ਨੋਕੀਆ ਨੇ ਔਡੀ, ਬੀ ਐਮ ਡਬਲਯੂ, ਅਤੇ ਮਰਸੀਡਜ਼ ਨੂੰ ਵੇਚੇ 3 ਅਰਬ ਡਾਲਰ ਦੇ ਹੀਅਰ ਮੈਪਸ

ਹੀਅਰ ਮੈਪਸ ਜੋ ਬਿਲਕੁੱਲ ਗੂਗਲ ਮੈਪਸ ਦੀ ਤਰਾਂ ਹਨ ਪਰ ਨੋਕੀਆ ਵੱਲੋਂ ਬਣਾਏ ਗਏ ਹਨ ਜੋ ਸੜਕਾਂ ਦੀ ਜਾਣਕਾਰੀ ਬਹੁਤ ਬਰੀਕੀ ਨਾਲ ਲੈਂਦੇ ਹਨ, ਜਿਵੇ ਕਿ ਟਰੈਫਿਕ ਲਾਈਟਾਂ ਦੀ ਉਚਾਈ, ਸੜਕਾਂ ਤੇ ਦਿੱਤੇ ਹੋਏ ਆਵਾਜਾਈ ਦੇ ਨਿਸ਼ਾਨ, ਇਹ ਮੈਪਸ ਨੋਕੀਆ ਨੇ 3 ਅਰਬ ਡਾਲਰ ਵਿੱਚ ਔਡੀ, ਬੀ ਐਮ ਡਬਲਯੂ, ਅਤੇ ਮਰਸੀਡਜ਼ (ਜਰਮਨ ਦੇ ਕਨਸੋਰਟੀਅਮ) ਨੂੰ ਵੇਚੇ ਜੋ ਇਹਨਾ ਕੰਪਨੀਆਂ ਨੂੰ ਆਪਣੇ ਆਪ ਚੱਲਣ ਵਾਲੀਆਂ ਗੱਡੀਆਂ ਬਣਾਉਣ ਵਿੱਚ ਮਦਦ ਕਰਨ ਗੇ.

ਹੀਅਰ ਮੈਪਸ ਦਾ ਕੀ ਫਾਇਦਾ ਇਹਨਾ ਕੰਪਨੀਆਂ ਨੂੰ

ਪਹਿਲਾ ਫਾਇਦਾ ਤਾਂ ਇਹ ਕਿ ਹੀਅਰ ਮੈਪਸ ਨਾਲ ਗੱਡੀਆਂ ਵਿੱਚ ਲੱਗੇ ਜੀ. ਪੀ. ਐਸ. ਸਿਸਟਮ ਬਹਿਤਰ ਬਣ ਜਾਣ ਗੇ. ਦੂਜਾ ਇਹ ਕਿ, ਵੈਸੇ ਤਾਂ ਆਪਾਂ ਜਾਣ ਦੇ ਹੀ ਆ ਕਿ ਅੱਜ ਕੱਲ ਕੰਪਨੀਆਂ ਆਪਣੇ ਆਪ(ਬਿਨਾ ਡਰਾਈਵਰ ਤੋਂ) ਚੱਲਣ ਵਾਲੀਆਂ ਗੱਡੀਆਂ ਤੇ ਬਹੁਤ ਜ਼ੋਰ ਲਾ ਰਹੀਆਂ ਨੇ, ਉੱਪਰ ਦੱਸੇ ਗਏ ਮੁਤਾਬਿਕ ਹੀਅਰ ਮੈਪਸ ਇਹ ਕੰਪਨੀਆਂ ਵੱਲੋਂ ਬਣਾਈਆਂ ਗਈਆਂ ਆਪਣੇ ਆਪ ਚੱਲਣ ਵਾਲੀਆਂ ਗੱਡੀਆਂ ਵਿੱਚ ਵਰਤੇ ਜਾਣ ਗੇ ਤਾਂ ਕੇ ਗੱਡੀਆਂ ਨੂੰ ਸੜਕਾਂ ਉੱਤੇ ਲੱਗੇ ਆਵਾਜਾਈ ਦੇ ਨਿਸ਼ਾਨ, ਟਰੈਫਿਕ ਲਾਈਟਾਂ ਤੇ ਰੁਕਣਾ ਜਾਂ ਤੁਰਨਾ, ਇਹ ਚੀਜ਼ਾਂ ਬਿਨਾ ਕਿਸੇ ਡਰਾਈਵਰ ਦੀ ਮਦਦ ਤੋਂ ਸਮਝ ਲੱਗ ਜਾਣ.

ਹੀਅਰ ਮੈਪਸ ਵਿਕਣ ਤੋਂ ਬਾਅਦ ਨੋਕੀਆ ਕੋਲ ਕੀ ਕਾਰੋਬਾਰ ਰਹਿ ਗਿਆ

ਕਿਸੇ ਸਮੇਂ ਵਿੱਚ ਨੋਕੀਆ ਮੋਬਾਇਲ ਫੋਨ ਬਣਾਉਣ ਵਿੱਚ ਦੁਨੀਆ ਦੀ ਨੰਬਰ 1 ਕੰਪਨੀ ਸੀ, ਪਰ ਇਹ ਕਾਰੋਬਾਰ ਨੋਕੀਆ ਨੇ ਪਿਛਲੇ ਸਾਲ ਮਾਈਕਰੋਸੌਫਟ ਨੂੰ ਵੇਚ ਦਿੱਤਾ ਸੀ ਅਤੇ ਹੁਣ ਮੈਪਸ ਵੀ. ਅੱਜ ਕੱਲ੍ਹ ਨੋਕੀਆ ਟੈਲੇਕੋਮ ਦਾ ਹਾਰਡਵੇਰ ਅਤੇ ਹੋਰ ਬਰੋਡਬੈੰਡ(ਇੰਟਰਨੈਟ) ਦੇਣ ਵਾਲੀਆਂ ਸਰਵਿਸਾਂ ਤੇ ਧਿਆਨ ਦੇ ਰਹੀ ਹੈ.

  • Comments
comments powered by Disqus