ਫੌਕਸਕੌਨ ਭਾਰਤ ਵਿੱਚ ਕਰੇਗੀ 5 ਅਰਬ ਡਾਲਰ ਦੀ ਇਨਵੈਸਟਮਿੰਟ ਅਤੇ ਵਰਤੇ ਗੀ 1500 ਏਕੜ ਜ਼ਮੀਨ

ਤਾਈਵਾਨ ਦੀ ਕੰਪਨੀ ਫੌਕਸਕੌਨ ਜੋ ਐਪਲ ਦੇ ਤਕਰੀਬਨ 60% ਆਈਫੋਨ ਬਣਾਉਂਦੀ ਹੈ ਹੁਣ ਮਹਾਰਾਸ਼ਟਰ ਵਿੱਚ ਆਪਣੀ ਫੈਕਟਰੀ ਖੋਲੇ ਗੀ। ਇਹ ਜਾਣਕਾਰੀ ਫੌਕਸਕੌਨ ਦੇ ਮਾਲਕ ਟੈਰੀ ਗੋਊ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਮੁੰਬਈ ਵਿੱਚ ਡੀਲ ਦਸਤਖਤ ਕਰਨ ਤੋਂ ਬਾਅਦ ਦਿੱਤੀ। ਪਰ ਇਹ ਪੱਕਾ ਨਹੀਂ ਦੱਸਿਆ ਗਿਆ ਕਿ ਫੌਕਸਕੌਨ ਪੂਰਾ ਫੋਨ ਭਾਰਤ ਵਿੱਚ ਹੀ ਤਿਆਰ ਕਰੇ ਗੀ ਜਾਂ ਸਿਰਫ ਫੋਨ ਵੱਖ–ਵੱਖ ਭਾਗ ਭਾਰਤ ਵਿੱਚ ਲਿਆ ਕਿ ਇਹਨਾ ਨੂੰ ਇਕੱਠਾ ਇਥੇ ਕਰੇ ਗੀ।

ਇਸ ਫੈਕਟਰੀ ਲਈ ਮਹਾਰਾਸ਼ਟਰ ਸਰਕਾਰ ਕੰਪਨੀ ਨੂੰ 1,500 ਏਕੜ ਜ਼ਮੀਨ ਉਪਲੱਬਧ ਕਰੇ ਗੀ ਅਤੇ ਦਵਿੰਦਰ ਫੜਨਵੀਸ ਨੇ ਇਹ ਵੀ ਦੱਸਿਆ ਕਿ ਇਹ ਫੈਕਟਰੀ ਤਕਰੀਬਨ 50,000 ਲੋਕਾਂ ਨੂੰ ਕੰਮ ਦੇਵੇ ਗੀ। ਗੋਊ ਨੇ ਮਈ ਵਿੱਚ ਆਖਿਆ ਸੀ ਕਿ 2020 ਤੱਕ ਫੌਕਸਕੌਨ 10-12 ਇਸੇ ਤਰਾਂ ਦੀਆ ਫੈਕਟਰੀਆਂ ਬਣਾਵੇ ਗੀ ਅਤੇ ਹੁਣ ਇਸ ਬਾਰੇ ਹੋਰ ਸੂਬਿਆਂ ਦੀਆਂ ਸਰਕਾਰਾਂ ਨਾਲ ਵੀ ਗੱਲ ਬਾਤ ਕਰ ਰਹੀ ਹੈ।

ਇਹ ਭਾਰਤ ਲਈ ਬਹੁਤ ਵਧੀਆ ਖ਼ਬਰ ਹੈ ਕਿਉਂ ਕਿ ਇਹਨੀ ਵੱਡੀ ਕੰਪਨੀ ਦੇ ਭਾਰਤ ਆਉਣ ਨਾਲ ਹੋਰ ਕੰਪਨੀਆਂ ਵੀ ਦੇਸ਼ ਵਿੱਚ ਇਨਵੈਸਟਮਿੰਟ ਕਰਨ ਬਾਰੇ ਸੋਚਣ ਗੀਆਂ। ਕੁਝ ਦਿਨ ਪਹਿਲਾਂ ਇੱਕ ਖ਼ਬਰ ਆਈ ਸੀ ਕਿ ਭਾਰਤ ਵਿੱਚ ਫੋਨਾਂ ਦੀ ਵਿੱਕਰੀ 2017 ਵਿੱਚ ਪੂਰੀ ਦੁਨੀਆਂ ਵਿੱਚੋਂ ਦੂਜੇ ਨੰਬਰ ਤੇ ਆ ਜਾਵੇ ਗੀ ਇਸ ਹਿਸਾਬ ਨਾਲ ਹੁਣ ਕੰਪਨੀਆਂ ਲਈ ਇਸ ਤਰਾਂ ਦੀ ਇਨਵੈਸਟਮਿੰਟ ਕਰਨ ਦਾ ਸਨੁਹਿਰੀ ਮੌਕਾ ਹੈ।

  • Comments
comments powered by Disqus