ਇਤਨੀ ਕੁ ਪਿੱਦੀ ਪਿਦ ਪਿਦ ਕਰੇ

ਇਹ ਐਸੀ ਚੀਜ਼ ਹੈ ਜੋ ਕੰਮ ਵੇਲੇ ਤਾਂ ਕੰਮ ਆਉਂਦੀ ਹੀ ਹੈ, ਪਰ ਅੱਗੇ ਬੁੜ੍ਹੀਆਂ ਵਿਹਲੇ ਸਮੇਂ ਵਿੱਚ ਇਸ ਉੱਤੇ ਆਪਣਾ ਕੰਮ ਅਤੇ ਟਾਈਮ ਬਤੀਤ ਕਰ ਦੀਆਂ ਖੈਰ ਅੱਜ ਕੱਲ੍ਹ ਤਾਂ ਓਹ ਟਾਈਮ ਪਤੰਦਰ ਟੀ. ਵੀ. ਹੀ ਲੈ ਜਾਂਦਾ। ਬੁੱਝੋ ਫ਼ਿਰ ਕੀ ਉੱਤਰ ਆ।

ਐਨੀ ਕੁ ਡਬੀਆ ਟਿਪ ਟਿਪ ਕਰੇ
ਲੱਖਾਂ ਆਂਡੇ ਦੇਂਦੀ ਜਾਏ।

ਐਨੀ ਕੁ ਡੱਬੀ ਟਪੂਸੀਆਂ ਲਾਏ
ਲੱਖਾਂ ਆਂਡੇ ਦੇਂਦੀ ਜਾਏ।

ਇਤਨੀ ਕੁ ਪਿੱਦੀ
ਪਿਦ ਪਿਦ ਕਰੇ
ਸੌ ਰੁਪਿਆਂ ਦਾ ਕੰਮ ਕਰੇ।

ਨਿੱਕੀ ਜਿਹੀ ਗੁੱਡੀ ਤਰਦੀ ਜਾਏ
ਗਿਣ ਗਿਣ ਆਂਡੇ ਧਰਦੀ ਜਾਏ।

Source:

ਪੰਜਾਬੀ ਬੁਝਾਰਤ ਕੋਸ਼ (ਸੁਖਦੇਵ ਮਾਦਪੁਰੀ)

Tagged In
  • Comments
comments powered by Disqus