ਸੁਨੇਹੇ ਮੇਰੇ ਪਿੰਡ ਦੇ ਨੋਜਵਾਨਾ ਨੂੰ

ਅੱਜ ਅਪਣੇ ਬਾਪੂ ਨਾਲ ਬੈਠ ਕੇ ਪੁਰਾਣੇ ਸਮੇਂ ਦੀਆ ਗੱਲਾਂ ਕਰਨ ਲੱਗਾ। ਉਹਨਾਂ ਸਮਿਆਂ ਦੀਆ ਜਦੋਂ ਆਪਾਂ ਤਾਂ ਹਾਲੇ ਪ੍ਰਗਟ ਨਹੀ ਸੀ ਹੋਏ। ਮਤਬਲ ਬਾਪੂ ਜੀ ਦੇ ਜਵਾਨੀ ਜਾਂ ਬਚਪਨ ਬਾਰੇ ਕਹਿ ਲਉ। ਬਾਪੂ ਕਹਿੰਦਾ ਪਿੰਡ ਸਲਾਣਾ ਜਿਸ ਨਾਲ ਮੋਹ ਜੁੜਿਆ ਅੱਜ ਮੈਨੂੰ ਵੀ ਬਦਲਿਆ-ਬਦਲਿਆ ਲੱਗਦਾ। ਚਲੋ ਸਮੇਂ ਨਾਲ ਤਰੱਕੀ ਕਰ ਗਿਆ ਅਪਣਾ ਪਿੰਡ ਵੀ ਇਹ ਕਹਿ ਕੇ ਉਸ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ। ਮਜ਼ਾਕੀਆ ਸੁਭਾਅ ਹੋਣ ਦੇ ਨਾਤੇ ਮੈਂ ਫਿਰ ਦੁਬਾਰਾ ਛੇੜਿਆ ਬਾਪੂ ਨੂੰ ਕੁੱਝ ਗੱਲਾ ਸੁਣਾਉਣ ਲਈ। ਮੈਨੂੰ ਕਹਿੰਦਾ ਤੁਸੀ ਅੱਜ ਦੇ ਨਿਆਣੇ ਸਿਆਣੇ ਹੋਗੇ ਹੋਰ ਕੁੱਝ ਨੀ, ਮੈ ਪੁੱਛਿਆ ਉਹ ਕਿਵੇ?

