ਕਾਸ਼ ਕਿਤੇ ਆਈਲੈਟਸ ਪੰਜਾਬੀ ਵਿੱਚ ਹੋਜੇ

ਇੱਕ ਦੋਸਤ ਨੇ ਸਲਾਹ ਦਿੱਤੀ, ਕਹਿੰਦਾ,

ਯਾਰ ਤੂੰ ਵੀ ਅਾਈਲੈਟਸ ਕਰਕੇ ਬਾਹਰ ਅਾਜਾ. ਅਸੀਂ ਜ਼ੋਰ ਲਾ ਦਿਅਾਂਗੇ.

ਮੈਂ ਵੀ ਸੋਚਿਅਾ ਚਲੋ ਕੀ ਹਰਜ ਅਾ, ਆਪਾਂ ਵੀ ਦੇਖ ਲੈਨੇ ਅਾ ਪੰਗਾ ਲੈਕੇ. ਮੈਂ ਅਾਈਲੈਟਸ ਵਾਲੇ ਸੈਂਟਰ ਚਲਿਅਾ ਗਿਅਾ. ਜਾਕੇ ਦੱਸਿਆ,

ਬਾਈ ਆਈਲੈਟਸ ਕਰਨਾ ਸੀ.

ਕਹਿੰਦਾ,

ਬਾਈ ਕਰਾ ਦਿਅਾਂਗੇ.

ਮੈਂ ਕਿਹਾ,

ਬਾਈ ਮਾੜਾ ਜਾ ਦਿਖਾ ਤਾਂ ਸਹੀ ਕਿਵੇਂ ਕਰਦੇ ਹੁੰਦੇ ਅਾ, ਆਈਲੈਟਸ.

ਉਹ ਮੈਨੂੰ ਅੰਦਰ ਲੈ ਗਿਅਾ, ਅੰਦਰ ਮੁੰਡੇ ਕੁੜੀਅਾਂ ਪਟਰ ਪਟਰ ਅੰਗਰੇਜੀ ਬੋਲਣ, ਕੋਈ ਅੰਗਰੇਜ਼ੀ ਲਿਖੀ ਜਾਵੇ, ਕੋਈ ਪੜੀ ਜਾਵੇ, ਕੋਈ ਕੰਨਾ ਤੇ ਟੂਟੀਅਾਂ ਲਾ ਕੇ ਅੰਗਰੇਜ਼ੀ ਸੁਣੀ ਜਾਵੇ. ਅੈਨੀ ਅੰਗਰੇਜ਼ੀ ਦੇਖ ਮੈਨੂੰ ਕੇਰਾਂ ਤਾਂ ਚੱਕਰ ਜਾ ਅਾ ਗਿਅਾ ਮੈਂ ਸੰਗਦੇ ਜਹੇ ਨੇ ਫੇਰ ਪੁੱਛਿਅਾ,

ਬਾਈ ਤੁਸੀਂ ਅਾ ਅਾਈਲੈਟਸ ਪੰਜਾਬੀ ‘ਚ ਨੀ ਕਰਾ ਸਕਦੇ? ਯਾਰ ਅੰਗਰੇਜੀ ‘ਚ ਮੇਰਾ ਹੱਥ ਵਾਲਾ ਤੰਗ ਅਾ.

ਉਹ ਹੱਸਕੇ ਕਹਿਣ ਲੱਗਾ,

ਬਾਈ ਹਾਲੇ ਤੱਕ ਤਾਂ ਅੰਗਰੇਜ਼ੀ ਦਾ ਕੋਰਸ ਈ ਆ ਇਹ, ਕੱਲ ਨੂੰ ਸੁਖਬੀਰ ਬਾਦਲ ਕੋਈ ਅੈਲਾਨ ਕਰ ਦੇਵੇ ਫੇਰ ਕੀ ਕਹਿਣਾ. ਹੋ ਸਕਦਾ ਉਹ ਕਹਿ ਈ ਦੇਵੇ ਕਿ ਅਸੀਂ ਉਬਾਮੇ ਨੂੰ ਕਹਿ ਕੇ ਅਾਈਲੈਟਸ ਵੀ ਪੰਜਾਬੀ ਵਿੱਚ ਕਰਵਾ ਰਹੇ ਹਾਂ.

ਤੇ ਮੈਂ ਜਵਾਬ 'ਚ ਆਖਿਆ,

ਸੌਂਹ ਲੱਗੇ ਬਾਈ, ਜੇ ਕੋਈ ਪੰਜਾਬੀ ਵਾਲਾ ਅਾਈਲੈਟਸ ਅਾਜੇ ਸੱਚੀਂ ਸੱਤ ਬੈਂਡ ਲੈਜੂ. ਪਰ ਅੰਗਰੇਜੀ ਵਾਲੇ ਦੇ ਤਾਂ ਅੌਖੇ ਅਾ ਯਾਰ.
  • Comments
comments powered by Disqus