ਗੂਗਲ ਭਾਰਤ ਵਿੱਚ 2,000 ਤੋਂ 3,000 ਰੁਪਏ ਦਾ ਫੋਨ ਲੌੰਚ ਕਰੇ ਗਾ

ਫਾਈਨਾਨਸ਼ਿਅਲ ਟਾਈਮਜ਼ ਨਾਲ ਇੰਟਰਵਿਊ ਕਰਦਿਆਂ ਗੂਗਲ ਨੇ ਦੱਸਿਆ ਕਿ ਗੂਗਲ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਐਨਡਰੋਇਡ ਵਨ ਪ੍ਰਾਜੈਕਟ ਦੇ ਨਵੇਂ ਗਾਈਡਲਾਈਂਨਸ(ਸੇਧਾਂ) ਪੇਸ਼ ਕਰੇ ਗਾ।

ਐਨਡਰੋਇਡ ਵਨ ਇੱਕ ਗੂਗਲ ਦਾ ਪ੍ਰਾਜੈਕਟ ਹੈ ਜੋ ਫੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਸਤੇ ਫੋਨ ਬਣਾਉਣ ਵਿੱਚ ਮਦਦ ਕਰਦਾ ਹੈ। ਗੂਗਲ ਨੇ ਦੱਸਿਆ ਕਿ ਕੰਪਨੀ ਇਸ ਪ੍ਰਾਜੈਕਟ ਉੱਤੇ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਹੈ, ਅਤੇ ਨਵੇਂ ਗਾਈਡਲਾਈਂਨਸ ਕੰਪਨੀਆਂ ਨੂੰ ਤਕਰੀਬਨ ₹2,000 ਤੋਂ ₹3,000 ਤੱਕ ਦੀ ਕੀਮਤ ਦੇ ਫੋਨ ਬਣਾਉਣ ਵਿੱਚ ਮਦਦ ਕਰਨ ਗੇ।

ਗੂਗਲ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਐਨਡਰੋਇਡ ਵਨ ਫੋਨਾਂ ਦੀ ਸਪਲਾਈ ਵਿੱਚ ਕਾਫੀ ਦਿੱਕਤ ਆ ਰਹੀ ਸੀ ਕਿਉਂ ਕਿ ਇਹ ਫੋਨ ਚੀਨ ਤੋਂ ਸਪਲਾਈ ਕੀਤੇ ਜਾਂਦੇ ਸਨ ਪਰ ਹੁਣ ਕੰਪਨੀ ਇਸ ਵਿਸ਼ੇ ਤੇ ਜੋ ਯੋਜਨਾ ਬਣਾ ਰਹੀ ਹੈ ਇਹ ਆਉਣ ਵਾਲੇ ਕੁਝ ਹਫ਼ਤਿਆਂ ਤੱਕ ਦੱਸੇ ਗੀ।

ਇਹ ਕੋਸ਼ਿਸ਼ ਗੂਗਲ ਵੱਲੋਂ ਭਾਰਤ ਵਿੱਚ ਵੱਧ ਤੋਂ ਵੱਧ ਛੋਟੇ ਕਾਰੋਬਾਰਾਂ ਨੂੰ ਆਨਲਾਈਨ ਕਰਨ ਲਈ ਕੀਤੀ ਜਾ ਰਹੀ ਹੈ ਕਿਉਂ ਕਿ ਦੱਸਿਆ ਜਾ ਰਿਹਾ ਹੈ ਕਿ ਫੋਨ ਵਰਤਣ ਵਾਲਿਆਂ ਦੀ ਗਿਣਤੀ ਭਾਰਤ ਵਿੱਚ ਸਾਲ 2017 ਵਿੱਚ ਅਮਰੀਕਾ ਨੂੰ ਛੱਡ ਕੇ ਚੀਨ ਤੋਂ ਪਿੱਛੇ ਦੂਜੇ ਨੰਬਰ ਉੱਪਰ ਆ ਜਾਵੇ ਗੀ।

  • Comments
comments powered by Disqus