ਭਾਰਤ ਨੇ 857 ਪੋਰਨ ਸਾਈਟਾਂ ਕੀਤੀਆਂ ਬੰਦ

ਭਾਰਤ ਸਰਕਾਰ ਨੇ ਇੰਟਰਨੈਟ ਕੰਪਨੀਆਂ ਨੂੰ ਨਿਰਦੇਸ਼ ਦੇ ਕੇ ਕੁੱਲ 857 ਪੋਰਨ, ਡੇਟਿੰਗ, ਅਤੇ ਹੋਰ ਅਡੌਲਟ ਕੌਨਟੈਂਟ ਸਾਈਟਾਂ ਕੀਤੀਆਂ ਬੰਦ। ਜਿੰਨ੍ਹੀਆਂ ਵੀ ਸਾਈਟਾਂ ਬੰਦ ਹੋਈਆਂ ਓਹਨਾ ਦੀ ਪੂਰੀ ਲਿਸਟ ਇਥੇ ਦਿੱਤੀ ਹੋਈ ਹੈ।

ਸਰਕਾਰ ਕੋਲ ਇਹ ਤਾਕਤ ਹੈ ਕਿ ਓਹ ਆਈ. ਐਸ. ਪੀ. (ਇੰਟਰਨੈਟ ਕੰਪਨੀਆਂ) ਨੂੰ ਕਹਿ ਕੇ ਕਿਸੇ ਵੀ ਤਰਾਂ ਦੀ ਸਾਈਟ ਜਾਂ ਕੌਨਟੈਂਟ ਬੰਦ ਕਰਵਾ ਸਕਦੀ ਹੈ, ਪਰ ਸਰਕਾਰ ਨੂੰ ਇਹ ਵੀ ਜ਼ਰੂਰੀ ਹੁੰਦਾ ਹੈ ਕੇ ਓਹ ਕਿਸੇ ਵੀ ਚੀਜ਼ ਨੂੰ ਬੰਦ ਕਰਵਾਉਣ ਦਾ ਕਾਰਨ 30 ਦਿਨਾ ਦੇ ਵਿੱਚ ਦੇਵੇ। ਪਰ ਸਰਕਾਰ ਨੂੰ ਕੋਈ ਹੱਕ ਨਹੀਂ ਕੇ ਉਹ ਸਾਨੂੰ ਦੱਸੇ ਆਪਾਂ ਕੀ ਕਰਨਾ ਅਤੇ ਕੀ ਨਹੀਂ ਕਰਨਾ।

ਸੁਣਨ ਵਿੱਚ ਆਇਆ ਹੈ ਕੇ ਸਰਕਾਰ ਇਹ ਯਤਨ ਨਾਬਾਲਗ ਪੋਰਨੋਗ੍ਰਾਫੀ ਨੂੰ ਰੋਕਣ ਦੇ ਲਈ ਕਰ ਰਹੀ ਹੈ, ਬਹੁਤ ਚੰਗੀ ਗੱਲ ਹੈ ਕੇ ਸਰਕਾਰ ਇਸ ਪਾਸੇ ਧਿਆਨ ਦੇ ਰਹੀ ਹੈ ਪਰ ਸਿਰਫ ਗਲਤ ਨੂੰ ਹੀ ਗਲਤ ਕਹਿਣਾ ਚਾਹੀਦਾ ਹੈ ਨਾ ਕੇ ਸਹੀ ਨੂੰ ਵੀ ਗਲਤ। ਇਸ ਲਈ ਜੋ ਇਹਨਾ ਗਲਤ ਸਾਈਟਾਂ ਨਾਲ ਚੰਗੀਆਂ ਸਾਈਟਾਂ ਵੀ ਬੰਦ ਕੀਤੀਆਂ ਗਈਆਂ ਉਹਨਾ ਦੇ ਕਾਰੋਬਾਰ ਉੱਤੇ ਬਹੁਤ ਮਾੜਾ ਅਸਰ ਪੈ ਸਕਦਾ। ਇੱਕ ਗੱਲ ਇਹ ਵੀ ਹੈ ਕੇ ਜੇ ਕੋਈ ਆਪਣੇ ਘਰ ਦੀ ਚਾਰ ਦੀਵਾਰੀ ਦੇ ਅੰਦਰ ਕੁਝ ਅਜਿਹਾ ਦੇਖ ਦਾ ਵੀ ਹੈ ਬਿਨਾ ਕੋਈ ਕਾਨੂੰਨ ਤੋੜੇ ਤਾਂ ਉਸ ਨੂੰ ਵੀ ਗਲਤ ਨਹੀਂ ਕਿਹਾ ਜਾ ਸਕਦਾ।

ਇਸ ਲਈ ਸਰਕਾਰ ਨੂੰ ਹੋਰ ਸਖਤ ਤਰੀਕੇ ਅਪਨਾਉਣ ਦੀ ਲੋੜ ਹੈ ਇਸ ਚੀਜ਼ ਨੂੰ ਰੋਕਣ ਦੇ ਲਈ ਤਾਂ ਜੋ ਸਹੀ ਚੀਜ਼ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।

  • Comments
comments powered by Disqus