ਸਾਰਾ ਕੁਝ ਜੋ ਸੈਮਸੰਗ ਨੇ ਕੱਲ੍ਹ ਲੌੰਚ ਕੀਤਾ

Samsung

ਵੱਡੀਆਂ ਸਕਰੀਨਾ ਵਾਲੇ ਫੋਨ ਪਹਿਲਾ ਵੀ ਸੈਮਸੰਗ ਨੇ ਹੀ ਮਸ਼ਹੂਰ ਕੀਤੇ ਸੀ ਅਤੇ ਹੁਣ ਫਿਰ ਕੰਪਨੀ ਕੁਝ ਅਜਿਹਾ ਲੈ ਕਿ ਆਈ ਹੈ। ਕੱਲ੍ਹ ਰਾਤ ਕੰਪਨੀ ਨੇ ਦੋ ਨਵੇਂ ਫੋਨ ਲੌੰਚ ਕੀਤੇ, ਸੈਮਸੰਗ ਗਲੈਕਸੀ ਨੋਟ 5 ਅਤੇ ਗਲੈਕਸੀ S6 ਐਜ+। ਇਸ ਦੇ ਨਾਲ ਨਵੀਆਂ ਚੀਜ਼ਾ ਲੌੰਚ ਕੀਤੀਆਂ ਜਿਵੇਂ ਸੈਮਸੰਗ ਪੇਅ, ਨਵੀਂ ਸਮਾਰਟ ਘੜੀ, ਯੂ–ਟਿਊਬ ਉੱਤੇ ਲਾਈਵ ਵੀਡੀਓ ਚਲਾਉਣ ਲਈ ਨਵਾਂ ਫੀਚਰ ਅਤੇ ਹੋਰ ਵੀ ਕਈ ਦਿਲਚਸਪ ਚੀਜ਼ਾਂ।

ਸੈਮਸੰਗ ਗਲੈਕਸੀ ਨੋਟ 5

ਗਲੈਕਸੀ ਨੋਟ ਸੈਮਸੰਗ ਦਾ ਟੌਪ ਔਫ ਦਾ ਲਾਈਨ ਫੋਨ ਹੈ, ਇਸ ਬਾਰ ਕੰਪਨੀ ਨੇ ਤਕਰੀਬਨ S6 ਫੋਨ ਦੀ ਸਾਰੀ ਫੰਕਸ਼ਨੈਲਟੀ ਇਸ ਵਿੱਚ ਪਾਈ ਹੈ। ਇੱਕ ਤੇਜ਼ ਪ੍ਰੋਸੈਸਰ, ਵਧੀਆ ਡਿਸਪਲੇ, ਅਤੇ ਬਹੁਤ ਹੀ ਵਧੀਆ ਕੈਮਰਾ। ਬਾਕੀ ਜੋ ਆਪਾਂ ਲੀਕ ਹੋਈਆਂ ਫੋਟੋਆਂ ਵਿੱਚ ਦੇਖਿਆ ਸੀ ਸੈਮਸੰਗ ਨੇ ਵੀ ਬੈਟਰੀ ਅਤੇ ਅਲੱਗ ਮੈਮੋਰੀ ਕਾਰਡ ਪੈਂਦੇ ਬੰਦ ਕਰ ਦਿੱਤੇ ਹਨ। ਥੱਲੇ ਨੋਟ 5 ਦੇ ਹੋਰ ਸਪੈਸੀਫੀਕੇਸ਼ਨ।

Processor: Octa-core Samsung Exynos
RAM: 4gb
Storage: 32gb or 64gb
Display: 5.7inch
Camera: 16megapixel

ਨੋਟ 5 ਦੀ ਸਕਰੀਨ ਬਿਲਕੁੱਲ ਨੋਟ 3 ਅਤੇ 4 ਜਿੱਡੀ ਹੈ, ਪਰ ਪੂਰਾ ਫੋਨ ਪਹਿਲਾਂ ਵਾਲੇ ਨੋਟ ਫੋਨਾਂ ਨਾਲੋਂ ਲਬਾਈ–ਚੁੜਾਈ ਵਿੱਚ ਛੋਟਾ ਅਤੇ ਪਤਲਾ ਵੀ ਹੈ। ਇਸ ਕਰਕੇ ਇਸ ਨੂੰ ਇੱਕ ਹੱਥ ਨਾਲ ਵਰਤਣਾ ਸੌਖਾ ਹੈ। ਅਤੇ ਪਹਿਲਾ ਵਾਲੇ ਨੋਟ ਫੋਨਾਂ ਦੀ ਤਰਾਂ ਇਸ ਵਿੱਚ ਵੀ ਸੈਮਸੰਗ ਐਸ ਪੈਨ ਹੈ, ਸੈਮਸੰਗ ਦੇ ਦੱਸਣ ਮੁਤਾਬਕ ਕੰਪਨੀ ਨੇ ਪੈਨ ਨੂੰ ਅੱਗੇ ਨਾਲੋਂ ਹੋਰ ਵੀ ਵਧੀਆ ਬਣਾਇਆ ਹੈ।

