ਕਰਜ਼ਾਈ ਵਿਆਹ

Rahul de Cunha | Flickr

ਨਾਜਰ ਸਿਉਂ ਇੱਕ ਠੀਕ ਠਾਕ ਜਿਹੇ ਪਰਿਵਾਰ ਨੂੰ ਚਲਾਉਣ ਵਾਲਾ ਇਨਸਾਨ ਸੀ। ਉਸ ਦਾ ਮੁੰਡਾ ਅਮੀਰ ਲੋਕਾਂ ਵਿੱਚ ਬਹਿੰਦਾ ਉੱਠਦਾ ਸੀ। ਉਹ ਹਮੇਸ਼ਾ ਅਪਣੇ ਆਪ ਨੂੰ ਉਹਨਾਂ ਲੋਕਾਂ ਦੇ ਬਰਾਬਰ ਸਮਝਦਾ, ਚਲੋ ਇਸ ਵਿੱਚ ਕੋਈ ਮਾੜੀ ਗੱਲ ਤਾਂ ਨਹੀਂਂ ਪਰ ਕਈ ਵਾਰੀ ਉਹ ਆਪਣੇ ਅਮੀਰ ਦੋਸਤਾ ਨੂੰ ਖੁਸ਼ ਕਰਨ ਲਈ ਘਰੇ ਝਗੜਾ ਕਰਦਾ ਅਤੇ ਪੇਸੈ ਲਈ ਲੜਦਾ ਰਹਿੰਦਾ।

ਹੌਲੀ ਹੌਲੀ ਸਮਾਂ ਵੀਤਦਾ ਗਿਆ। ਆਖਿਰ ਨਾਜ਼ਰ ਸਿੰਘ ਨੇ ਮਨ ਬਣਾ ਲਿਆ ਆਪਣੇ ਪੁੱਤਰ ਦਾ ਵਿਆਹ ਕਰਨ ਲਈ। ਸਕੇ ਸਬੰਧੀਆ ਨੂੰ ਫੋਨ ਤੇ ਕੁੜੀ ਦੇਖਣ ਲਈ ਕਿਹਾ ਗਿਆ। ਨਾਜ਼ਰ ਸਿਉਂਂ ਸੋਚਦਾ ਸੀ ਕਿ ਸ਼ਾਇਦ ਵਿਆਹ ਤੋ ਬਾਅਦ ਉਹ ਉਹਨਾਂ ਲੋਕਾ ਦੀ ਸੰਗਤ ਛੱਡ ਦੇਵੇ ਜਾਂ ਉਸ ਵਿੱਚ ਥੋੜਾ ਫ਼ਰਕ ਆਵੇ ਤੇ ਆਪਣੀ ਜਿੰਮੇਵਾਰੀ ਸਮਝੇ। ਪਰ ਨਾਜ਼ਰ ਸਿਉਂਂ ਨੇ ਕਦੇ ਵੀ ਉਸ ਨੂੰ ਅਪਣੇ ਦੋਸਤਾ ਦਾ ਸਾਥ ਛੱਡਣ ਲਈ ਨਹੀਂ ਸੀ ਕਿਹਾ। ਕੁੜੀ ਪਸੰਦ ਆ ਗਈ। ਕੁੜੀ ਵਾਲੇ ਬਰਾਬਰ ਦੇ ਪਰਿਵਾਰ ਵਿੱਚੋ ਹੀ ਸਨ। ਨਾਜ਼ਰ ਸਿਉਂਂ ਜਿੰਨੇ ਜੋਗਾ ਸੀ ਉਸ ਨੇ ਉਸ ਹਿਸਾਬ ਨਾਲ ਤਿਆਰੀ ਸ਼ੁਰੂ ਕਰ ਦਿੱਤੀ। ਪਰ ਨਾਜ਼ਰ ਸਿਉਂਂ ਦਾ ਮੁੰਡਾ ਵੱਡੇ ਵੱਡੇ ਲੋਕਾ ਦੇ ਵਿਆਹ ਦੇਖ ਚੁੱਕਾ ਸੀ। ਉਸ ਦੇ ਆਪਣੇ ਵਿਆਹ ਵਿੱਚ ਵੀ ਵੱਡੇ ਲੋਕਾ ਆਉਣਾ ਲਾਜ਼ਮੀ ਸੀ। ਮੁੰਡਾ ਆਪਣੇ ਪਿਉ ਨੂੰ ਕਹਿੰਦਾ,

ਆਪਾਂ ਵਿਆਹ ਉਹ ਵੱਡੇ ਪੈਲਿਸ ‘ਚ ਕਰਨਾ ਜਿੱਥੇ ਸਰਪੰਚਾ ਦੇ ਮੁੰਡੇ ਦਾ ਹੋਇਆ ਸੀ। ਵਿਆਹ ਵਿੱਚ ਆਪਾਂ ਉਹ ਪੰਜ ਲੱਖ ਵਾਲਾ ਕਲਾਕਾਰ ਵੀ ਲਵਾਉਣਾ। ਵਿਆਹ ਲਈ ਗੱਡੀਆਂ ਕਾਲੇ ਰੰਗ ਦੀਆ ਕਰਨੀਆ ਨੇ ਸਾਰੀਆ, ਉਹ ਵੀ ਸਕਾਰਪੀਓ।

ਨਾਜ਼ਰ ਸਿਉਂਂ ਬੈਠ ਕੇ ਸੁਣਦਾ ਗਿਆ ਜਦੋਂ ਮੁੰਡਾ ਆਪਣੀਆਂ ਗੱਲਾ ਦੱਸ ਕੇ ਚੁੱਪ ਹੋਇਆ ਨਾਜ਼ਰ ਸਿਉਂਂ ਦੋ ਕੋ ਮਿੰਟ ਲਈ ਸੁੰਨਾ ਹੋ ਗਿਆ।

ਬਾਪੂ ਜੀ ਦੇਖ ਲਿਉ ਆਪਾਂ ਵਿਆਹ ਵਧੀਆ ਕਰਨਾ।

ਇਹ ਕਹਿ ਕੇ ਮੁੰਡਾ ਮੋਟਰ ਸਾਈਕਲ ਦੀ ਕਿੱਕ ਮਾਰਕੇ ਬਾਹਰ ਵੱਲ ਚਲਾ ਗਿਆ।

ਅਪਣੇ ਮੂਹੋਂ ਨਾਜ਼ਰ ਸਿਉਂਂ ਹਾਂ ਵੀ ਨਾ ਕਰ ਸਕਿਆ ਤੇ ਨਾਹ ਵੀ ਨਾ ਕਰ ਸਕਿਆ। ਜਦੋਂ ਪੁੱਤ ਕਪੁੱਤ ਬਣ ਜਾਵੇ ਤਾਂ ਸੋਚ ਸਮਝ ਕੇ ਹੀ ਫੈਸਲਾ ਕਰਨਾ ਪੈਂਦਾ ਹੈ। ਤੇ ਜਿਉਂ-ਜਿਉਂ ਵਿਆਹ ਦੇ ਦਿਨ ਨਜ਼ਦੀਕ ਆ ਰਹੇ ਸੀ ਨਾਜ਼ਰ ਸਿਉਂਂ ਇਹੋ ਸੋਚਦਾ ਰਹਿੰਦਾ ਇਨ੍ਹਾ ਪੈਸਾ ਕਿੱਥੋ ਆਊ। ਫਿਰ ਇੱਕ ਦਿਨ ਮੁੰਡੇ ਨੇ ਕਲੇਸ਼ ਪਾ ਲਿਆ ਸਵੇਰੇ ਸਵੇਰੇ ਕਹਿੰਦਾ,

