ਇੱਥੇ ਗਿਆ ਜੋ ਪੈਸਾ ਤੁਸੀਂ ਆਈਸ ਬਕਟ ਰਾਹੀਂ ਦਿੱਤਾ ਸੀ

ਚੇਤੇ ਆ ਜਦ ਆਈਸ ਬਕਟ ਚੈੰਲਜ ਦੇ ਵੀਡੀਓ ਫੇਸਬੁੱਕ ਤੇ ਮਿੰਟ ਮਿੰਟ ਬਾਅਦ ਦੇਖਣ ਨੂੰ ਮਿਲਦੇ ਸੀ? ਉਹ ਸਾਰੀਆਂ ਵੀਡੀਓ ਨਾਲ 115 ਲੱਖ ਡਾਲਰ ਏ. ਐਲ. ਐਸ. ਐਸੋਸੀਏਸ਼ਨ ਕੋਲ ਇਕੱਠਾ ਹੋਇਆ ਹੈ। ਇਹ ਪੂਰੀ ਜਾਣਕਾਰੀ ਏ. ਐਲ. ਐਸ. ਐਸੋਸੀਏਸ਼ਨ ਨੇ ਇਸ ਫੋਟੋ ਰਾਹੀਂ ਦਿੱਤੀ ਹੈ। ਕੰਪਨੀ ਨੇ ਦੱਸਿਆ ਕਿ 77 ਲੱਖ ਡਾਲਰ ਏ. ਐਲ. ਐਸ. ਦਾ ਇਲਾਜ ਦੀ ਖੋਜ ਉੱਤੇ ਲਾਇਆ ਜਾਏ ਗਾ, 23 ਲੱਖ ਡਾਲਰ ਮਰੀਜਾਂ ਅਤੇ ਕਿਮਉਿਨਟੀ ਸਰਿਵਿਸਜ਼, ਜਿਸ ਵਿੱਚ ਮਰੀਜ਼ਾਂ ਨੂੰ ਏ. ਐਲ. ਐਸ. ਬਿਮਾਰੀ ਬਾਰੇ ਜਾਣਕਾਰੀ ਅਤੇ ਹੋਰ ਏ. ਐਲ. ਐਸ. ਦੇ ਇਲਾਜ ਸੈਂਟਰਾ ਨੂੰ ਗ੍ਰਾਂਟਾਂ ਦੇਣ ਵਿੱਚ ਵਰਤੇ ਜਾਣ ਗੇ।

10 ਲੱਖ ਡਾਲਰ ਦਵਾਈਆਂ ਬਣਾਉਣ ਅਤੇ ਦੇਣ ਦੇ ਪ੍ਰ੍ਸੀਜਰ ਬਣਾਉਣ ਉੱਤੇ ਖ਼ਰਚੇ ਜਾਣ ਗੇ ਤਾਂ ਜੋ ਮਰੀਜਾਂ ਦਾ ਇਲਾਜ਼ ਤੇਜ਼ੀ ਨਾਲ ਹੋ ਸਕੇ। ਵੈਸੇ ਫੇਸਬੁੱਕ ਉੱਤੇ ਵੀਡੀਓ ਟਰੈਂਡ ਹੋਣ ਨਾਲ ਬਹੁਤ ਫਾਇਦਾ ਹੋਇਆ ਅਤੇ ਪੈਸਾ ਕਿਸੇ ਚੰਗੇ ਪਾਸੇ ਲੱਗਿਆ, ਉਮੀਦ ਆ ਕਿ ਇਸ ਪੈਸੇ ਨਾਲ ਇਸ ਖ਼ਤਰਨਾਕ ਬਿਮਾਰੀ ਨੂੰ ਖਤਮ ਕਰਨ ਵਿੱਚ ਸਫ਼ਲਤਾ ਮਿਲੇ ਗੀ। ਅਤੇ ਅੱਗੇ ਤੋਂ ਪੂਰੀ ਦੁਨੀਆਂ ਹੋਰ ਵੀ ਭਿਆਨਕ ਬਿਮਾਰੀਆਂ ਦੇ ਇਲਾਜ ਲੱਭਣ ਵਿੱਚ ਇਕ ਜੁਟ ਹੋ ਕੇ ਰਹੇ ਗੀ।

ALS Association

  • Comments
comments powered by Disqus