ਹੱਦ ਤੋਂ ਜਿਆਦਾ ਵਧ ਰਿਹਾ ਅੱਜ ਕੱਲ ਗਾਇਕੀ ਦਾ ਰੁਝਾਨ

ਮੇਰੇ ਅੱਜ ਦੇ ਵਿਚਾਰ ਪੰਜਾਬ ਵਿੱਚ ਹੱਦ ਤੋ ਜ਼ਿਆਦਾ ਵਧ ਰਹੇ ਗਾਇਕੀ ਦੇ ਰੁਝਾਨ ਬਾਰੇ ਹਨ | ਆਪਾ ਸੁਣਦੇ ਆਏ ਹਾਂ ਕਿ ਪੰਜਾਬੀ ਜਿੱਥੇ ਵੀ ਦੇਸ਼ਾ-ਵਿਦੇਸ਼ਾ ਵਿੱਚ ਜਾਂਦੇ ਹਨ | ਓੁੱਥੇ ਆਪਣੇ ਦੇਸ਼ ਦੇ ਝੰਡੇ ਗੱਡ ਦਿੰਦੇ ਨੇ | ਪਰ ਅੱਜ ਤੱਕ ਜੋ ਅਸੀ ਗੀਤਾ ਵਿੱਚ ਸੁਣਦੇ ਆਏ ਹਾ | ਓੁਹਨਾ ਗੀਤਾ ਤੇ ਹੁਣ ਦੇ ਨਵੇਂ ਗੀਤਾ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ | ਕਿਓ ਕਿ ਓੁਹਨਾ ਗੀਤਾ ਦਾ ਹਰ ਮਤਲਬ(ਅਰਥ) ਨਿਕਲਦਾ ਸੀ | ਇਹਨਾ ਗੀਤਾ ਵਿੱਚ ਓਹੀ ਗੱਲਾ ਕੀਤੀਆਂ ਜਾਂਦੀਆ ਸਨ ਜੋ ਰੋਜ਼ਾਨਾ ਸਾਡੇ ਜੀਵਨ ਦੇ ਵਿੱਚ ਵਾਪਰਦੀਆ ਸਨ | ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਸਾਡਾ ਪੰਜਾਬੀ ਵਿਰਸਾ ਪੱਛਮੀ-ਸੱਭਿਅਤਾ ਦੇ ਅਧੀਨ ਆ ਰਿਹਾ ਹੈ | ਪੁਰਾਣੇ ਸਮਿਆ ਵਿੱਚ ਗਾਇਕ ਕੁਲਦੀਪ ਮਾਣਕ(ਕਲੀਆਂ ਦਾ ਬਾਦਸ਼ਾਹ), ਗੁਰਮੀਤ ਬਾਵਾ, ਮੁੰਹਮਦ ਸਦੀਕ, ਲਾਲ ਚੰਦ ਯਮਲਾ ਜੱਟ, ਆਦਿ ਹੋਰ ਬਹੁਤ ਗਾਇਕ ਨੇ ਜਿੰਨਾ ਸਾਡੀ ਮਾਂ-ਬੋਲੀ ਪੰਜਾਬੀ ਨੂੰ ਬਹੁਤ ਪਿਆਰ ਦਿੱਤਾ |