ਪੇਸੈ ਦੇਵੋ ਸਾਈ ਦੇ ਕੇ ਆਉਣੀ ਏ ਕਲਾਕਾਰ, ਫੋਜੀ ਬੈਂਡ, ਅਤੇ ਗੱਡੀਆਂ ਵਾਲੇ ਨੂੰ।

ਨਾਜ਼ਰ ਸਿਉਂਂ ਨੇ ਸਮਝਾਇਆ ਵੀ ਆਪਾ ਕੀ ਲੈਣਾ ਇਨ੍ਹਾ ਖਰਚਾ ਕਰਕੇ ਆਪਾਂ ਜਿੰਨੇ ਯੋਗੇ ਹੇਗੈ ਆ ਉਸ ਹਿਸਾਬ ਨਾਲ ਵਿਆਹ ਕਰ ਲੈਦੇ ਹਾਂ। ਅੱਗੇ ਅਕਲੋ ਅੰਨੇ ਪੁੱਤਰ ਨੇ ਕਿਹਾ,

ਮੈ ਮਰਦਾ ਜ਼ਹਿਰ ਪੀਕੇ!

ਇਹ ਗੱਲ ਸੁਣਕੇ ਨਾਜ਼ਰ ਸਿਉਂਂ ਬਿੱਲਕੁੱਲ ਹੀ ਮੋਮ ਵਾਂਗ ਪਿਗਲ ਗਿਆ। ਨਾਜ਼ਰ ਸਿਉਂਂ ਤੇ ਉਸ ਦੀ ਘਰਵਾਲੀ ਨੇ ਮੁੰਡੇ ਨੂੰ ਗਲ ਨਾਲ ਲਾਇਆ ਤੇ ਕਿਹਾ ਨਾ ਪੁੱਤ ਇੰਝ ਨਾ ਕਹਿ। ਅਸੀ ਕਰਦੇ ਹਾ ਕੋਈ ਹੀਲਾ ਪੈਸਿਆ ਦਾ। ਇੱਥੇ ਭਾਵੇਂ ਲੋਕੀ ਨਾਜ਼ਰ ਸਿਉਂਂ ਨੂੰ ਗਲਤ ਕਹਿਣ ਪਰ ਔਲਾਦ ਦਾ ਮੋਹ ਬੜਾ ਕੁਝ ਕਰਵਾ ਦਿੰਦਾ ਇਨਸਾਨ ਤੋਂ। ਉਸੇ ਦਿਨ ਨਾਜ਼ਰ ਸਿਉਂ ਪੁੱਤ ਨੂੰ ਨਾਲ ਲੈਕੇ ਜਾ ਪਹੁੰਚਿਆ ਆੜਤੀਆ ਦੀ ਦੁਕਾਨ ਤੇ, ਨਾਜ਼ਰ ਸਿਉਂ ਨੂੰ ਆੜਤੀਆ ਸਤਿ ਸ੍ਰੀ ਅਕਾਲ ਬੁਲਾਈ ਤੇ ਮੁੰਡੇ ਦੇ ਵਿਆਹ ਦੀਆ ਤਿਆਰੀਆ ਬਾਰੇ ਪੁੱਛਿਆ। ਨਾਜ਼ਰ ਸਿਉਂ ਨੇ ਮੁੰਡੇ ਦੇ ਕਹਿਣ ਤੇ ਪੈਸਿਆ ਲਈ ਆੜਤੀਏ ਨੂੰ ਕਿਹਾ।

ਪੰਜ ਛੇ ਲੱਖ ਰੁਪਏ ਚਾਹੀਦੇ ਨੇ ਮੁੰਡੇ ਦੇ ਵਿਆਹ ਲਈ।

ਆੜਤੀਆ ਸੁਣ ਕੇ ਹੈਰਾਨ ਰਹਿ ਗਿਆ। ਦੋ ਕਿੱਲਿਆ ਦਾ ਮਾਲਿਕ ਛੇ ਲੱਖ ਮੰਗ ਰਿਹਾ। ਆੜਤੀਏ ਨੇ ਨਾਜ਼ਰ ਸਿਉਂ ਨੂੰ ਜਵਾਬ ਨਹੀਂ ਦਿੱਤਾ ਪੇਸੈ ਦੇ ਦਿੱਤੇ। ਭਰੇ ਜਿਹੇ ਮਨ ਨਾਲ ਅੰਗੂਠਾ ਲਾ ਕੇ ਨਾਜ਼ਰ ਸਿਉਂ ਫਤਿਹ ਬੁਲਾਕੇ ਬਾਹਰ ਆ ਗਿਆ। ਤਿੰਨ ਚਾਰ ਲੱਖ ਦੀ ਲਿਮਟ ਕਰਵਾ ਲਈ ਨਾਜ਼ਰ ਸਿਉਂ ਨੇ ਸਹਿਕਾਰੀ ਬੈਂਕ ਤੋਂ।

