ਪੰਜਾਬ ਵਿੱਚ ਗਾਇਕੀ ਤਾਂ ਬਹੁਤ ਹੋਗੀ, ਹੁਣ ਆਪਾਂ ਕੁਝ ਹੋਰ ਲੈ ਕੇ ਆਉਣਾ

ਇਹ ਗੱਲ ਤਾਂ ਸਾਫ਼ ਹੈ ਕੇ ਗਾਇਕੀ ਸਾਡੇ ਰੋਮ ਰੋਮ ਵਿੱਚ ਵਸੀ ਹੋਈ ਹੈ, ਪਹਿਲਾਂ ਨਾਲੋਂ ਹੁਣ ਤਾਂ ਕੁਝ ਜਿਆਦਾ ਹੀ ਵਸੀ ਹੈ। ਪਹਿਲਾਂ ਸਮੇਂ ਵਿੱਚ ਗਾਇਕ ਗਿਣਤੀ ਦੇ ਹੁੰਦੇ ਸੀ। ਬਹੁਤੇ ਗਾਇਕ ਤਾਂ ਚੰਗਾ ਹੀ ਗਾਉਂਦੇ ਸੀ, ਪਰ ਕੁਝ ‘ਕੁ ਮਾੜਾ ਵੀ, ਜਾਂ ਲੋਕਾਂ ਦੇ ਕਹਿਣ ਦੇ ਮੁਤਾਬਕ ਸਮਾਜ ਦੇ ਖਿਆਲਾਂ ਦੇ ਖਿਲਾਫ਼ ਗਾਉਂਦੇ ਸੀ। ਸੁਣਨ ਵਾਲੇ ਜੋ ਚੰਗਾ ਸੁਣਨਾ ਚਾਉਂਦੇ ਸੀ ਓਹ ਚੰਗਾ ਸੁਣ ਲੈਂਦੇ ਸੀ, ਜੋ ਮਾੜਾ ਵੀ ਪਸੰਦ ਕਰਦੇ ਸੀ ਓਹ ਉਸ ਤਰਾਂ ਦੇ ਗੀਤ ਵੀ ਸੁਣ ਲੈਂਦੇ ਸੀ। ਅੱਗੇ ਤਾਂ ਹਰ ਇੱਕ ਚੰਗਾ-ਮਾੜਾ ਗਾਣਾ ਅਸਾਨੀ ਨਾਲ ਸੁਣਨ ਨੂੰ ਵੀ ਨਹੀਂ ਸੀ ਮਿਲਦਾ, ਗਾਣੇ ਸੁਣਨ ਲਈ ਟੇਪ ਖਰੀਦ ਕੇ, ਜਾਂ ਫਿਰ ਭਰਾ ਕੇ ਲਿਆਉਣੀ ਪੈਂਦੀ ਅਤੇ ਫਿਰ ਗਾਣੇ ਸੁਣੇ ਜਾਂਦੇ ਸੀ। ਕੁੱਲ ਮਿਲਾ ਕੇ ਇੱਕ ਸੰਤੁਲਨ ਜਾ ਬਣਿਆ ਹੋਇਆ ਸੀ।

ਇੱਕ ਸੋਹਣੇ ਅਤੇ ਸੱਚੇ ਢੰਗ ਨਾਲ ਪੇਸ਼ ਕੀਤੇ ਗਏ ਸੰਗੀਤ ਦੇ ਫਾਇਦੇ ਵੀ ਬਹੁਤ ਹਨ। ਜਿਵੇਂ ਕੇ ਇਹ ਦਿਲ ਅਤੇ ਦਿਮਾਗ ਨੂੰ ਤੰਦਰੁਸਤ ਰੱਖਦਾ ਹੈ। ਚੰਗਾ ਸੰਗੀਤ ਮਨ ਨੂੰ ਖੁਸ਼ੀ ਵੀ ਦਿੰਦਾ ਹੈ। ਹੋਰ ਖੋਜਾਂ ਦੇ ਮੁਤਾਬਿਕ ਪਤਾ ਕੀਤਾ ਗਿਆ ਹੈ ਕੇ ਸੰਗੀਤ ਨੀਂਦ ਦੀ ਗੁਣਵੱਤਾ ਵੀ ਵਧਾਉਂਦਾ ਹੈ। ਪਰ ਜੇ ਏਹੀ ਸੰਗੀਤ ਗਲਤ ਢੰਗ ਨਾਲ ਪੇਸ਼ ਕੀਤਾ ਜਾਵੇ, ਜਾਂ ਸੰਗੀਤ ਦੇ ਰਾਹੀਂ ਮਾੜੀ ਸਿੱਖਿਆ ਦਿੱਤੀ ਜਾਵੇ ਤਾਂ ਇਹ ਦਿਮਾਗ ਤੇ ਬਹੁਤ ਮਾੜਾ ਅਸਰ ਪਾਉਂਦਾ ਹੈ, ਖ਼ਾਸ ਕਰਕੇ ਨੌਜਵਾਨਾਂ ਉੱਤੇ।

