੈਟ ਨਿਊਟ੍ਰਾਲਿਟੀ ਦਾ ਮਤਲਬ ਇਹ ਬਣਾਉਂਦੀਆਂ ਹਨ ਕਿ “ਹਰ ਇੱਕ ਕੋਲ ਇੰਟਰਨੈੱਟ ਹੋਵੇ” ਨਾ ਇਹ ਕਿ “ਹਰ ਇੱਕ ਕੋਲ ਇੱਕ ਖੁੱਲਾ ਇੰਟਰਨੈੱਟ ਹੋਵੇ” ਜਿਸ ਨਾਲ ਉਹ ਜੋ ਚਾਹੁਣ ਉਹ ਕਰਨ।

ਇਸ ਖੁੱਲੇ ਇੰਟਰਨੈੱਟ ਨੂੰ ਬਚਾਉਣ ਲਈ ਆਪਾਂ ਨੂੰ ਟਰਾਈ (TRAI) ਨੇ ਇੱਕ ਦਿਨ ਦਿੱਤਾ ਹੈ, ਅਤੇ ਆਪਾਂ ਨੂੰ ਬਚਾਉਣ ਲਈ ਇੱਕ ਨਿੱਕਾ ਜਾ ਕੰਮ ਕਰਨਾ ਪੈਣਾ।

  1. mygov.in/register ਤੇ ਜਾ ਕੇ ਰਜਿਸਟਰ ਕਰਕੇ।
  2. ਫਿਰ mygov.in/saveTheInternet ਤੇ ਜਾ ਕੇ ਬੱਸ ਇੱਕ ਕੋਮੈੰਟ ਹੀ ਪਾਉਣਾ, ਇਹਨਾ ‘ਕ ਤਾਂ ਆਪਾਂ ਕਰ ਹੀ ਸਕਦੇ ਆ, ਫੇਸਬੁੱਕ ਤੇ ਵੀ ਇੱਕ ਦੂਜੇ ਦੀਆਂ ਪੋਸਟਾਂ ਤੇ ਪਾਈ ਜਾਨੇ ਰਹਿਨੇ ਆ।
  • Comments
comments powered by Disqus