ਸੈਮਸੰਗ ਗਲੈਕਸੀ S6 ਐਜ+

ਗਲੈਕਸੀ S6 ਐਜ+ ਬਿਲਕੁੱਲ ਗਲੈਕਸੀ S6 ਐਜ ਦੀ ਤਰਾਂ ਹੈ ਇੱਕ 5.7 ਇੰਚ ਸਕਰੀਨ (ਜੋ ਪਹਿਲਾਂ 5.1 ਇੰਚ ਸੀ) ਨੂੰ ਛੱਡ ਕੇ। ਬਾਕੀ ਗਲੈਕਸੀ S6 ਐਜ+ ਦੀ ਮੈਮੋਰੀ ਵੀ 4gb ਹੈ ਜੋ ਪਹਿਲਾਂ ਨਾਲੋਂ 1gb ਵੱਧ ਹੈ, ਅਤੇ ਬੈਟਰੀ ਹੁਣ 3000mAh ਹੈ ਜੋ ਪਹਿਲਾਂ 2600mAh ਹੀ ਸੀ।

Processor: Octa-core Samsung Exynos
RAM: 4gb
Storage: 32gb or 64gb
Display: 5.7inch
Camera: 16megapixel

ਦੋਨੋ ਫੋਨ ਅਮਰੀਕਾ ਵਿੱਚ ਪ੍ਰੀ–ਆਡਰ ਹੋਣੇ ਸ਼ੁਰੂ ਹੋ ਗਏ ਹਨ, ਅਤੇ ਅਗਸਤ 21 ਤੱਕ ਸਟੋਰਾਂ ਵਿੱਚ ਵੀ ਉਪਲੱਬਧ ਹੋ ਜਾਣ ਗੇ।

ਯੂ–ਟਿਊਬ ਤੇ ਲਾਈਵ ਵੀਡੀਓ ਚਲਾਉਣ ਦਾ ਫੀਚਰ

ਵੈਸੇ ਤਾਂ ਲਾਈਵ ਵੀਡੀਓ ਚਲਾਉਣ ਲਈ ਬਹੁਤ ਐਪ ਹਨ ਅੱਜ ਕੱਲ੍ਹ ਪਰ ਇਹ ਬਹੁਤ ਵਧੀਆ ਫੀਚਰ ਆ ਕਿ ਇਹ ਚੀਜ਼ ਫੋਨ ਦੇ ਕੈਮਰੇ ਵਿੱਚ ਹੀ ਹੈ। ਗਲੈਕਸੀ ਨੋਟ 5 ਅਤੇ ਗਲੈਕਸੀ S6 ਐਜ+, ਇਹਨਾ ਦੋਨਾਂ ਫੋਨਾ ਵਿੱਚ ਹੀ ਇਹ ਫੀਚਰ ਆਇਆ ਹੈ। ਇਹ ਯੂ–ਟਿਊਬ ਤੇ ਵੀਡੀਓ ਪਾਉਣ ਵਾਲਿਆਂ ਲਈ ਬਹੁਤ ਵੱਡੀ ਗੱਲ ਹੈ ਕਿ ਹੁਣ 1080p ਕੁਆਲਟੀ ਦੀਆਂ ਵੀਡੀਓ ਤੁਸੀਂ ਸਿੱਧੀਆਂ ਆਪਣੇ ਫੋਨ ਵਿੱਚੋਂ ਹੀ ਦਿਖਾ ਸਕਦੇ ਆ।

ਸੈਮਸੰਗ ਗੀਅਰ ਐਸ 2

ਸੈਮਸੰਗ ਨੇ ਆਪਣੀ ਸਮਾਰਟ ਘੜੀ ਦੀ ਝਲਕ ਵੀ ਦਿਖਾਈ ਜੋ ਕੰਪਨੀ ਸਤੰਬਰ 3 ਨੂੰ ਲੌੰਚ ਕਰੇ ਗੀ। ਘੜੀ ਦੀਆਂ ਫਿਲਹਾਲ ਦੋ ਤਿੰਨ ਫੋਟੋਆਂ ਹੀ ਆ ਜੋ ਥੱਲੇ ਅਟੈਚ ਨੇ, ਲਉ ਫਿਰ ਨਜ਼ਾਰੇ।

  • Comments
comments powered by Disqus