ਚੜਨਾ ਤਾਂ ਹਾਲੇ ਸਾਨੂੰ ਬੱਸਾਂ ਵਿੱਚ ਨਹੀਂ ਆਉਂਦਾ

Klaquax | Flickr

ਦੋਸਤੋ ਇੱਕ ਦਿਨ ਨਿਹਾਲ ਸਿੰਘ ਵਾਲੇ ਮੀਟਿੰਗ ਸੀ, ਸਾਡੇ ਪਿੰਡ ਦਾ ਇੱਕ ਨੌਜਵਾਨ ਹੈ ਬੂਟਾ ਜੋ ਹਾਂਗ-ਕਾਂਗ ਤੋਂ ਅਾਇਆ ਹੋਇਆ ਸੀ ਸਾਡੇ ਪਿੰਡ ਦੀ ਹਾਕੀ ਦੀ ਵੀ ਸ਼ਾਨ ਰਿਹਾ ਉਹ ਮੁੰਡਾ. ਉਸਨੇ ਮੀਟਿੰਗ ਵਿੱਚ ਇੱਕ ਗੱਲ ਕਹੀ, ਕਹਿੰਦਾ,

ਅਸੀਂ ਰਾਜਨੀਤੀ ਬਦਲਣ ਦੀਅਾਂ ਗੱਲਾਂ ਕਰਦੇ ਹਾਂ, ਦੇਸ਼ ਬਦਲਣ ਦੀਅਾਂ ਗੱਲਾਂ ਕਰਦੇ ਹਾਂ, ਚੜਨਾ ਤਾਂ ਹਾਲੇ ਸਾਨੂੰ ਬੱਸ ਵਿੱਚ ਨਹੀਂ ਅਾਉਦਾ.

ਦੋਸਤੋ ਸੱਚ ਪੁੱਛੋ ਮੇਰਾ ਲੂੰ-ਕੰਡਾ ਖੜਾ ਹੋ ਗਿਅਾ, ਬੜੀ ਸ਼ਰਮ ਵੀ ਅਾਈ. ਸੱਚੀ ਮੈਂ ਜਦ ਬੱਸ ਚੜਦਾ ਹਾਂ ਤਾਂ ਕੋਸ਼ਿਸ ਕਰਦਾ ਹਾਂ ਸੱਭ ਤੋਂ ਪਹਿਲਾਂ ਚੜ ਜਾਵਾਂ. ਸਾਡੀ ਬਾਰੀ ਦਾ ਇੰਤਜ਼ਾਰ ਜਾਂ ਕਹਿ ਲਵੋ ਸਬਰ ਤਾਂ ਸਾਡੇ ਵਿੱਚ ਹੈ ਹੀ ਨਹੀਂ. ਰੇਲ ਦਾ ਫਾਟਕ ਲੱਗਾ ਹੋਵੇ, ਗੱਡੀਅਾਂ ਦੀ ਲਾਇਨ ਲੱਗੀ ਹੋਵੇ ਤਾਂ ਲੋਕ ਸਾਇਡ ਤੋਂ ਦੀ ਲਿਜਾ ਕੇ ਅੱਗੇ ਫਸਾ ਲੈਣਗੇ ਪਿਛਲੇ ਚਾਹੇ ਕਿੰਨੇ ਮਰਜੀ ਪਰੇਸ਼ਾਨ ਹੋ ਜਾਣ. ਵਾਕਿਅਾ ਇਹ ਗੱਲਾਂ ਤਾਂ ਸਾਨੂੰ ਖੁਦ ਨੂੰ ਹੀ ਸਿੱਖਣੀਅਾਂ ਪੈਣੀਅਾਂ ਨੇ. ਰਾਸਤੇ ਵਿੱਚ ਜਾਂਦੇ, ਸਾਹਮਣੀ ਗੱਡੀ ਨੂੰ ਰਾਸਤਾ ਦੇਣ ਲੱਗਿਅਾਂ ਅਾਪਣੀ ਗੱਡੀ ਕੱਚੇ ਨਾਂ ਲਾਹੁਣੀ, ਰਾਤ ਨੂੰ ਹਾਈ ਬੀਮ ਛੱਡੀ ਰੱਖਣੇ ਚਾਹੇ ਸਾਹਮਣੇ ਆਉਣ ਵਾਲਾ ਕਿੰਨਾ ਵੀ ਪਰੇਸ਼ਾਨ ਕਿਉ ਨਾ ਹੋ ਜਾਵੇ. ਅਾਪਣੇ ਤੋਂ ਸਸਤੀ ਮਸ਼ੀਨਰੀ ਵਾਲਾ ਜੇਕਰ ਇੱਕ ਸੈਕਿੰਡ ਰਾਸਤਾ ਦੇਣ ਵਿੱਚ ਲੇਟ ਹੋ ਜਾਵੇ ਤਾਂ ਉਸ ਵੱਲ ਅੱਖਾਂ ਕੱਢ ਕੇ ਲੰਘਣਾ ਜਾਂ ਗਾਲ ਕੱਢਣੀ. ਵਾਕਿਅਾ ਹੀ ਸਾਨੂੰ ਸਰਕਾਰਾਂ ਦੇ ਨਾਲ ਨਾਲ ਇਸ ਤਰਾਂ ਦੀਅਾਂ ਬੁਰੀਅਾਂ ਅਾਦਤਾਂ ਵੀ ਬਦਲਨੀਅਾਂ ਪੈਣਗੀਅਾਂ.

  • Comments
comments powered by Disqus