ਉਸ ਦੀਆ ਗੱਲਾਂ ਤੋਂ ਮੈਂ ਅੰਦਾਜ਼ਾ ਲਾ ਲਿਆ ਸੀ, ਕੀ ਕਹਿਣਾ ਚਾਹੁੰਦਾ ਸੀ, ਕਿਉਂ ਕਿ ਉਸੇ ਦੀਆਂ ਮੱਤਾ ਨਾਲ ਅੱਜ ਜੀਵਨ ਬਤੀਤ ਕਰ ਰਿਹਾ ਹਾਂ। ਉਸ ਨੇ ਮੈਨੂੰ ਕਿਹਾ ਅਪਣੇ ਪਿੰਡ ਦੀ ਹੀ ਨਹੀਂ ਸਾਰੇ ਪਿੰਡਾ ਦੀ ਗੱਲ ਕਰ ਰਿਹਾ ਹਾਂ। ਮੈਨੂੰ ਪੁੱਛਣ ਲੱਗਾ ਚੱਲ ਦੱਸ ਅਪਣੇ ਪਿੰਡ ਦੇ ਨੋਜਵਾਨ ਕੀ ਸਦਾ ਹੀ ਨੋਜਵਾਨ ਰਹਿਣਗੇ ਜਾਂ ਨਹੀ? ਮੈ ਝੱਟ ਦੇਣੇ ਕਿਹਾ ਨਹੀ। ਫਿਰ ਕਹਿਣ ਲੱਗਾ ਫਿਰ ਕਿਹੜੀ ਗੱਲੋਂ ਇਹ ਆਪਿਸ ਵਿੱਚ ਏਕਾ ਨਹੀਂ ਬਣਾ ਕੇ ਰੱਖਦੇ। ਦੋ ਕੋ ਦਹਾਕੇ ਤੋਂ ਮੈਂ ਦੇਖਦਾ ਆ ਰਿਹਾ ਨੋਜਵਾਨ ਆਪਿਸ ਵਿੱਚ ਵਿਗੜਦੇ ਹੀ ਨਜ਼ਰ ਆ ਰਹੇ ਨੇ। ਅਸੀਂ ਵੀ ਜਵਾਨ ਸੀ ਕਦੇ, ਕੰਮ ਵੀ ਸਾਰੇ ਕਰਦੇ ਸੀ। ਸਾਡਾ ਤਾਂ ਕਦੇ ਏਕਾ ਟੁੱਟਿਆ ਨਹੀਂ ਸੀ ਕਦੇ। ਬਾਪੂ ਦੀਆ ਗੱਲਾਂ ਨੇ ਮੈਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ। ਹੁਣ ਉਹ ਖੁੱਲ ਕੇ ਦੱਸਣ ਲੱਗਿਆ, ਕਹਿੰਦਾ ਇਹ ਪਾਰਟੀ ਬਾਜ਼ੀ ਅਤੇ ਮੁੰਡਿਆ ਦੀ ਆਕੜ ਨੇ ਨੋਜਵਾਨਾਂ ਵਿੱਚ ਆਪਸੀ ਵੈਰ ਪਵਾ ਦਿੱਤਾ। ਅੱਜ ਕੱਲ ਕੋਈ ਕਿਸੇ ਤੋਂ ਓਏ ਕਹਾਉਦਾ ਹੀ ਨਹੀਂ। ਵੋਟਾਂ ਵੇਲੇ ਤਾ ਇਹ ਮੁੰਡੇ ਦਿਲਾਂ ‘ਚ ਨਫ਼ਰਤ ਲਈ ਫਿਰਦੇ ਆਮ ਨਜ਼ਰ ਆਉਂਦੇ ਨੇ। ਸਾਡੇ ਵੇਲੇ ਅਸੀ ਥਾਣੇ ਕਚਿਹਰੀ ਵਿੱਚ ਜਾਣ ਤੋ ਡਰਦੇ ਸੀ। ਪਿੰਡ ਵਿੱਚ ਪੁਲਿਸ ਹਾੜ੍ਹੀ-ਸਾਉਣੀ ਹੀ ਦੇਖਦੇ ਸੀ। ਇਹਨਾਂ ਨੋਜਵਾਨ ਦੇ ਦਿਲਾਂ ‘ਚ ਨਫ਼ਰਤ ਨਾਲ ਇਕੱਲੇ ਇਹਨਾਂ ਨੂੰ ਹੀ ਨਹੀਂ ਸਗੋ ਆਉਣ ਵਾਲੀ ਪੀੜੀ ਤੇ ਪਿੰਡ ਨੂੰ ਬੜਾ ਨੁਕਸਾਨ ਹੋਣਾ ਹੈ।

ਇਸ ਤੋ ਬਾਅਦ ਮੈਨੂੰ ਦੱਸਣ ਲੱਗਾ ਕਿ ਮੈ ਮੰਨ ਦਾ ਬੰਦੇ ਨੂੰ ਸਮੇਂ ਨਾਲ ਬਦਲਣਾ ਚਾਹੀਦਾ। ਤੁਸੀ ਵੀ ਖੁਸ਼ੀ-ਖੁਸ਼ੀ ਬਦਲੋ ਪਰ ਇੱਕ ਦੂਜੇ ਦਾ ਭਵਿੱਖ ਖ਼ਰਾਬ ਕਰਕੇ ਕੀ ਸਿੱਧ ਕਰਨਾ ਚਾਹੁੰਦੇ ਨੇ ਅੱਜ ਦੇ ਨੋਜਵਾਨ।

ਭਵਿੱਖ ਖਰਾਬ?

