ਮਾਂ ਨੇ ਅਾਖਣਾ,
ਵੇ ਛੋਟਿਅਾ ਪੜ੍ਹ ਲਾ ਚਾਰ ਅੱਖਰ, ਵੇ ਕੰਮ ਅਾਉਣਗੇ, ਅਨਪੜ੍ਹ ਨੂੰ ਤਾਂ ਕੋਈ ਬੱਸ ਨੀ ਦੱਸਦਾ ਕਿ ਕਿੱਥੇ ਜਾਣੀ ਆ?
ਪਰ ਦਿਲ ਨੂੰ ਇਸ ਤਰਾਂ ਲੱਗਣਾ ਕਿ ਕਦ ਖਹਿੜਾ ਛੁੱਟੇ ਗਾ ਪੜ੍ਹਾਈ ਤੋਂ, ਸੱਚ ਪੁੱਛੋ ਬਾਰਵੀਂ ਕਰਕੇ ਮੈਂ ਤਾਂ ਮਸਾਂ ਸੁਰਖਰੂ ਹੋਇਆ ਸੀ। ਪੜ੍ਹਾਈ ਵਿੱਚ ਜੁੰਮੇਵਾਰ ਸੀ ਪਰ ਸਕੂਲ ਜਾਣ ਨੂੰ ਵੱਢੀ ਰੂਹ ਨੀ ਸੀ ਕਰਦੀ। ਮੇਰੀ ਮਾਤਾ ਸਵੇਰੇ ਉਠਾਉਣ ਸਾਰ ਵਰਦੀ ਫੜਾ ਦਿਅਾ ਕਰੇ। ਮੈਨੂੰ ਚੰਗੀ ਤਰਾਂ ਯਾਦ ਅਾ ਇੱਕ ਵਾਰ ਮੇਰੇ ਮੂੰਹ ‘ਚੋਂ ਨਿੱਕਲ ਗਿਅਾ,
ਮਾਤਾ ਹੱਥ ਬਨ੍ਹਾ ਲੈ, ਸਵੇਰੋ ਸਵੇਰੀ ਮੇਰੇ ਮੱਥੇ ਸਕੂਲ ਵਾਲੀ ਵਰਦੀ ਨਾਂ ਲਾਇਆ ਕਰ।
ਮਾਤਾ ਬੜਾ ਹੱਸੀ। ਬਾਪੂ ਨੂੰ ਦੱਸਿਅਾ, ਬਾਪੂ ਅਾਖੇ,
ਲੱਗ ਜੂ ਡਿਪਟੀ! ਏ ਤਾਂ ਸਕੂਲ ਅਾਲੀ ਵਰਦੀ ਤੋਂ ਡਰੀ ਜਾਂਦਾ ਏ।
ਹੁਣ ਤੱਕ ਗੱਲ ਯਾਦ ਕਰਦੀ ਹੁੰਦੀ ਅਾ।
ਸੱਚ ਪੁੱਛੋ ਮੈਂ ਇਕੱਲਾ ਨਹੀਂ ਸੀ, ਹੋਰ ਵੀ ਬੜੇ ਸਨ। ਅੱਜ ਵੀ ਨੇ। ਅਤੇ ਜਦ ਤੱਕ ਇਹ ਸਾਡਾ ਸਿੱਖਿਅਾ ਸਿਸਟਮ ਕੋਈ ਦਿਲਚਸਪ ਢੰਗ ਨਹੀ ਖੋਜਦਾ ਤਦ ਤੱਕ ਬੱਚੇ ਡਰਦੇ ਰਹਿਣਗੇ। ਇਹ ਬੱਚਾ ਮੰਗਦਾ ਹੈ ਕਿ ਸਾਡੇ ਸਿੱਖਿਅਾ ਸਿਸਟਮ ਵਿੱਚ ਢੇਰ ਸਾਰੀ ਤਬਦੀਲੀ, ਢੇਰ ਦਿਲਚਸਪੀ, ਢੇਰ ਸਾਰੀ ਤਰੱਕੀ ਲਿਆਂਦੀ ਜਾਵੇ, ਫੇਰ ਹੋ ਸਕਦਾ ਕਿ ਇਸ ਬੱਚੇ ਦੇ ਬੱਚਿਅਾਂ ਨੂੰ ਇਸ ਤਰਾਂ ਸਕੂਲ ਨਾਂ ਛੱਡ ਕੇ ਅਾਉਣਾ ਪਵੇ।