ਵਿੱਦਿਆ ਦਾਨ ਮਹਾਂ ਦਾਨ

ਗੱਲ ਕੁੱਝ ਕੋ ਸਾਲ ਪੁਰਾਣੀ ਹੈ|

ਅੱਜ ਜਦੋਂ ਮੈਂ ਹਰਨਾਮੇ ਤਾਏ ਦੇ ਘਰ ਕੋਲ ਦੀ ਲੰਘ ਰਿਹਾ ਸੀ ਤਾਂ ਤਾਏ ਨੇ ਮੈਨੂੰ ਅਵਾਜ਼ ਮਾਰੀ|

ਤਾਇਆ: ਮਾਸਟਰਾ ਗੱਲ ਸੁਣ ਕੇ ਜਾਈ|

ਤਾਇਆ ਅਤੇ ਤਾਈ ਦੋਵੇ ਬਾਹਰਲੀ ਬੈਠਕ ਵਿੱਚ ਬੇਠੈ ਸਨ। ਮੇਰੇ ਉਹਨਾ ਨਾਲ ਕੋੋਈ ਪਰਿਵਾਰਕ ਸਬੰਧ ਨਹੀਂ ਸੀ। ਪਰ ਮੇਰਾ ਬੋਲ ਵਤੀਰਾ ਉਹਨਾਂ ਨਾਲ ਪਰਿਵਾਰਕ ਨਾਲੋਂ ਜਿਆਦਾ ਸੀ। ਮੈਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਮਾਸਟਰ ਹਾਂ। ਜਦੋਂ ਵੀ ਪਿੰਡ ਦੇ ਅੱਡੇ ਤੋਂ ਸਕੂਲ ਵੱਲ ਜਾਂਦਾ ਹਾਂ, ਤਾਏ ਹੁਣਾ ਦਾ ਘਰ ਰਸਤੇ ਵਿੱਚ ਹੀ ਆਉਂਦਾ ਹੈ। ਲੰਘਦੇ ਬੜਦੇ ਮੈਂ ਆਪ ਹੀ ਉੱਥੇ ਰੁਕ ਜਾਂਦਾ ਸੀ। ਪਰ ਅੱਜ ਤਾਏ ਵੱਲੋਂ ਲਗਾਈ ਅਵਾਜ਼ ਮੇਰੀ ਸਮਝ ਤੋਂ ਬਾਹਰ ਸੀ ਮੈਂ ਦਸ ਸਾਲਾ ਵਿੱਚ ਤਾਏ ਦੇ ਮੂੰਹੋ ਪਹਿਲੀ ਵਾਰ ਮੇਰੇ ਲਈ ਅਵਾਜ਼ ਸੁਣੀ ਸੀ। ਜਦੋ ਮੈਂ ਬੈਠਕ ਵਿੱਚ ਬੜਿਆ ਤਾਏ ਨੇ ਉਹੀ ਮਜ਼ਾਕੀਏ ਸੁਭਾਅ ‘ਚ ਕਿਹਾ,

