ਅੱਗੇ ਘੇਰਾ ਪਿੱਛੇ ਘੇਰਾ

ਇਹ ਚੀਜ਼ ਤਾਂ ਆਮ ਹੀ ਆਪਣੇ ਘਰਾਂ 'ਚ ਹੈਗੀ ਆ, ਛੋਟੇ ਬੱਚੇ ਤੋਂ ਲੈਕੇ ਬਜ਼ੁਰਗ ਵੀ ਇਸਦੀ ਵਰਤੋਂ ਕਰ ਲੈਂਦੇ ਨੇ. ਬੁੱਝੋ ਫਿਰ ਕੀ ਚੀਜ਼ ਆ.

ਅੱਗੇ ਘੇਰਾ ਪਿੱਛੇ ਘੇਰਾ
ਵਿੱਚ ਮਾ ਚੈਨ ਚਕੇਰਾ
ਪਿੰਡ ਵਿੱਚ ਵੀ ਜਾਂਦੀ ਹਾਂ
ਸਭ ਨੂੰ ਅਪਣੀ ਅਪਣੀ
ਮੰਜ਼ਲ ਤਕ ਪੁਚਾਂਦੀ ਹਾਂ

ਅਜਬ ਦਾ ਸਾਡਾ ਮਾਲਕ ਏ
ਖ਼ਿਆਲ ਨਾ ਸਾਡਾ ਰੱਖਦਾ ਏ
ਹੱਥਾਂ ਨਾਲ਼ ਸਾਨੂੰ ਫੜਦਾ ਏ
ਪੈਰਾਂ ਨਾਲ਼ ਸਾਨੂੰ ਧੱਕਦਾ ਏ

ਚਾਰ ਅੱਖਰਾਂ ਦਾ ਮੇਰਾ ਨਾਮ
ਲੱਤ ਘੁਮਾ ਕੇ ਬੈਠ ਜਾ ਯਾਰ
ਦੇਖੀਂ ਮੇਰਾ ਸੁੱਖ ਆਰਾਮ

ਬਾਪੂ ਮੇਰਾ ਸ਼ਹਿਰ ਗਿਆ
ਇਕ ਲਿਆਇਆ ਘੋੜੀ
ਨਾ ਕੁਝ ਖਾਵੇ ਨਾ ਕੁਝ ਪੀਵੇ
ਐਵੇਂ ਜਾਵੇ ਦੌੜੀ
ਭੱਜਾ ਜਾ ਭਜਾਈ ਜਾ
ਸਿੰਗਾਂ ਨੂੰ ਹੱਥ ਪਾਈ ਜਾ

ਉੱਤਰ: ਸਾਈਕਲ

Source:

ਪੰਜਾਬੀ ਬੁਝਾਰਤ ਕੋਸ਼ (ਸੁਖਦੇਵ ਮਾਦਪੁਰੀ)

Tagged In
  • Comments
comments powered by Disqus