ਧਾਹਾਂ ਮਾਰਦਾ ਹੁਣ ਆਲੂ ਲਾਉਣ ਵਾਲਾ ਕਿਸਾਨ

United Soybean Board | Flickr

ਪੰਜਾਬ ਖੇਤੀ ਪਰਧਾਨ ਸੂਬਾ ਹੈ. ਚਾਹੇ ਦੁਕਾਨਦਾਰ ਹੋਵੇ, ਵਿਉਪਾਰੀ ਹੋਵੇ, ਮਜਦੂਰ ਤੇ ਚਾਹੇ ਕਿਸਾਨ ਹਰ ਇਕ ਖੇਤੀ ਦੇ ਨਾਲ ਸਿੱਧੇ ਜਾਂ ਟੇਡੇ ਢੰਗ ਨਾਲ ਜੁੜਿਅਾ ਹੋਇਆ ਹੈ. ਜਦ ਕਿਸੇ ਫਸਲ ਤੇ ਮਾਰ ਪੈਂਦੀ ਹੈ ਤਾਂ ਨੁਕਸਾਨ ਹਰੇਕ ਦਾ ਕਿਸੇ ਨਾਂ ਕਿਸੇ ਰੂਪ ਵਿੱਚ ਜ਼ਰੂਰ ਹੁੰਦਾ ਹੈ. ਇਸ ਵਾਰ ਪਤਾ ਨਹੀਂ ਕਿੱਥੇ ਗੜਬੜ ਹੋਈ. ਪਰ ਸਾਰੇ ਪੰਜਾਬ ਦਾ ਢਾਂਚਾ ਹਿੱਲ ਚੁੱਕਾ ਹੈ. ਹਰੇਕ ਕਿਸਾਨ ਜਿਸਨੇ ਅਾਲੂ ਲਾਏ ਧਾਹਾਂ ਮਾਰਦਾ ਹੈ. ਲੇਬਰ ਨੂੰ ਪੈਸੇ ਦੇਣੇ ਵੀ ਅੌਖੇ ਹੋਏ ਪਏ ਹਨ. ਪਹਿਲਾਂ ਯੂਰੀਏ ਦੀ ਬੋਰੀ ਮਗਰ ਸੌ-ਸੌ ਰੁਪਿਆ ਵੱਧ ਦਿੱਤਾ ਅਾਲੂਅਾਂ ਤੇ ਪਾਉਣ ਲਈ. ਅਾਲੂ ਦੀ ਫਸਲ ਤੇ ਸਾਲ ਦਾ ਲੱਗਭੱਗ ਪੰਜਾਹ ਹਜ਼ਾਰ ਰੁਪਏ ਖਰਚਾ ਅਾ ਜਾਂਦਾ ਹੈ. ਇਸ ਵਾਰ ਪੱਲੇ ਪੈ ਗਏ. ਠੇਕਾ ਪੱਲੇ ਪਿਅਾ. ਇਹ ਘਾਟਾ ਪਤਾ ਨਹੀਂ ਕਿੰਨੇ ਕਿਸਾਨਾ ਦੇ ਗਲੇ ਦਾਂ ਫੰਦਾ ਬਣੇਗਾ. ਜਾਂ ਕਿੰਨਿਅਾ ਨੂੰ ਜ਼ਮੀਨ ਗਹਿਣੇ ਕਰਨੀ ਪਏਗੀ. ਉਹੀ ਹਾਲ ਲੇਬਰ ਦਾ ਵੀ ਹੈ. ਕਿਸਾਨ ਮਜਦੂਰੀ ਨਹੀਂ ਖੁਸ਼ ਹੋ ਕੇ ਦੇ ਰਿਹਾ. ਪੈਸਾ ਅਾਉਣ ਦੀ ਝਾਕ ਕਿਸਾਨ ਤੇ ਮਜਦੂਰ ਦੋਵਾਂ ਨੂੰ ਨਹੀਂ ਹੈ. ਹਾਲ ਵਿਉਪਾਰੀਅਾਂ ਦਾ ਵੀ ਮੰਦਾ ਹੈ. ਜਿੰਨਾ ਨੇ ਖਰੀਦ ਲਏ ਉਹ ਵੀ ਧਾਹਾਂ ਮਾਰਦੇ ਫਿਰਦੇ ਅਾ. ਕੋਈ ਸਮਝ ਨਹੀਂ ਅਾ ਰਹੀ ਇਹ ਜੂਏ ਦਾ ਅਸਲੀ ਖਿਡਾਰੀ ਕੌਣ ਹੈ? ਕੌਣ ਖੇਡਦਾ ਹੈ ਕਿਸਾਨਾ ਮਜਦੂਰਾਂ ਦੀ ਕਿਸਮਤ ਨਾਲ ਇਹ ਘਟੀਅਾ ਖੇਡ?

Tagged In
  • Comments
comments powered by Disqus