ਤਾਇਆ: ਮਾਸਟਰਾ ਪਿੰਡ ਦਾ ਜਵਾਕ ਕੋਈ ਪੜ੍ਹਦਾ ਵੀ ਹੈ| ਜਾਂ ਆਵਾ ਹੀ ਊਤਿਆ ਵਾ|

ਚਲੋ ਤਾਏ ਨੇ ਹਾਲ ਪੁੱਛਿਆ ਤੇ ਅਪਣਾ ਵੀ ਦੱਸਿਆ। ਤਾਇਆ ਕਹਿੰਦਾ ਇੱਕ ਸਲਾਹ ਕਰਨੀ ਹੈ ਤੇਰੇ ਨਾਲ। ਸ਼ਾਇਦ ਇਹ ਗੱਲ ਸੱਚ ਲੱਗੀ ਮੈਨੂੰ ਕਿ ਪਿੰਡ ਦੇ ਬਜ਼ੁਰਗਾ ਦਾ ਪਿੰਡ ਦੇ ਡਾਕਟਰ ਅਤੇ ਮਾਸਟਰ ਨਾਲ ਜਿਆਦਾ ਪਿਆਰ ਹੁੰਦਾ ਤੇ ਹਰ ਇੱਕ ਗੱਲ ਉਸ ਨਾਲ ਸਾਂਝੀ ਕਰਨ ਤੋਂ ਕਦੇ ਵੀ ਨਹੀਂ ਝਿਜਕਦੇ| ਸਗੋ ਪਰਿਵਾਰ ਨਾਲੋ ਵੱਧ ਦੁੱਖ-ਸੁੱਖ ਸਾਂਝੇ ਕਰਦੇ ਨੇ। ਜਿੰਦਗੀ ਵਿੱਚ ਬੜਾ ਦੁੱਖ ਕੱਟਿਆ ਅਸੀਂ ਨਹੀਂ ਚਾਹੁੰਦੇ ਸਾਡੇ ਜਵਾਕ ਵੀ ਇਸ ਦੁੱਖ ਨੂੰ ਦੁਬਾਰਾ ਦੇਖਣ ਇਹ ਤਾਏ ਦੇ ਮੂੰਹੋ ਸ਼ਬਦ ਨਿੱਕਲਿਆ। ਅਸਲ ਵਿੱਚ ਤਾਇਆ ਅਪਣੀ ਧੀ ਦੀ ਪੜਾਈ ਬਾਰੇ ਵਿਚਾਰ ਕਰਨਾ ਚਾਹੁੰਦਾ ਸੀ। ਉਸ ਦੀ ਧੀ ਨੇ ਬਾਰਾ ਪਾਸ ਕਰ ਲਈਆ ਸਨ ਉਹ ਮੇੇਰੇ ਸਕੂਲ ਵਿੱਚ ਹੀ ਪੜ੍ਹਦੀ ਸੀ। ਮੈਨੂੰ ਤਾਏ ਦੇ ਘਰ ਦੇ ਹਾਲਾਤ ਦਾ ਪਤਾ ਸੀ। ਤਾਇਆ ਤੇ ਤਾਈ ਕਹਿੰਦੇ ਅਸੀ ਹੁਣ ਇਹਦੇ ਵਿਆਹ ਬਾਰੇ ਸੋਚੀਏ ਜਾਂ ਪੜ੍ਹਾਈ ਬਾਰੇ। ਪੜ੍ਹਾਈ ਕਰਾਉਣੀ ਕਿਹੜਾ ਸੌਖੀ ਪਈ ਹੈ ਅੱਜ-ਕੱਲ੍ਹ ਦੇ ਸਮੇਂ ਵਿੱਚ| ਮੈਂ ਮਾਸਟਰ ਹੋਣ ਦੇ ਨਾਤੇ ਹਰਨਾਮੇ ਤਾਏ ਨੂੰ ਪੜ੍ਹਾਈ ਕਰਾਉਣ ਲਈ ਕਿਹਾ ਅਤੇ ਉਹਨਾਂ ਦੀ ਧੀ ਦਾ ਬੀ. ਐਡ. ਕਰਨ ਨੂੰ ਮਨ ਕਰਦਾ ਸੀ ਕੁੜੀ ਪੜ੍ਹਨ ਵਿੱਚ ਚੰਗੀ ਸੀ। ਤਾਏ ਨੂੰ ਕਿਹਾ ਤੁਸੀ ਪੇਸੈ ਕਰਕੇ ਇਸ ਦੀ ਪੜ੍ਹਾਈ ਨਾ ਰੋਕੋ, ਇਹ ਕਹਿ ਮੈਂ ਉੱਥੋ ਸਕੂਲ ਵਿੱਚ ਆ ਗਿਆ|