ਪਰ ਹੁਣ ਕੁਝ ਸਮੇਂ ਤੋਂ ਲੈ ਕੇ ਗਾਇਕੀ ਬਹੁਤ ਵਧ ਚੁੱਕੀ ਹੈ, ਅਤੇ ਗਾਇਕੀ ਪੇਸ਼ ਕਰਨ ਦੇ ਸਾਧਨ ਵੀ। ਇਸ ਦੌਰਾਨ ਬਹੁਤ ਜਿਆਦਾ ਗੀਤ ਆਏ ਹਨ, ਕੁਝ ਚੰਗੇ ਪਰ ਬਹੁਤੇ ਮਾੜੇ। ਇਹਨਾ ਗਲਤ ਸਿੱਖਿਆ ਦੇਣ ਵਾਲੇ ਗੀਤਾਂ ਦਾ ਸਾਡੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਗਾਣੇ ਸੁਣਨਾ ਜਾਂ ਗਾਉਣਾ ਗਲਤ ਨਹੀਂ, ਹਰ ਇੱਕ ਦਾ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ। ਪਰ ਸੰਗੀਤ ਨੂੰ ਗਲਤ ਢੰਗ ਨਾਲ ਜਾਂ ਸਿਰਫ ਆਪਣੇ ਫਾਇਦੇ ਲਈ ਵਰਤਣਾ ਗਲਤ ਹੈ। ਇਸ ਨੂੰ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਜਾਵੇ। ਵੈਸੇ ਤਾਂ ਇਹ ਵੀ ਵਧੀਆ ਗੱਲ ਹੈ ਕੇ ਹੈ ਕੇ ਅੱਜ ਕੱਲ੍ਹ ਗੀਤ ਯੂ–ਟਿਊਬ, ਸਾਵਣ, ਜਾਂ ਫਿਰ ਸਪੋਟੀਫਾਈ ਰਾਹੀਂ ਦਰਸ਼ਕਾਂ ਤੱਕ ਅਸਾਨੀ ਨਾਲ ਪਹੁੰਚ ਜਾਂਦੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕੇ ਆਪਾਂ ਸਾਰੇ ਹੀ ਇੱਕ ਕੰਮ ਤੇ ਲੱਗ ਜਾਈਏ, ਕਿਉਂ ਕਿ ਕੋਈ ਵੀ ਚੀਜ਼ ਹੱਦ ਤੋਂ ਵਧੀ ਹਾਨੀਕਾਰਕ ਹੁੰਦੀ ਹੈ। ਲਿਖੀਆਂ ਹੋਈਆ ਸੇਵਾਵਾਂ ਇਹ ਹਨ ਜਿਨ੍ਹਾਂ ਨੇ ਸੰਗੀਤ ਦੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ।

ਹੁਣ ਗੱਲ ਕਰਦੇ ਆ ਟੈਕਨੋਲੋਜੀ ਦੀ, ਟੈਕਨੋਲੋਗੀ ਦੇ ਵੀ ਆਪਣੇ ਫਾਇਦੇ ਹਨ। ਸਭ ਤੋਂ ਵੱਡਾ ਫਾਇਦਾ ਕੇ ਇਸ ਨਾਲ ਹਰ ਕੋਈ ਕੰਮ ਕਰਨਾ ਆਸਾਨ ਹੋ ਜਾਂਦਾ ਹੈ। ਟੈਕਨੋਲੋਜੀ ਆਪਾਂ ਨੂੰ ਨਵੇਂ ਤਰੀਕੇ ਨਾਲ ਕੰਮ ਕਰਨੇ ਸਿਖਾਉਂਦੀ ਹੈ। ਇਸ ਨਾਲ ਬਹੁਤ ਅਜਿਹੇ ਕੰਮ ਹੰਨ ਜੋ ਆਪਣੇ ਆਪ ਹੋਣ ਲੱਗ ਜਾਂਦੇ ਹਨ ਅਤੇ ਬਹੁਤ ਤੇਜ਼ੀ ਨਾਲ। ਇਸ ਦਾ ਕੋਈ ਸਬੂਤ ਦੇਣ ਦੀ ਤਾਂ ਸ਼ਾਇਦ ਜ਼ਰੂਰਤ ਨਹੀਂ ਪਰ ਇਸ ਦਾ ਅਸਰ ਜਿਆਦਾਤਰ ਪੱਛਮੀ ਦੇਸ਼ਾਂ ਵਿੱਚ ਹੀ ਪਿਆ ਹੈ। ਇਸ ਲਈ ਆਪਾਂ ਨੂੰ ਵੀ ਇਸ ਪਾਸੇ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ, ਟੈਕਨੋਲੋਜੀ ਨਾਲ ਆਪਣੇ ਦੇਸ਼ ਵਿੱਚ ਬਹੁਤ ਸੁਧਾਰ ਹੋ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਇਕੱਲਾ ਸਰਕਾਰਾਂ ਦੇ ਆਸਰੇ ਨਾ ਰਹੀਏ ਕੇ ਉਹ ਸਾਨੂੰ ਰੁਜ਼ਗਾਰ ਦੇਣ, ਆਪਣਾ ਰੁਜ਼ਗਾਰ ਆਪਾਂ ਖੁਦ ਵੀ ਬਣਾ ਸਕਦੇ ਆ। ਇਸ ਲਈ ਗਾਇਕੀ ਨਾਲੋਂ ਅਲੱਗ ਕੁਝ ਹੋਰ ਸੋਚੀਏ, ਜਿਸ ਨਾਲ ਆਪਾਂ ਆਪਣੀਆਂ ਸਮੱਸਿਆਵਾਂ ਦਾ ਹੱਲ ਕੱਢ ਸਕੀਏ ਅਤੇ ਦੇਸ਼ ਨੂੰ ਇੱਕ ਚੰਗੀ ਦਿਸ਼ਾ ਦੇਈਏ। ਕੀ ਪਤਾ ਅਗਲਾ ਗੂਗਲ ਆਪਾਂ ਬਣਾ ਦੀਏ।

  • Comments
comments powered by Disqus