ਮੇਰੇ ਦਿਲ ਅੰਦਰ ਸਵਾਲ ਆਉਣ ਲੱਗਾ। ਇੰਨੇ ਨੂੰ ਮੈ ਪੁੱਛਦਾ ਉਹਨਾਂ ਮੈਨੂੰ ਕਿਹਾ ਕਿ ਲੜਦਾ ਕੋਈ ਹੁੰਦਾ ਤੇ ਨਾਮ ਕਿਸੇ ਹੋਰ ਦਾ ਆਉਂਦਾ ਏ। (ਅੱਜ ਕੱਲ ਥਾਣਿਆ ਵਿੱਚ ਪੇਸੈ ਸੁੱਟ ਕੇ ਤੁਸੀਂ ਜੋ ਮਰਜ਼ੀ ਕਰਵਾਓ) ਲੋਕੀ ਇਹ ਸੋਚਦੇ ਨੇ ਕਿ ਕਿਸੇ ਦਾ ਮੁੰਡਾ ਤਰੱਕੀ ਨਾ ਕਰਜੇ। ਉਸ ਨੇ ਇੱਕ ਘੰਟਾ ਤੱਕ ਗੱਲਾਂ-ਗੱਲਾਂ ਵਿੱਚ ਪੂਰੀ ਲੜਾਈ ਦੀ ਜੜ ਸਮਝਾਤੀ। ਨੌਜਵਾਨਾਂ ਨੂੰ ਚੰਗੇ ਮਾੜੇ ਸਮੇਂ ਵਿੱਚ ਇਕੱਠਾ ਰਹਿਣਾ ਚਾਹੀਦਾ ਹੈ।

ਉਸ ਨੇ ਕਿਹਾ ਦੇਖ ਤੇਰੇ ਜਿੰਨੇ ਵੀ ਦੋਸਤ ਆ ਉਹ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਜਾਤ-ਪਾਤ ਦੇ ਹੋਣ ਤੇਰਾ ਉਹਨਾਂ ਨਾਲ ਰਿਸ਼ਤਾ ਕਦੇ ਵਿਗੜਨਾ ਨਹੀਂ ਚਾਹੀਦਾ। ਇਹ ਪਾਰਟੀ ਬਾਜ਼ੀਆ ਤਾ ਘਰ-ਘਰ ਭਰਾਵਾਂ ‘ਚ ਵੀ ਵੈਰ ਪਵਾ ਦਿੰਦੀਆ ਨੇ। ਨੌਜਵਾਨਾ ਵਿੱਚ ਏਕਾ ਪੂਰੇ ਪਿੰਡ ਦੀ ਨੁਹਾਰ ਬਦਲਣ ਲਈ ਅਹਿਮ ਰੋਲ ਨਿਭਾਉਂਦਾ। ਅੱਜ ਸਾਨੂੰ ਲੋੜ ਏ ਇੱਕ ਹੋ ਕਿ ਪਿੰਡ ਵਿੱਚ ਸੁਧਾਰ ਕਰਨ ਦੀ। ਪਿੰਡ ਜਾਂ ਪਿੰਡਾ ਦੀਆ ਪੰਚਾਇਤਾ ਨੂੰ ਵੀ ਚਾਹੀਦਾ ਕੇ ਪੜੇ ਲਿਖੇ ਮੁੰਡੇ ਕੁੜੀਆ ਨੂੰ ਅੱਗੇ ਲੈ ਕੇ ਆਉਣ। ਕਿਉਂ ਕਿ ਆਉਣ ਵਾਲੇ ਸਮੇਂ ਵਿੱਚ ਜਿੰਮੇਵਾਰੀਆ ਇਹਨਾਂ ਦੇ ਸਿਰਾ ਤੇ ਆਉਣੀਆ ਹਨ। ਮਿੱਤਰੋ ਇਹੀ ਸੁਨੇਹਾ ਸਭ ਨੂੰ ਕੇ ਰਲ ਮਿਲ ਕੇ ਰਿਹਾ ਕਰੋ। ਤੁਹਾਡਾ ਹੀ ਪਿੰਡ ਏ ਤੁਸੀਂ ਹੀ ਇਸ ਦਾ ਨਾਂ ਚਮਕਾਉਣਾ ਏ ਤੁਸੀਂ ਹੀ ਇਸ ਦੀ ਪਹਿਚਾਣ ਬਣਾਉਣੀ ਏ। ਫੈਸਲਾਂ ਤੁਹਾਡੇ ਸਭ ਦੇ ਹੱਥ ਏ ਕੀ ਕਰਨਾ ਚਾਹੁੰਦੇ ਹੋ।

  • Comments
comments powered by Disqus