ਪਰ ਅੱਜ ਵਰਤਮਾਨ ਸਮੇਂ ਵਿੱਚ ਹਰ ਕੋਈ ਗਾਇਕ ਬਣਨਾ ਚਾਹੁੰਦਾ ਹੈ | ਤੇ ਇਹੀ ਸੋਚਦਾ ਹੈ ਕਿ ਮੈ ਵੀ ਅਸਮਾਨ ਵਿੱਚ ਚਮਕ ਰਹੇ ਤਾਰੇ ਦੇ ਵਾਂਗ ਸਾਰੀ ਦੁਨੀਆ ਤੇ ਚਮਕਾ | ਪਰ ਇੰਨ੍ਹਾ ਨਵੇ ਕਲਾਕਾਰਾਂ ਨੇ ਸਾਡੇ ਪੰਜਾਬੀ ਵਿਰਸੇ ਨੂੰ ਪ੍ਰਭਾਵਿਤ ਕੀਤਾ ਹੈ | ਅੱਜ ਹਰ ਬੱਚੇ-ਬੱਚੇ ਦੇ ਮੂੰਹਾ ਓੁੱਤੇ ਗਾਇਕਾਂ ਦੇ ਨਾ ਚੜੇ ਹੋਏ ਹਨ | ਪਰ ਸਾਡੇ ਕੁੱਝ ਕਲਾਕਾਰ ਭਰਾਵਾਂ ਨੇ, ਜਿੰਨ੍ਹਾ ਦਾ ਮੈਂ ਨਾਮ ਨਹੀ ਲੈਣਾ ਚਉਂਦਾ, ਓੁਹਨਾ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਨੀਵਾ ਦਿਖਾ ਦਿੱਤਾ ਹੈ | ਔਰਤ ਜੋ ਇੱਕ ਮਾਂ, ਭੈਣ, ਅਤੇ ਕਿਸੇ ਦੀ ਘਰਵਾਲੀ ਹੁੰਦੀ ਹੈ | ਅੱਜ-ਕੱਲ ਦੇ ਨਵੇ ਗਾਇਕਾ ਨੇ ਇੱਕ ਔਰਤ ਨੂੰ ਪਤਾ ਨਹੀ ਕੀ-ਕੀ ਕਹਿ ਕੇ ਬਦਨਾਮ ਕਰ ਦਿੱਤਾ ਹੈ | ਜਿਸ ਨੂੰ ਦਸਦਿਆ ਹੋਇਆ ਵੀ ਸ਼ਰਮ ਆਉਂਦੀ ਹੈ ਅਤੇ ਜਿਸ ਦਾ ਪ੍ਰਭਾਵ ਸਾਡੀ ਆਉਣ ਵਾਲੀ ਨਵੀ ਪੀੜੀ ਦੇ ਓੁੱਪਰ ਪਵੇਗਾ | ਇਸ ਤੋ ਇਲਾਵਾ ਇਨ੍ਹਾ ਗਾਓੁਣ ਵਾਲਿਆ ਨੇ ਜੱਟ ਨੂੰ ਮੁੱਖ ਰੱਖ ਲਿਆ ਹੈ | ਜਿਸ ਕਰਕੇ ਜੱਟ ਦੀ ਦਿਸ਼ਾ ਨੂੰ ਬਦਲ ਕੇ ਹੀ ਰੱਖ ਦਿੱਤਾ | ਇਨ੍ਹਾ ਅੱਜ-ਕੱਲ ਦੇ ਗਾਇਕਾਂ ਨੇ ਹਰ ਫਿ਼ਲਮ ਵਿੱਚ ਤੇ ਹਰ ਗੀਤ ਵਿੱਚ ਜੱਟ ਸ਼ਬਦ ਦੀ ਵਰਤੋ ਕੀਤੀ ਹੈ | ਜੇਕਰ ਅਸੀ ਜੱਟ ਸ਼ਬਦ ਨੂੰ ਬਾਹਰ ਕੱਢ ਦਈਏ ਤਾ ਇਹਨਾ ਦੇ ਪੱਲੇ ਕੱਖ ਨਹੀ ਰਹਿੰਦਾ | ਇਹਨਾ ਨੇ ਜੱਟ ਦਾ ਨਾਮ ਵੇਚ ਕੇ ਆਪਣੇ ਬੈੰਕ ਅਕਾਊਂਟ ਭਰ ਲਏ ਪਰ ਜਦੋਂ ਇਨ੍ਹਾ ਨੇ ਜੱਟ ਦੇ ਹੱਕ ਦੀ ਗੱਲ ਕਰਨੀ ਹੋਵੇ ਤਾਂ ਉਦੋਂ ਇਹ ਸੱਭ ਚੁੱਪ ਵੱਟ ਕੇ ਬੈਠ ਜਾਂਦੇ ਨੇ | ਅਸਲ ਵਿੱਚ ਜੱਟ ਤਾ ਇੱਕ ਮਿਹਨਤੀ ਇਨਸਾਨ ਹੈ | ਜਿਹੜਾ ਵਿਚਾਰਾ ਖੇਤਾ ਦੇ ਵਿੱਚ ਅੰਨ ਪੈਦਾ ਕਰਨ ਦੇ ਲਈ ਦਿਨ-ਰਾਤ ਇੱਕ ਕਰਦਾ ਤੇ ਹੱਕ ਦੀ ਕਮਾਈ ਖਾਂਦਾ ਹੈ | ਜੋ ਸਾਰੇ ਦੇਸ਼ ਦਾ ਪੇਟ ਭਰਦਾ ਹੈ ਤੇ ਆਪ ਰਾਤਾ ਨੂੰ ਭੂੱਖਾ ਵੀ ਸੋਂਦਾ ਹੈ |

ਗੀਤਕਾਰ(ਲਿਖਾਰੀਆ) ਦਾ ਵੀ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਯੋਗਦਾਨ ਰਿਹਾ ਹੈ, ਗੀਤਕਾਰ ਲਿਖਦੇ ਸਮੇਂ ਆਪਣੇ ਦੇਸ਼ ਦੇ ਭਵਿੱਖ ਨੂੰ ਮੁੱਖ ਰੱਖ ਕੇ ਹੀ ਚੱਲਣ ਤਾਂ ਜੋ ਓੁਹ ਆਪਣੇ ਦੇਸ਼ ਵਾਸੀਆ ਨੂੰ ਚੰਗੀ ਸੇਧ ਦੇ ਸਕਣ | ਕਿਓ ਕਿ ਜਿਸ ਤਰਾਂ ਦਾ ਇਹ ਲਿਖਣਗੇ ਉਸ ਤਰਾਂ ਦਾ ਹੀ ਅੱਗੋ ਕਲਾਕਾਰ ਓੁਸ ਨੂੰ ਗਾਓੁਣਗੇ | ਇਸ ਲਈ ਮੈ ਫਿਰ ਇਹ ਬੇਨਤੀ ਆਪਣੇ ਭਰਾਵਾ ਨੂੰ ਕਰਦਾ ਹਾਂ ਕਿ ਚੰਗਾ ਹੀ ਲਿਖੋ ਅਤੇ ਚੰਗਾ ਹੀ ਗਾਓੁ | ਜਿਸ ਨੂੰ ਹਰ ਵਰਗ ਵਿੱਚ ਰਹਿਣ ਵਾਲਾ ਸਮਾਜਿਕ-ਪ੍ਰਾਣੀ ਪਸੰਦ ਕਰੇ ਤੇ ਸਾਡੀ ਆਉਣ ਵਾਲੀ ਨਵੀ ਪੀੜੀ ਦੇ ਓੁੱਪਰ ਮਾੜਾ ਪ੍ਰਭਾਵ ਨਾ ਪਵੇ | ਓੁਹਨਾ ਨੂੰ ਸਹੀ ਰਸਤਾ ਦਿਖਾਇਆ ਜਾਵੇ ਤਾਂ ਜੋ ਓੁਹ ਆਪਣੀ ਜਿੰਦਗੀ ਵਿੱਚ ਮੰਜਿਲ ਪ੍ਰਾਪਤ ਕਰਨ ਤੇ ਹੋਰਾ ਨੂੰ ਵੀ ਅੱਗੋ ਪ੍ਰੇਰਿਤ ਕਰਨ |

Tagged In
  • Comments
comments powered by Disqus