ਯੂ-ਟਿਊਬ ਨੇ 301+ ਤੇ ਰੁਕਣ ਵਾਲੇ ਵਿਊ ਕਾਉੰਟ ਦਾ ਛੱਡਿਆ ਖਹਿੜਾ

YTCreators

ਯੂ–ਟਿਊਬ ਨੇ ਅੱਜ ਟਵੀਟ ਦੇ ਰਾਹੀ ਦੱਸਿਆ ਕਿ ਜਦ ਕੋਈ ਵੀ ਨਵੀਂ ਵੀਡੀਓ ਪਾਈ ਜਾਂਦੀ ਸੀ ਉਸ ਦੇ ਵਿਊ 301+ ਤੇ ਜਾ ਕੇ ਕਿਉਂ ਰੁਕ ਜਾਂਦੇ ਸੀ, ਇਹ ਵੀ ਦੱਸਿਆ ਕਿ ਹੁਣ ਵਿਊ ਕਾਉੰਟ 301+ ਤੇ ਨਹੀਂ ਰੁਕਣ ਗੇ ਅਤੇ ਵੀਡੀਓ ਪਾਉਣ ਵਾਲਿਆ ਨੂੰ ਆਪਣੀ ਵੀਡੀਓ ਦੇ ਵਿਊ ਨਾਲ ਦੀ ਨਾਲ ਆਪ-ਟੂ-ਡੇਟ ਦਿਸਣ ਗੇ।

ਯੂ–ਟਿਊਬ ਨੇ ਦੱਸਿਆ ਕਿ ਵਿਊ ਕਾਉੰਟ ਨੂੰ ਰੋਕਣ ਦਾ ਮਕਸਦ ਇਹੀ ਸੀ ਕਿ ਜਦ ਕੋਈ ਵੀਡੀਓ ਪਾਈ ਜਾਂਦੀ ਹੈ ਤਾਂ ਜੋ ਇੰਟਰਨੈਟ ਦੇ ਰੋਬੋਟ, ਜੋ ਸਾਈਟਾਂ ਨੂੰ ਸਕੈਨ ਕਰਦੇ ਹਨ, ਇਨ੍ਹਾਂ ਦਾ ਵੀਡੀਓ ਵਾਲੇ ਪੇਜ ਨੂੰ ਸਕੈਨ ਕਰਨਾ ਵੀਡੀਓ ਦੇ ਵਿਊ ਕਾਉੰਟ ਤੇ ਮਾੜਾ ਅਸਰ ਪਾਉਂਦਾ ਹੈ ਕਿਉਂ ਕਿ ਇਹ ਅਸਲੀ ਇਨਸਾਨ ਨਹੀਂ ਬਲਕੇ ਇੱਕ ਕੰਪਿਊਟਰ ਰੋਬੋਟ ਹਨ। ਇਸ ਲਈ ਇਨ੍ਹਾਂ ਦੇ ਕਾਉੰਟ ਨੂੰ ਕੱਢਣ ਲਈ ਅਤੇ ਸਿਰਫ ਜੋ ਇਨਸਾਨਾ ਦੇ ਵਿਊ ਕਾਉੰਟ ਹਨ ਉਹਨਾ ਨੂੰ ਰੱਖਣ ਲਈ ਕੰਪਨੀ ਨੂੰ ਇਹ 301+ ਤੇ ਰੋਕਣੇ ਪੈਂਦੇ ਸਨ।

ਹੁਣ ਯੂ–ਟਿਊਬ ਨੇ ਇਹ ਚੀਜ਼ ਸਹੀ ਕਰ ਦਿੱਤੀ ਹੈ ਅਤੇ ਇਹਨਾ ਰੋਬੋਟਾਂ ਦੇ ਵਿਊ ਨਾਲ ਦੀ ਨਾਲ ਹੀ ਕੱਢ ਦਿੱਤੇ ਜਾਣ ਗੇ, ਪਹਿਲਾ ਦੀ ਤਰਾਂ ਵੀਡੀਓ ਪਾਉਣ ਜਾਂ ਦੇਖਣ ਵਾਲਿਆਂ ਨੂੰ 301+ ਨੂੰ ਉਡੀਕਣਾ ਨਹੀਂ ਪਵੇ ਗਾ ਵੀਡੀਓ ਦੇ ਵਿਊ ਕਾਉੰਟ ਪਾਉਣ ਲਈ।

  • Comments
comments powered by Disqus