ਐਪਲ ਦਾ ਅਗਲਾ ਆਈਫੋਨ ਸਤੰਬਰ 9 ਨੂੰ ਲੌੰਚ ਹੋਵੇ ਗਾ

ਬਿਸਨਿਸ ਇਨਸਾਈਡਰ ਦੀ ਰਪੋਟ ਮੁਤਾਬਕ ਪਤਾ ਲੱਗਿਆ ਹੈ ਕਿ ਐਪਲ ਅਗਲਾ ਆਈਫੋਨ ਸਤੰਬਰ 9 ਨੂੰ ਲੌੰਚ ਕਰੇ ਗੀ। ਆਈਫੋਨ 6 ਅਤੇ ਆਈਫੋਨ 6 ਪਲੱਸ ਵੀ ਐਪਲ ਨੇ ਪਿਛਲੇ ਸਾਲ ਇਸ ਤਰੀਕ ਤੇ ਹੀ ਲੌੰਚ ਕੀਤੇ ਸੀ।

ਸੁਣਨ ਵਿੱਚ ਇਹ ਵੀ ਆਇਆ ਹੈ ਕਿ ਇਸ ਦਾ ਨਾ ਆਈਫੋਨ 6s ਅਤੇ 6s ਪਲੱਸ ਹੋਵੇ ਗਾ, ਇਸ ਵਿੱਚ ਨਵਾਂ A9 ਪ੍ਰੋਸੈਸਰ, ਨਵਾਂ ਕੈਮਰਾ, ਅਤੇ ਐਪਲ ਦੀ ਨਵੀਂ ਫੋਰਸ ਟੱਚ ਟੈਕਨੋਲੋਜੀ ਹੋਵੇ ਗੀ ਜੋ ਪਹਿਲਾਂ ਐਪਲ ਦੀ ਘੜੀ ਵਿੱਚ ਸੀ ਜਿਸ ਨਾਲ ਫੋਨ ਨੂੰ ਇੱਕ ਨਵੇਂ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ ਕਿਉਂ ਕਿ ਇਸ ਨਾਲ ਨਵੇ ਕੰਟਰੋਲ ਉਪਲੱਬਧ ਹੋ ਜਾਂਦੇ ਹਨ। ਹੋ ਸਕਦਾ ਹੈ ਕੇ ਐਪਲ 16gb ਵਾਲੇ ਔਪਸ਼ਨ ਨੂੰ ਵੀ ਬੰਦ ਕਰਦੇ।

iPhone Interiors by 9to5Mac

  • Comments
comments powered by Disqus