ਜਰਨੈਲ ਹਰੀ ਸਿੰਘ ਨਲੂਏ ਬਾਰੇ ਆ ਰਹੀ ਐਨੀਮੇਟਡ ਫਿਲਮ ਉੱਤੇ ਸਾਡੇ ਖਿਆਲ

Jarnayl

ਜਰਨੈਲ ਹਰੀ ਸਿੰਘ ਨਲੂਆ ਦਾ ਜਨਮ ਸੰਨ 1791 ਈ. ਵਿਚ ਸ. ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਜਰਨੈਲ ਜੀ ਅਜੇ ਸੱਤ ਸਾਲਾਂ ਦੇ ਸੀ ਜਦ ਸਿਰ ਤੋਂ ਪਿਤਾ ਦਾ ਸਾਇਆ ਉਠ ਜਾਣ ਦੇ ਕਾਰਨ ਜਰਨੈਲ ਜੀ ਨੇ ਆਪਣੇ ਬਚਪਨ ਦੇ ਦਿਨ ਆਪਣੇ ਨਾਨਕੇ ਘਰ ਗੁਜ਼ਾਰੇ। ਜਰਨੈਲ ਜੀ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਕੋਈ ਖਾਸ ਯੋਗ ਪ੍ਰਬੰਧ ਨਾ ਹੋ ਸਕਿਆ, ਪਰ ਪਰਮਾਤਮਾ ਵੱਲੋਂ ਹੀ ਉਨ੍ਹਾਂ ਨੂੰ ਅਜਿਹੀ ਬੁੱਧੀ ਪ੍ਰਾਪਤ ਹੋਈ ਸੀ ਕੇ ਜੋ ਇੱਕ ਵਾਰੀ ਦੇਖ ਜਾਂ ਸੁਣ ਲੈਂਦੇ, ਉਸ ਨੂੰ ਝੱਟ ਆਪਣੇ ਹਿਰਦੇ ਵਿੱਚ ਵਸਾ ਲੈਂਦੇ। ਲਗਭਗ 15 ਸਾਲ ਦੀ ਉਮਰ ਵਿਚ ਆਪ ਨੇ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿੱਚ ਪ੍ਰਵੀਣਤਾ ਹਾਸਲ ਕਰ ਲਈ। ਇਸ ਦੇ ਨਾਲ-ਨਾਲ ਹੀ ਫ਼ਾਰਸੀ ਅਤੇ ਗੁਰਮੁਖੀ ਦੀ ਲਿਖਤ-ਪੜ੍ਹਤ ਵਿੱਚ ਵੀ ਕਾਫ਼ੀ ਯੋਗਤਾ ਪ੍ਰਾਪਤ ਕਰ ਲਈ। ਇਸ ਸਿੱਖਿਆ ਦੇ ਅਧਾਰ ਤੇ ਹੀ ਜਰਨੈਲ ਜੀ ਨੇ ਮਹਾਰਾਜ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਕਰਤਬ ਦਿਖਾਏ ਜਿਸ ਕਰਨ ਜਰਨੈਲ ਜੀ ਨੂੰ ਫੌਜ ਵਿੱਚ ਭਰਤੀ ਮਿਲੀ ਅਤੇ ਆਪਣੀ ਦਲੇਰੀ ਦੇ ਕਾਰਨ ਰਜਮੈਂਟ ਵਿੱਚ ਸਰਦਾਰੀ ਮਿਲੀ।

ਸਿੱਖ ਇਤਿਹਾਸ ਤੇ ਬਣੀ ਚਾਰ ਸਾਹਿਬਜ਼ਾਦੇ ਫਿਲਮ ਦੀ ਸਫਲਤਾ ਬਾਅਦ ਇਹ ਜ਼ਾਹਿਰ ਸੀ ਕੇ ਇਸ ਨਾਲ ਮਿਲਦੀਆਂ ਜੁਲਦੀਆਂ ਹੋਰ ਐਨੀਮੇਟਡ ਫਿਲਮਾਂ ਦੇਖਣ ਨੂੰ ਜ਼ਰੂਰ ਮਿਲਣ ਗੀਆਂ। ਅਤੇ ਇਸ ਵਾਰ ਜਰਨੈਲ ਹਰੀ ਸਿੰਘ ਨਲੂਏ ਦੇ ਇਤਿਹਾਸ ਨੂੰ ਦਿਖਾਉਣ ਲਈ ਡਾਇਰੈਕਟਰ ਮਨਦੀਪ ਸਿੰਘ ਔਜਲਾ ਇੱਕ ਐਨੀਮੇਟਡ ਫਿਲਮ ਲੈ ਕੇ ਆ ਰਹੇ ਆ ਜੋ ਕੇ ਕ੍ਰੇਜ਼ੀ ਕੱਬ ਐਨੀਮੇਸ਼ਨ ਸਟੂਡਿਓ ਵੱਲੋਂ ਤਿਆਰ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਇਸ ਫਿਲਮ ਦੀ ਝਲਕ ਦੇਖਣ ਨੂੰ ਮਿਲੀ, ਦੇਖ ਕੇ ਬਹੁਤ ਚੰਗਾ ਲੱਗਿਆ ਕੇ ਇਸ ਫਿਲਮ ਉੱਤੇ ਵਦੀਆ ਢੰਗ ਨਾਲ ਕੰਮ ਕੀਤਾ ਹੋਇਆ ਹੈ। ਐਨੀਮੇਸ਼ਨ ਦਾ ਕੰਮ ਬਹੁਤ ਹੀ ਬਰੀਕੀ ਨਾਲ ਕੀਤਾ ਹੋਇਆ ਹੈ, ਬਿਲਕੁੱਲ ਵੱਢੇ ਬੈਨਰ ਜਾਂ ਹਾਲੀਵੁੱਡ ਦੀਆਂ ਫਿਲਮਾਂ ਦੀ ਤਰਾਂ।

ਜੇ ਇਸ ਦੀ ਤੁਲਨਾ ਚਾਰ ਸਾਹਿਬਜ਼ਾਦੇ ਫਿਲਮ ਨਾਲ ਕਰੀਏ ਤਾਂ ਸਾਡੇ ਹਿਸਾਬ ਨਾਲ ਐਨੀਮੇਸ਼ਨ ਦਾ ਕੰਮ ਇਸ ਫਿਲਮ ਵਿੱਚ ਵਧੇਰੇ ਵਦੀਆ ਕੀਤਾ ਹੋਇਆ ਹੈ। ਉਮੀਦ ਆ ਕੇ ਚਾਰ ਸਾਹਿਬਜ਼ਾਦੇ ਫਿਲਮ ਦੀ ਤਰਾਂ ਇਸ ਫਿਲਮ ਦੀ ਕਹਾਣੀ ਵੀ ਸੋਹਣੇ ਤਰੀਕੇ ਨਾਲ ਪੇਸ਼ ਕੀਤੀ ਜਾਵੇਗੀ, ਇਹ ਫਿਲਮ ਆਪਾਂ ਨੂੰ ਜਰਨੈਲ ਹਰੀ ਸਿੰਘ ਨਲੂਏ ਦੇ ਜੀਵਨ ਬਾਰੇ ਜਾਣੂ ਅਤੇ ਸਿੱਖ ਧਰਮ ਦੇ ਅਮੋਲਕ ਸਮੇਂ ਦੀ ਸੋਹਣੀ ਝਲਕ ਪੇਸ਼ ਕਰੇ ਗੀ।

  • Comments
comments powered by Disqus