ਮੁਫ਼ਤ ਵਿੰਡੋਅਸ 10 ਕਿਵੇ ਡਾਉਨਲੋਡ ਹੁੰਦੀ ਹੈ

ਚੰਗੀ ਖਬਰ ਇਹ ਹੈ ਕੇ ਵਿੰਡੋਅਸ 10 ਆ ਚੁੱਕੀ ਹੈ ਅਤੇ ਜਿਨ੍ਹਾਂ ਕੋਲ ਪਹਿਲਾਂ ਵਿੰਡੋਅਸ 7 ਜਾਂ 8.1 ਹੈਗੀ ਆ ਉਹਨਾ ਲਈ ਇਹ ਅਪਡੇਟ ਬਿਲਕੁਲ ਮੁਫ਼ਤ ਹੈ। ਵਿੰਡੋਅਸ 10 ਵਿੱਚ ਕਾਫੀ ਨਵੀਆਂ ਚੀਜ਼ਾਂ ਪਾਈਆਂ ਗਈਆਂ ਨੇ ਜਿਵੇ ਕੇ ਕੋਰਟਾਨਾ, ਤੁਹਾਡਾ ਪ੍ਰਸੋਨਲ ਅਸਿਸਟੈਂਟ। ਮਾਈਕਰੋਸੌਫਟ ਐਜ, ਬਰਾਉਸਰ ਜੋ ਬਹੁਤ ਹੌਲੀ ਚੱਲਣ ਵਾਲੇ ਇੰਟਰਨੈਟ ਐਕਸਪਲੋਰਰ ਦੀ ਥਾਂ ਲੈ ਲਵੇ ਗਾ। ਕੁਝ ਚੀਜ਼ਾਂ ਮਾਈਕਰੋਸੌਫਟ ਨੇ ਵਾਪਸ ਵੀ ਲਿਆਂਦੀਆਂ ਜਿਵੇ ਕੇ ਸਟਾਰਟ ਬਟਨ ਜੇੜ੍ਹਾ ਵਿੰਡੋਅਸ 8 ਵਿੱਚ ਚੱਕ ਦਿੱਤਾ ਗਿਆ ਸੀ ਅਤੇ ਇਸ ਦੇ ਜਾਣ ਤੇ ਬਹੁਤ ਰੌਲਾ ਪਿਆ ਸੀ।

ਬੁਰੀ ਖਬਰ ਇਹ ਹੈ ਕੇ ਮਾਈਕਰੋਸੌਫਟ ਹੌਲੀ ਹੌਲੀ ਅਪਡੇਟ ਪਹੁੰਚਾ ਰਹੀ ਹੈ ਤਾਂ ਕੇ ਜੇ ਕੋਈ ਖਰਾਬੀਆਂ ਦਿਸਣ ਤਾਂ ਨਾਲ ਦੀ ਨਾਲ ਠੀਕ ਹੋ ਜਾਣ, ਇਸ ਲਈ ਹੋ ਸਕਦਾ ਕੇ ਤੁਸੀਂ ਅਪਡੇਟ ਇਸ ਹਫਤੇ ਨਾ ਡਾਉਨਲੋਡ ਕਰ ਸਕੋ ਅਤੇ ਥੋੜਾ ਹੋਰ ਇੰਤਜ਼ਾਰ ਕਰਨਾ ਪਵੇ।

ਵਿੰਡੋਅਸ 10 ਅਪਡੇਟ ਕਿਵੇ ਡਾਉਨਲੋਡ ਕਰਨੀ ਹੈ

ਜੇ ਤੁਹਾਡੀ ਹੁਣ ਵਾਲੀ ਵਿੰਡੋਅਸ (7 ਜਾਂ 8.1) ਬਿਲਕੁਲ ਅੱਪ–ਟੂ–ਡੇਟ ਹੈ ਤਾਂ ਤੁਹਾਨੂੰ ਟਾਸਕ ਬਾਰ ਦੇ ਵਿੱਚ ਇੱਕ ਵਿੰਡੋਅਸ ਦਾ ਆਈਕੋਨ ਦਿਸਣਾ ਚਾਹੀਦਾ ਜਿਸ ਉੱਤੇ ਕਲਿੱਕ ਕਰਨ ਨਾਲ ਤੁਸੀਂ ਆਪਣੀ ਵਿੰਡੋਅਸ ਦੀ ਕਾਪੀ ਰਿਜ਼ਰਵ ਕਰ ਸਕਦੇ ਆ। ਜਦ ਤੁਸੀਂ ਆਪਣੀ ਕਾਪੀ ਰਿਜ਼ਰਵ ਕਰ ਲਈ ਫਿਰ ਫਿਲਹਾਲ ਕੁਝ ਕਰਨ ਦੀ ਲੋੜ ਨਹੀਂ, ਮਾਈਕਰੋਸੌਫਟ ਆਪੇ ਤੁਹਾਡੇ ਕੰਪਿਊਟਰ ਵਿੱਚ ਵਿੰਡੋਅਸ 10 ਡਾਉਨਲੋਡ ਕਰ ਦੇਵੇ ਗੀ ਅਤੇ ਜਦ ਵਿੰਡੋਅਸ ਇੰਸਟਾਲ ਕਰਨ ਲਈ ਤਿਆਰ ਹੋ ਗਈ ਤੁਹਾਨੂੰ ਦੱਸ ਦੇਵੇ ਗੀ।

