ਸੈਮਸੰਗ ਨੋਟ 5 ਅਤੇ ਗਲੈਕਸੀ S6 ਐਜ ਪਲੱਸ ਦੀਆਂ ਲੀਕ ਹੋਈਆਂ ਫੋਟੋਆਂ

Evan Blass

ਸੈਮਸੰਗ ਨੇ ਨੋਟ 5 ਅਤੇ ਗਲੈਕਸੀ S6 ਐਜ ਪਲੱਸ ਅਗਲੇ ਹਫਤੇ ਅਗਸਤ 13 ਨੂੰ ਨ੍ਯੂ ਯੋਕ ਵਿੱਚ ਰੀਲੀਜ਼ ਕਰਨੇ ਆ ਪਰ ਵਰਤਣ ਵਾਲਿਆਂ ਦੀ ਬੇਸਬਰੀ ਦੇ ਕਾਰਨ ਦੋਵਾਂ ਫੋਨਾ ਦੀਆ ਲੀਕਾਂ ਆ ਗਈਆ ਨੇ। ਇਹ ਫੋਟੋਆਂ ਮਸ਼ਹੂਰ ਲੀਕਰ ਏਵਾਨ ਬਲਾਸ ਅਤੇ ਡਰੋਇਡ ਲਾਈਫ਼ ਨੇ ਲੀਕ ਕੀਤੀਆਂ ਨੇ।

Samsung Galaxy Note 5 Front View

ਏਵਾਨ ਬਲਾਸ ਨੇ ਇਹ ਵੀ ਦੱਸਿਆ ਹੈ ਕੇ ਨੋਟ 5 ਦੀ ਡਿਸਪਲੇ 2560 x 1440, 5.66 ਇੰਚ, ਰੈਮ 4 ਜੀਬੀ, ਅਤੇ ਡਰੋਇਡ ਲਾਈਫ਼ ਦੇ ਦੱਸਣ ਮੁਤਾਬਿਕ ਸਟੋਰੇਜ਼ ਮੈਮੋਰੀ 32, 64 ਅਤੇ 128 ਜੀਬੀ ਹੋਵੇ ਗੀ।

Samsung Galaxy Note 5 Side View

ਇਹਨਾ ਫੋਟੋਆਂ ਵਿੱਚ ਇੱਕ ਚੀਜ਼ ਹੋਰ ਦੇਖਣ ਨੂੰ ਆਈ ਹੈ ਕੇ ਸੈਮਸੰਗ ਨੇ ਵੀ ਮੈਮੋਰੀ ਕਾਰਡ ਅਤੇ ਬੈਟਰੀ ਬਾਹਰ ਨਿੱਕਲਣ ਤੋਂ ਬੰਦ ਕਰ ਦਿੱਤੇ ਹਨ। ਅਫ਼ਸੋਸ ਦੀ ਗੱਲ ਇਹ ਆ ਕਿ ਜੋ ਆਪਾਂ ਅੱਗੇ ਸਟੋਰੇਜ਼ ਮੈਮੋਰੀ ਵਧਾਉਣ ਲਈ ਅਲੱਗ ਮੈਮੋਰੀ ਕਾਰਡ ਪਾ ਲੈਂਦੇ ਸੀ ਜਾਂ ਖਰਾਬ ਹੋਈ ਬੈਟਰੀ ਸੌਖੀ ਬਦਲੀ ਜਾਂਦੀ ਸੀ ਹੁਣ ਉਹ ਚੀਜ਼ਾਂ ਨਹੀਂ ਕਰ ਸਕਦੇ। ਫਿਲਹਾਲ ਤਾਂ ਇਹ ਹੀ ਹੈ, ਬਾਕੀ ਦੇਖ ਦੇ ਆ ਅਗਸਤ 13 ਨੂੰ।

  • Comments
comments powered by Disqus