ਮੇਰੇ ਕਈ ਮਿੱਤਰ ਬਾਹਰਲੇ ਮੁੱਲਖਾਂ ਵਿੱਚ ਰਹਿੰਦੇ ਨੇ ਤੇ ਕਈ ਪੰਜਾਬੇ ਵੀ। ਮਨਜੀਤ, ਜਿਹੜਾ ਮੇਰਾ ਜਮਾਤੀ ਰਿਹਾ ਸੀ ਉਸ ਨੂੰ ਮੈਂ ਫੋਨ ਕਰਨ ਲਈ ਸੁਨੇਹਾ ਘੱਲਿਆ। ਸੁਨੇਹਾ ਮਿਲਦੇ ਸਾਰ ਹੀ ਉਸ ਨੇ ਮੈਨੂੰ ਫੋਨ ਕੀਤਾ ਤੇ ਮੈਂ ਸਾਰੀ ਗੱਲ ਬਾਤ ਉਸ ਨਾਲ ਕੀਤੀ ਤਾਏ ਦੀ ਧੀ ਬਾਰੇ। ਮੈਨੂੰ ਪਤਾ ਸੀ ਕਿ ਉਹ ਅਤੇ ਉਸਦੇ ਪਿੰਡ ਦੇ ਹੀ ਕਈ ਮਿੱਤਰ ਹਨ ਜਿਹੜੇ ਅਪਣੇ ਪਿੰਡ ਦੇ ਜਵਾਕਾ ਦੀ ਪੜ੍ਹਾਈ ਲਿਖਾਈ ਦਾ ਖਰਚਾ ਚੱਕਦੇ ਹਨ ਉਹਨਾ ਲੋਕਾ ਦਾ ਜਿਹੜੇ ਘਰੋਂ ਆਰਥਿਕ ਪੱਖੋ ਕੰਮਜ਼ੋਰ ਹਨ| ਕੁੱਝ ਮੈਂ ਵੀ ਮੱਦਦ ਕਰਨ ਦਾ ਮਨ ਬਣਾ ਲਿਆ ਸੀ। ਮਨਜੀਤ ਨੇ ਮੇਰੀ ਗੱਲ ਨੂੰ ਸਿਰ ਮੱਥੇ ਮੰਨ ਲਿਆ। ਉਹਨਾਂ ਨੇ ਮੈਨੂੰ ਪੇਸੈ ਭੇਜਣ ਦਾ ਵਾਅਦਾ ਕੀਤਾ।

ਅਗਲੇ ਹੀ ਹਫ਼ਤੇ ਉਸ ਤੇ ਉਸ ਦੇ ਮਿੱਤਰਾ ਨੇ ਪੇਸੈ ਭੇਜ ਦਿੱਤੇ। ਮੈਂ ਤਾਏ ਦੇ ਘਰ ਪੇਸੈ ਲੈ ਕੇ ਚਲਾ ਗਿਆ ਤੇ ਨਾਲ ਜਾ ਕੇ ਉਹਨਾਂ ਦੀ ਧੀ ਦਾ ਦਾਖਲਾ ਨੇੜੇ ਸ਼ਹਿਰ ਦੇ ਕਾਲਜ ਵਿੱਚ ਜਾ ਕੇ ਕਰਵਾ ਆਇਆ| ਤੇ ਧੀ ਨੂੰ ਮਨ ਲਾਕੇ ਪੜ੍ਹਾਈ ਕਰਨ ਲਈ ਕਿਹਾ। ਤਾਏ ਨੂੰ ਸਾਰੀ ਕਹਾਣੀ ਦੱਸ ਦਿੱਤੀ ਕਿ ਕਿੱਥੋ ਪੇਸੈ ਆਏ ਅਤੇ ਕਿਵੇ। ਮੇਰੇ ਮਿੱਤਰ ਨੇ ਹਰਨਾਮੇ ਤਾਏ ਦੀ ਧੀ ਦੀ ਪੜ੍ਹਾਈ ਦੇ ਸਾਰੇ ਖਰਚੇ ਖੁਦ ਚੁੱਕਣ ਦਾ ਵਾਅਦਾ ਕੀਤਾ ਅਤੇ ਮੇਰੀ ਬਣਦੀ ਡਿਊਟੀ ਵੀ ਲਾਈ ਗਈ ਕੇ ਮੈਂ ਇਮਾਨਦਾਰੀ ਨਾਲ ਉਹ ਪੇਸੈ ਜਿੰਨੇ ਵੀ ਮੈਨੂੰ ਭੇਜਦੇ ਮੈਂ ਧੀ ਦੇ ਕੌਲਜ ਦੀ ਫੀਸ ਅਤੇ ਕਿਤਾਬਾ ਦੇ ਖਰਚੇ ਤੇ ਲਾ ਦਿੰਦਾ। ਤਿੰਨ ਸਾਲਾ ਬਾਅਦ ਤਾਏ ਦੀ ਧੀ ਨੇ ਪੜ੍ਹਾਈ ਪੂਰੀ ਕਰ ਲਈ ਮਨਜੀਤ ਹੁਣਾ ਦੀ ਮਦਦ ਨਾਲ। ਤੇ ਸੁੱਖ ਨਾਲ ਨਾਲਦੇ ਪਿੰਡ ਪੜ੍ਹਾਉਣ ਵੀ ਲੱਗ ਪਈ ਪਰਾਈਵੇਟ ਸਕੂਲ ਵਿੱਚ|