Get Windows 10 Icon

ਪਰ ਜੇ ਤੁਹਾਨੂੰ ਇਹ ਆਈਕੋਨ ਨਹੀਂ ਦਿਸ ਰਿਹਾ ਭਾਵੇਂ ਤੁਹਾਡੀ ਵਿੰਡੋਅਸ ਅੱਪ–ਟੂ–ਡੇਟ ਹੈ ਤਾਂ ਮਾਈਕਰੋਸੌਫਟ ਨੇ ਹੋਰ ਨਿਰਦੇਸ਼ ਦਿੱਤੇ ਆ ਜੋ ਤੁਸੀਂ ਫੌਲੋ ਕਰ ਸਕਦੇ ਆ ਵਿੰਡੋਅਸ 10 ਰਿਜ਼ਰਵ ਕਰਨ ਦੇ ਲਈ।

Get Windows 10 App

ਜੇ ਤੁਹਾਡੀ ਵਿੰਡੋਅਸ ਅੱਪ–ਟੂ–ਡੇਟ ਨਹੀਂ ਤਾਂ ਪਹਿਲਾ ਇਸ ਨੂੰ ਅਪਡੇਟ ਕਰਨਾ ਪਵੇ ਗਾ ਵਿੰਡੋਅਸ 10 ਰਿਜ਼ਰਵ ਕਰਨ ਲਈ। ਜੇ ਤੁਸੀਂ ਵਿੰਡੋਅਸ 7 ਚਲਾਉਂਦੇ ਆ ਤਾਂ ਇਸ ਵਿੱਚ ਸਰਵਿਸ ਪੈਕ 1 ਹੋਣਾ ਜ਼ਰੂਰੀ ਹੈ, ਅਤੇ ਜੋ ਅਜੇ ਵਿੰਡੋਅਸ 8 ਵਰਤਦੇ ਨੇ ਉਹਨਾ ਲਈ ਵਿੰਡੋਅਸ 8.1 ਦੀ ਅਪਡੇਟ ਜ਼ਰੂਰੀ ਹੈ। ਵਿੰਡੋਅਸ 8.1 ਪਾਉਣ ਲਈ ਤੁਹਾਨੂੰ ਆਪਣੀ ਵਿੰਡੋਅਸ 8.1 ਵਿੱਚ ਸਟੋਰ ਬਟਨ(ਟਾਇਲ) ਕਲਿੱਕ ਕਰਕੇ ਵਿੰਡੋਅਸ ਸਟੋਰ ਤੇ ਜਾਣਾ ਪਵੇ ਗਾ ਅਤੇ ਉਥੋਂ ਤੁਹਾਨੂੰ ਅਪਡੇਟ ਮਿਲ ਜਾਵੇ ਗੀ।

ਇਹ ਵੀ ਧਿਆਨ ਰਵੇ ਕੇ ਮਾਈਕਰੋਸੌਫਟ ਨੇ ਕੁਝ ਲੋੜਾ ਰੱਖੀਆਂ ਨੇ ਵਿੰਡੋਅਸ 10 ਨੂੰ ਸਹੀ ਤਰਾਂ ਇੰਸਟਾਲ ਅਤੇ ਚਲਾਉਣ ਲਈ, ਜੋ ਹੇਠਾ ਵਿਸਤਾਰ ਨਾਲ ਦਿੱਤੀਆਂ ਹੋਈਆ ਨੇ।

Processor: 1GHz

RAM: 1GB for 32-bit or 2GB for 64-bit

Storage: 16GB for 32-bit or 20GB for 64-bit

Graphics: DirectX 9 or later with WDDM 1.0 driver

Display: 800 x 600 resolution

  • Comments
comments powered by Disqus