ਗੂਗਲ ਹੁਣ ਗੂਗਲ ਨੀ ਰਿਹਾ

ਗੂਗਲ ਜੋ ਆਪਾਂ ਜਾਣ ਦੇ ਆ ਹੁਣ ਓਹ ਗੂਗਲ ਨਹੀਂ ਰਿਹਾ, ਲੈਰੀ ਪੇਜ ਨੇ ਇਕ ਪੋਸਟ ਰਾਹੀਂ ਦੱਸਿਆ ਕਿ ਗੂਗਲ ਹੁਣ ਅਲਫਾਬੈਟ ਦੇ ਅੰਡਰ ਹੋ ਗਿਆ ਹੈ। ਇਸ ਨਵੇਂ ਗੂਗਲ ਦਾ ਸੀ.ਈ.ਓ ਸੁੰਦਰ ਪਿਚਾਈ ਹੋਵੇ ਗਾ।

Sundar Pichai

ਇਹ ਕਦਮ ਕੰਪਨੀ ਨੇ ਇਸ ਕਰਕੇ ਚੁੱਕਿਆ ਕਿਉਂ ਕਿ ਗੂਗਲ ਦੇ ਥੱਲੇ ਬਹੁਤ ਜਿਆਦਾ ਪ੍ਰਾਜੈਕਟ ਹੋ ਗਏ ਸਨ ਅਤੇ ਗੂਗਲ ਨਾਮ ਇਹਨਾ ਲਈ ਕਾਫੀ ਨਹੀਂ ਸੀ। ਕੁਝ ਪ੍ਰਾਜੈਕਟ ਜਿਵੇ ਬੋਸਟਨ ਡਾਈਨਾਮਿਕਸ, ਜੋ ਕਿ ਰੋਬੋਟ ਬਣਾਉਂਦੇ ਹਨ। ਗੂਗਲ ਅਰਥ, ਗੂਗਲ ਫਾਈਬਰ ਜੋ ਫਾਈਬਰ ਕੇਬਲਾਂ ਰਾਹੀਂ ਇੰਟਰਨੈਟ ਦਿੰਦਾ ਹੈ। ਗੂਗਲ ਗਲਾਸ ਜੋ ਕਿ ਐਨਕਾ ਵਿੱਚ ਇੱਕ ਕੰਪਿਊਟਰ ਹੈ। ਪ੍ਰਾਜੈਕਟ ਲੂਨ ਜਿਸ ਰਾਹੀਂ ਗੂਗਲ ਨੇ ਪੂਰੇ ਸ਼ਿਰੀਲੰਕਾ ਦੇਸ਼ ਨੂੰ ਇੰਟਰਨੈਟ ਨਾਲ ਜੋੜਨਾ ਹੈ। ਬਾਕੀ ਗੂਗਲ ਦੀਆਂ ਬਿਨਾ ਡਰਾਈਵਰ ਤੋਂ ਚੱਲਣ ਵਾਲੀਆਂ ਗੱਡੀਆਂ, ਜਾਂ ਯੂ–ਟਿਊਬ ਲਾਲੋ, ਅਤੇ ਹੋਰ ਵੀ ਬਹੁਤ ਸਾਰੇ ਪ੍ਰਾਜੈਕਟ ਹਨ ਜੋ ਇਸ ਨਾਮ ਦੇ ਵਿੱਚ ਫਿੱਟ ਨਹੀਂ ਸੀ ਆਉਂਦੇ, ਇਸ ਲਈ ਬਣਾਈ ਗਈ ਨਵੀਂ ਕੰਪਨੀ, ਅਲਫਾਬੈਟ।

Boston Dynamics robot being kicked

ਅਲਫਾਬੈਟ ਨਾਲ ਹੁਣ ਕੰਪਨੀ ਨੂੰ ਹੋਰ ਖੇਤਰਾਂ ਵਿੱਚ ਕੰਮ ਕਰਨ ਲਈ ਕੋਈ ਪਰੇਸ਼ਾਨੀ ਨਹੀਂ ਆਵੇ ਗੀ, ਹੁਣ ਲੋਕ ਇਹ ਨਹੀਂ ਸੋਚਣ ਗੇ ਕਿ ਇੱਕ ਸਰਚ ਇੰਜਣ ਗੱਡੀਆਂ ਕਿਉਂ ਬਣਾ ਰਿਹਾ ਹੈ? ਹੁਣ ਅਲਫਾਬੈਟ ਕੋਲ ਕੁਝ ਵੀ ਕਰਨ ਦੀ ਪੂਰੀ ਖੁੱਲ ਹੋਵੇ ਗੀ। ਅਲਫਾਬੈਟ ਦਾ ਵੈਬ ਐਡਰੈਸ ਵੀ ਕਾਫੀ ਦਿਲਚਸਪ ਹੈ, abc.xyz ਜੋ ਕਿ ਅੰਗਰੇਜ਼ੀ ਅਲਫਾਬੈਟ ਦੇ ਪਹਿਲੇ ਅਤੇ ਅਖੀਰਲੇ ਤਿੰਨ ਅੱਖਰ ਹਨ।

  • Comments
comments powered by Disqus