ਫੇਸਬੁੱਕ ਦੀਆਂ ਆਪਣੇ ਆਪ ਚੱਲਣ ਵਾਲੀਆਂ ਵੀਡੀਓ ਕਿਵੇ ਬੰਦ ਕੀਤੀਆ ਜਾਂਦੀਆਂ

ਇਹ ਵੀ ਇੱਕ ਸਿਆਪਾ ਹੀ ਆ, ਜਦ ਆਪਾਂ ਫੇਸਬੁੱਕ ਫੀਡ ਸਕਰੋਲ ਕਰਦੇ ਆ ਤਾਂ ਜੇ ਕੋਈ ਵੀ ਵੀਡੀਓ ਅੱਗੇ ਆਉਂਦੀ ਹੈ ਓਹ ਆਪਣੇ ਆਪ ਚੱਲਣ ਲੱਗ ਪੈਂਦੀ ਹੈ। ਫੇਸਬੁੱਕ ਨੇ ਆਖਿਆ ਹੈ ਕਿ ਇਹ ਸਭ ਤੋਂ ਸੌਖਾ ਤਰੀਕਾ ਹੈ ਵੀਡੀਓ ਦੇਖਣ ਦਾ, ਪਰ ਜੇ ਆਪਾਂ ਮੋਬਾਇਲ ਡਾਟਾ ਵਰਤ ਰਹੇਂ ਆ ਤਾਂ ਇਹ ਐਵੇਂ ਬੇ-ਫਾਇਦੇ ਦਾ ਆਪਣਾ ਡਾਟਾ ਖਰਾਬ ਕਰ ਦਿੰਦੀਆਂ ਹਨ, ਭਾਵੇਂ ਤੁਸੀਂ ਓਹ ਵੀਡੀਓ ਦੇਖਣੀ ਚਾਉਂਦੇ ਹੋ ਜਾਂ ਨਹੀਂ।

ਥੱਲੇ ਇਹਨਾ ਵੀਡੀਓਆਂ ਨੂੰ ਆਪਣੇ ਆਪ ਚੱਲਣ ਤੋਂ ਰੋਕਣ ਲਈ ਆਪਾਂ ਕੁਝ ਨਿਰਦੇਸ਼ ਦਿੱਤੇ ਆ ਜੋ ਤੁਸੀਂ ਫੌਲੋ ਕਰਕੇ ਇਹਨਾ ਨੂੰ ਬੰਦ ਕਰ ਸਕਦੇ ਆ।

ਫੇਸਬੁੱਕ ਮੋਬਾਇਲ ਐਪ ਵਿੱਚ

  1. ਮੋਰ (More) ਉੱਤੇ ਕਲਿੱਕ ਕਰੋ।
  1. ਫਿਰ ਸੈਟਿੰਗ ਖੋਲਣ ਲਈ ਅਕਾਉੰਟ ਸੈਟਿੰਗ (Account Setting) ਉੱਤੇ ਕਲਿੱਕ ਕਰੋ।
  1. ਅਕਾਉੰਟ ਸੈਟਿੰਗ ਵਿੱਚ ਜਾ ਕੇ ਵੀਡੀਓ ਅਤੇ ਫੋਟੋ (Video and Photos) ਉੱਤੇ ਕਲਿੱਕ ਕਰੋ।
  1. ਵੀਡੀਓ ਅਤੇ ਫੋਟੋ ਦੀ ਸੈਟਿੰਗ ਵਿੱਚ ਤੁਹਾਨੂੰ ਔਟੋ ਪਲੇ (Auto Play) ਦਾ ਔਪਸ਼ੋਨ ਮਿਲੇ ਗਾ। ਇਸ ਨੂੰ ਕਲਿੱਕ ਕਰਕੇ।
  1. ਇਸ ਸਕਰੀਨ ਉੱਪਰ ਤੁਹਾਨੂੰ ਸਮਾਰਟ ਪਲੇ (Smart Play) ਨੂੰ ਬੰਦ ਕਰਨਾ ਪਵੇ ਗਾ। ਇਹ ਵੀ ਧਿਆਨ ਰਹੇ ਕਿ ਇਸ ਦੇ ਥੱਲੇ ਹੀ ਫੇਸਬੁੱਕ ਤਿੰਨ ਹੋਰ ਔਪਸ਼ੋਨ ਦਿੰਦੀ ਹੈ, ਜੇ ਤੁਸੀਂ ਵਾਈ–ਫਾਈ ਤੇ ਜੁੜੇ ਵਕਤ ਵੀਡੀਓ ਆਪਣੇ ਆਪ ਚਲਾਉਣਾ ਚਾਉਂਦੇ ਆ ਤਾਂ ਯੂਸ ਵਾਈ–ਫਾਈ ਔਨਲੀ (Use Wi–Fi Only) ਵਾਲਾ ਔਪਸ਼ੋਨ ਚੁਣ ਸਕਦੇ ਆ, ਜੇ ਨਹੀਂ ਤਾਂ ਫਿਰ ਨੈਵਰ ਪਲੇ ਵੀਡੀਓ ਔਟੋਮਾਟੀਕਲੀ (Never Play Videos Automatically) ਤੇ ਚੈੱਕ ਲੱਗੀ ਹੋਣੀ ਚਾਹੀਦੀ ਹੈ।
Tagged In
  • Comments
comments powered by Disqus