ਪੋਰਨ ਬੰਦ ਕਰਨ ਵਿੱਚ ਸਰਕਾਰ ਨੇ ਕੀਤੀ ਢਿੱਲ

ਦੇਸ਼ ਭਰ ਵਿੱਚ ਜੋ ਪੋਰਨ ਕੌਨਟੈਂਟ ਦਿਨ ਸੋਮਵਾਰ ਬੰਦ ਕੀਤਾ ਗਿਆ ਸੀ ਓਹ ਕਾਫ਼ੀ ਹਾਹਾਕਾਰ ਮੱਚਣ ਬਾਅਦ ਭਾਰਤ ਸਰਕਾਰ ਨੇ ਕਿਹਾ ਕਿ ਸਰਕਾਰ ਸਾਰਾ ਪੋਰਨ ਕੌਨਟੈਂਟ ਨਹੀਂ ਬੰਦ ਕਰੇ ਗੀ। ਸਰਕਾਰ ਆਈ. ਐਸ. ਪੀ. (ਇੰਟਰਨੈਟ ਕੰਪਨੀਆਂ) ਨੂੰ ਅਹੁਦਾ ਦਿੱਤਾ ਕਿ ਉਹ ਬੰਦ ਕੀਤੀਆਂ ਗਈਆਂ ਸਾਈਟਾਂ ਵਿੱਚੋਂ ਜੋ ਸਾਈਟਾਂ ਖੋਲਣੀਆਂ ਚਾਹੁੰਦੇ ਹਨ ਖੋਲ ਸਕਦੇ ਹਨ ਪਰ ਜੇ ਇਹਨਾ ਸਾਈਟਾਂ ਵਿੱਚੋਂ ਕਿਸੇ ਵੀ ਸਾਈਟ ਵਿੱਚ ਨਾਬਾਲਗ ਪੋਰਨੋਗ੍ਰਾਫੀ ਪਾਈ ਗਈ ਤਾਂ ਇਸ ਵਿੱਚ ਇੰਟਰਨੈਟ ਕੰਪਨੀਆਂ ਹੀ ਜਿੰਮੇਵਾਰ ਹੋਣ ਗੀਆਂ।

ਦੇਖਿਆ ਜਾਵੇ ਤਾਂ ਇਹ ਸਰਕਾਰ ਦੀ ਨਾਜਾਇਜ਼ੀ ਹੈ ਕੰਪਨੀਆਂ ਨਾਲ ਕਿਉਂ ਕਿ ਇਹਨਾ ਕੰਪਨੀਆਂ ਲਈ ਇਹ ਚੀਜ਼ ਇੱਕ ਇੱਕ ਕਰਕੇ ਚੈਕ ਕਰਨੀ ਬਹੁਤ ਔਖੀ ਹੈ ਕਿ ਕਿਸ ਸਾਈਟ ਉੱਪਰ ਨਾਬਾਲਗ ਪੋਰਨੋਗ੍ਰਾਫੀ ਹੈ ਅਤੇ ਕਿਸ ਉੱਪਰ ਨਹੀਂ। ਇਹ ਸਰਕਾਰ ਨੂੰ ਹੀ ਚਾਹੀਦਾ ਹੈ ਕੇ ਉਹ ਚੰਗੀ ਤਰਾਂ ਪੜਤਾਲ ਕਰਕੇ ਇੰਟਰਨੈਟ ਕੰਪਨੀਆਂ ਨੂੰ ਨਿਰਦੇਸ਼ ਦੇਵੇ, ਨਾ ਕਿ ਇਹ ਫੈਸਲਾ ਸਿਰਫ਼ ਇਹਨਾ ਕੰਪਨੀਆਂ ਤੇ ਛੱਡ ਦਿੱਤਾ ਜਾਵੇ।

  • Comments
comments powered by Disqus