ਪੈਸਿਆ ਦਾ ਇੰਤਜਾਮ ਹੋ ਗਿਆ ਔਖਾ ਸੌਖਾ। ਵਿਆਹ ਸੁੱਖੀ ਸਾੰਦੀ ਮੁੰਡੇ ਦੀ ਸੋਚ ਵਾਂਗੂ ਕੀਤਾ ਗਿਆ। ਲੋਕਾਂ ਵਿੱਚ ਬੱਲੇ ਬੱਲੇ ਹੋ ਗਈ ਕਿ ਨਾਜ਼ਰ ਸਿਉਂ ਨੇ ਅਪਣੇ ਮੁੰਡੇ ਦਾ ਵਿਆਹ ਬੜੀ ਸ਼ਾਨ ਨਾਲ ਕੀਤਾ। ਉਹ ਕਿੱਦਾ ਕੀਤਾ ਇਹ ਨਾਜ਼ਰ ਸਿਉਂ ਹੀ ਜਾਣਦਾ ਸੀ। ਵਿਆਹ ਤੋਂ ਬਾਅਦ ਮੁੰਡਾ ਫਿਰ ਵੀ ਨਹੀਂ ਬਦਲਿਆ ਨਾਜ਼ਰ ਸਿਉਂ ਨਵੀ ਵਿਆਹੀ ਨੂੰ ਧੀਆਂ ਵਾਗ ਰੱਖਦਾ ਹੈ ਪਰ ਮੁੰਡੇ ਦੀਆ ਕਰਤੂਤਾਂ ਤੋ ਉਹ ਕਾਫੀ ਤੰਗ ਸੀ। ਵਿਆਹ ਤੋਂ ਬਾਅਦ ਬੈਕਾਂ ਵਾਲਿਆ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਆੜਤੀਆ ਵਿਆਜ਼ ਹਾੜੀ ਸਾਉਣੀ ਕੱਟਦਾ ਰਹਿੰਦਾ। ਆਮਦਨ ਦਾ ਸਾਧਨ ਸਿਰਫ਼ ਖੇਤੀ ਹੀ ਸੀ ਉਹ ਵੀ ਹੁਣ ਵਿਆਜ਼ਾ ਵਿੱਚ ਕੱਟਣ ਲੱਗ ਪਈ। ਨਾਜ਼ਰ ਸਿਉਂ ਵੀ ਕਰਜਾਈ ਜੱਟਾ ਵਾਂਗੂ ਗਮਾਂ ਵਿੱਚ ਰਹਿਣ ਲੱਗ ਪਿਆ। ਤੇ ਦੋ ਕਿੱਲਿਆ ਦੀ ਜ਼ਮੀਨ ਆੜਤੀਏ ਤੇ ਬੈਕਾਂ ਦੇ ਕਰਜ਼ੇ ਲਾਉਣ ਵਿੱਚ ਵਿਕ ਗਈ ਤੇ ਨਾਜ਼ਰ ਸਿਉਂ ਦਿਹਾੜੀ ਕਰਕੇ ਟਾਈਮ ਟਪਾਉਣ ਲੱਗਾ ਭਾਵੇ ਹੁਣ ਸਿਰ ਤੋਂ ਕਰਜ਼ਾ ਉੱਤਰ ਚੁੱਕਾ ਸੀ ਪਰ ਨਾਜ਼ਰ ਸਿਉਂ ਜ਼ਮੀਨ ਵਿਕਣ ਦਾ ਗਮ ਦਿਲ ਨੂੰ ਲਾ ਬੈਠਾ।

Tagged In
  • Comments
comments powered by Disqus