ਤਾਏ ਅਤੇ ਤਾਈ ਨੇ ਮੇਰੇ ਮਿੱਤਰਾਂ ਨੂੰ ਅਸੀਸਾ ਦਿੱਤੀਆਂ। ਮੈਂ ਅਪਣੇ ਮਿੱਤਰਾ ਨੂੰ ਧੰਨਵਾਦ ਕਿਹਾ, ਕਿਸੇ ਗਰੀਬ ਦੀ ਧੀ ਦਾ ਭਵਿੱਖ ਬਣਾਉਣ ਲਈ| ਦੋਸਤੋ ਜੇਕਰ ਹੋ ਸਕੇ ਜਾਂ ਜਿਹੜੇ ਵੀ ਦੋਸਤ ਕਰ ਸਕਦੇ ਨੇ ਆਪਣੇ-ਆਪਣੇ ਪਿੰਡ ‘ਚੋ ਹੀ ਕਿਸੇ ਗਰੀਬ ਧੀ ਪੁੱਤ ਨੂੰ ਪੜ੍ਹਾਉਣ ਦੀ ਜਿੰਮੇਵਾਰੀ ਲੈ ਲਵੋ ਜੋ ਗਰੀਬ ਆਪਣਾ ਖਰਚਾ ਨਹੀਂ ਚੁੱਕ ਸਕਦੇ| ਕਿਸੇ ਖੇਡ ਮੇਲਿਆ ਤੇ ਜਾ ਕਿਸੇ ਧਾਰਮਿਕ ਅਸਥਾਨ ਤੇ ਦਿੱਤੇ ਪੈਸਿਆ ਨਾਲੋ ਜਿਆਦਾ ਪੁੰਨ ਦਾ ਕੰਮ ਹੋਵੇਗਾ। ਸ਼ਾਇਦ ਇਸ ਉਪਰਾਲੇ ਨਾਲ ਇੱਕ ਦਿਨ ਆਪੋ ਆਪਣੇ ਪਿੰਡ ਦੇ ਸਾਰੇ ਲੋਕੀ ਪੜ੍ਹ ਜਾਣਗੇ।

ਵਿੱਦਿਆ ਦਾਨ ਮਹਾਂ ਦਾਨ, ਅਪਣੀ ਦਸਬੰਦ ਕਿਸੇ ਚੰਗੇ ਕੰਮ ਲਾਓ। ਮੈਂ ਵੀ ਉਸ ਦਿਨ ਮਨ ਬਣਾ ਲਿਆ ਕਿ ਜ਼ਰੂਰ ਹਰ ਸਾਲ ਕਿਸੇ ਨਾ ਕਿਸੇ ਨੂੰ ਪੜ੍ਹਾਈ ਨਾਲ ਸਬੰਧਿਤ ਚੀਜ਼ਾ ਲੈ ਕਿ ਦਿਆ ਕਰਾਗਾਂ ਅਤੇ ਜਿਸ ਦਿਨ ਕਿਸੇ ਦੀ ਪੜ੍ਹਾਈ ਦਾ ਖਰਚਾ ਚੁੱਕਣ ਦੇ ਕਾਬਿਲ ਹੋ ਗਿਆ ਜਰੂਰ ਪੜ੍ਹਾਵਾਗਾ ਕਿਸੇ ਲੋੜਵੰਦ ਨੂੰ।

Tagged In
  • Comments
comments powered by Disqus